Vastu Tips : ਸਖ਼ਤ ਮਿਹਨਤ ਦੇ ਬਾਵਜੂਦ ਪਿੱਛਾ ਨਹੀਂ ਛੱਡ ਰਹੀ ਆਰਥਿਕ ਤੰਗੀ ਤਾਂ ਨਜ਼ਰਅੰਦਾਜ਼ ਨਾ ਕਰੋ ਇਹ ਚੀਜ਼ਾਂ
6/10/2022 4:27:30 PM
ਨਵੀਂ ਦਿੱਲੀ - ਕਈ ਵਾਰ ਸਖ਼ਤ ਮਿਹਨਤ ਤੋਂ ਬਾਅਦ ਵੀ ਆਰਥਿਕ ਤੰਗੀ ਆ ਜਾਂਦੀ ਹੈ ਜਾਂ ਘਰ ਵਿਚ ਬਰਕਤ ਨਹੀਂ ਰਹਿੰਦੀ ਜਾਂ ਘਰ ਵਿੱਚ ਕੋਈ ਨਾ ਕੋਈ ਬਿਮਾਰ ਰਹਿੰਦਾ ਹੈ। ਵਾਸਤੂ ਅਨੁਸਾਰ ਇਸ ਦਾ ਇਕ ਕਾਰਨ ਘਰ 'ਚ ਲੱਗੇ ਹੋਏ ਜਾਲੇ ਹੋ ਸਕਦੇ ਹਨ। ਅਸੀਂ ਜ਼ਿਆਦਾਤਰ ਘਰ ਵਿੱਚ ਹੇਠਾਂ ਦੀ ਸਫ਼ਾਈ ਕਰਦੇ ਰਹਿੰਦੇ ਹਾਂ ਅਤੇ ਉੱਪਰ ਛੱਤ ਉੱਤੇ ਲੱਗੇ ਜਾਲਿਆਂ ਵੱਲ ਧਿਆਨ ਨਹੀਂ ਦਿੰਦੇ। ਇਹ ਜਾਲੇ ਨਕਾਰਾਤਮਕ ਊਰਜਾ ਫੈਲਾਉਂਦੇ ਹਨ। ਇਨ੍ਹਾਂ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਂ ਲਕਸ਼ਮੀ ਨੂੰ ਖੁਸ਼ ਰੱਖਣ ਲਈ ਸਖ਼ਤ ਮਿਹਨਤ ਦੇ ਨਾਲ-ਨਾਲ ਕਈ ਹੋਰ ਗੱਲਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ।
ਘਰ ਜਾਂ ਦੁਕਾਨ 'ਤੇ ਮੱਕੜੀ ਦਾ ਜਾਲਾ ਲੱਗਣਾ ਅਸ਼ੁੱਭ ਮੰਨਿਆ ਜਾਂਦਾ ਹੈ। ਜਿੱਥੇ ਮੱਕੜੀ ਦੇ ਜਾਲ ਅਤੇ ਗੰਦਗੀ ਹੁੰਦੀ ਹੈ, ਉੱਥੇ ਦੇਵੀ ਲਕਸ਼ਮੀ ਦਾ ਨਿਵਾਸ ਸਥਿਰ ਨਹੀਂ ਰਹਿੰਦਾ ਅਤੇ ਧਨ ਦੀ ਕਮੀ ਰਹਿੰਦੀ ਹੈ।
ਇਹ ਵੀ ਪੜ੍ਹੋ : ਗਰਭਅਵਸਥਾ ਦਰਮਿਆਨ ਜ਼ਰੂਰ ਕਰੋ ਇਸ ਮੰਤਰ ਦਾ ਜਾਪ, ਪੈਦਾ ਹੋਵੇਗੀ ਸੰਸਕਾਰੀ ਔਲਾਦ
ਜਿੱਥੇ ਜਾਲ ਹੁੰਦੇ ਹਨ ਉੱਥੇ ਨਕਾਰਾਤਮਕ ਊਰਜਾ ਹੁੰਦੀ ਹੈ। ਉਥੇ ਰਹਿਣ ਵਾਲੇ ਲੋਕਾਂ ਦਾ ਮਨ ਵਿਆਕੁਲ ਰਹਿੰਦਾ ਹੈ ਅਤੇ ਉਹ ਕੋਈ ਵੀ ਕੰਮ ਚੰਗੀ ਤਰ੍ਹਾਂ ਨਹੀਂ ਕਰ ਪਾਉਂਦੇ। ਜਿਸ ਕਾਰਨ ਉਨ੍ਹਾਂ ਨੂੰ ਅਸਫਲਤਾ ਦਾ ਮੂੰਹ ਦੇਖਣਾ ਪੈਂਦਾ ਹੈ।
ਘਰ ਅਤੇ ਕਾਰਜ ਖੇਤਰ ਦਾ ਉਹ ਹਿੱਸਾ ਜਿੱਥੇ ਜਾਲੇ ਹੁੰਦੇ ਹਨ, ਉਹ ਨਕਾਰਾਤਮਕਤਾ ਨਾਲ ਭਰ ਜਾਂਦਾ ਹੈ ਅਤੇ ਉੱਥੇ ਦੇ ਲੋਕ ਆਲਸੀ ਹੋ ਜਾਂਦੇ ਹਨ। ਹਰ ਰੋਜ਼ ਲੜਾਈ-ਝਗੜੇ ਹੁੰਦੇ ਰਹਿੰਦੇ ਹਨ। ਮੱਕੜੀ ਦੇ ਜਾਲ ਵਿੱਚ ਕਈ ਤਰ੍ਹਾਂ ਦੇ ਸੂਖਮ ਜੀਵ ਹੁੰਦੇ ਹਨ ਜੋ ਬਿਮਾਰੀਆਂ ਫੈਲਾ ਕੇ ਘਰ ਦੇ ਮੈਂਬਰਾਂ ਦੀ ਸਿਹਤ ਨੂੰ ਖਰਾਬ ਕਰਦੇ ਹਨ।
ਇਹ ਵੀ ਪੜ੍ਹੋ : ਘਰ 'ਚ ਰਹਿੰਦਾ ਹੈ ਕਲੇਸ਼ ਤਾਂ ਦੂਰ ਕਰਨ ਲਈ ਅਪਣਾਓ ਇਹ Vastu Tips
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।