Vastu Tips: ਜੇ ਸੁਪਨੇ ਜਾਂ ਹਕੀਕਤ ''ਚ ਦਿਸਣ ਇਹ ਚੀਜ਼ਾਂ ਤਾਂ ਸਮਝੋ ਸ਼ੁਰੂ ਹੋਣ ਵਾਲਾ ਹੈ ਤੁਹਾਡਾ ''ਗੋਲਡਨ ਟਾਈਮ''
9/24/2025 1:03:21 PM

ਵੈੱਬ ਡੈਸਕ- ਵਾਸ਼ਤੁ ਸ਼ਾਸਤਰ ਅਨੁਸਾਰ ਕੁਝ ਚੀਜ਼ਾਂ ਨੂੰ ਦੇਖਣਾ ਸ਼ੁੱਭ ਮੰਨਿਆ ਜਾਂਦਾ ਹੈ। ਇਹ ਸੰਕੇਤ ਇਸ ਗੱਲ ਦੀ ਨਿਸ਼ਾਨੀ ਹਨ ਕਿ ਮਾਂ ਲਕਸ਼ਮੀ ਦੀ ਕਿਰਪਾ ਤੁਹਾਡੇ 'ਤੇ ਹੋਣ ਵਾਲੀ ਹੈ ਅਤੇ ਜਲਦੀ ਤੁਹਾਡੇ ਘਰ 'ਚ ਧਨ-ਲਾਭ ਆ ਸਕਦਾ ਹੈ। ਆਓ ਜਾਣਦੇ ਹਾਂ ਇਹ ਸੰਕੇਤ ਕੀ ਹਨ:
ਵਾਰ-ਵਾਰ ਕੀੜ੍ਹੀਆਂ ਦਾ ਦਿੱਸਣਾ
ਜੇ ਕਈ ਦਿਨਾਂ ਤੱਕ ਘਰ ਤੋਂ ਬਾਹਰ ਨਿਕਲਦੇ ਸਮੇਂ ਕੀੜ੍ਹੀਆਂ ਦੇ ਝੁੰਡ ਵੇਖਣ ਨੂੰ ਮਿਲ ਰਹੇ ਹਨ, ਤਾਂ ਇਹ ਸਮਝੋ ਕਿ ਮਾਂ ਲਕਸ਼ਮੀ ਦੀ ਤੁਹਾਡੇ 'ਤੇ ਖ਼ਾਸ ਕਰਰਪਾ ਹੋਣ ਵਾਲੀ ਹੈ। ਇਨ੍ਹਾਂ ਨੂੰ ਮਾਰਨ ਜਾਂ ਭਜਾਉਣ ਦੀ ਬਜਾਏ ਉਨ੍ਹਾਂ ਨੂੰ ਆਟਾ ਜਾਂ ਸ਼ੱਕਰ ਪਾਓ, ਇਸ ਨਾਲ ਮਾਂ ਲਕਸ਼ਮੀ ਖ਼ੁਸ਼ ਹੁੰਦੀ ਹੈ।
ਇਹ ਵੀ ਪੜ੍ਹੋ : 27 ਸਤੰਬਰ ਤੋਂ ਇਨ੍ਹਾਂ 4 ਰਾਸ਼ੀਆਂ ਦੀ ਬਦਲੇਗੀ ਕਿਸਮਤ, ਵਰ੍ਹੇਗਾ ਨੋਟਾਂ ਦਾ ਮੀਂਹ
ਸੁਪਨੇ 'ਚ ਲਾਲ ਸਾੜੀ ਵਾਲੀ ਔਰਤ ਦਿੱਸਣਾ
ਜੇ ਸੁਪਨੇ 'ਚ ਕੋਈ ਔਰਤ ਲਾਲ ਸਾੜੀ ਪਹਿਨੇ ਵਿਖਾਈ ਦੇ, ਤਾਂ ਇਹ ਸੰਕੇਤ ਹੈ ਕਿ ਮਾਂ ਲਕਸ਼ਮੀ ਤੁਹਾਡੇ 'ਤੇ ਮਿਹਰ ਵਰਸਾਉਣ ਵਾਲੀ ਹੈ।
ਘਰ 'ਚ ਬਿੱਲੀ ਦੇ ਬੱਚੇ ਆਉਣਾ
ਜੇ ਬਿੱਲੀ ਨੇ ਤੁਹਾਡੇ ਘਰ 'ਚ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਇਹ ਮੰਨੋ ਕਿ ਤੁਹਾਡਾ ਚੰਗਾ ਸਮਾਂ ਸ਼ੁਰੂ ਹੋ ਰਿਹਾ ਹੈ, ਇਹ ਮਾਂ ਲਕਸ਼ਮੀ ਦੇ ਆਉਣ ਦਾ ਸੰਕੇਤ ਹੈ। ਅਜਿਹੇ 'ਚ ਬਿੱਲੀ ਨੂੰ ਦੌੜਾਉਣ ਦੀ ਬਜਾਏ ਉਸ ਦੇ ਪੀਣ ਲਈ ਦੁੱਧ ਰੱਖੋ।
ਸੁਪਨੇ 'ਚ ਕੁਝ ਖ਼ਾਸ ਪੰਛੀ ਦੇਖਣਾ
ਜੇ ਸੁਪਨੇ 'ਚ ਉੱਲੂ, ਮੋਰ, ਗਰੁੜ ਜਾਂ ਗੰਗਾ ਨਦੀ ਵੇਖੋ, ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਤੁਹਾਡੀ ਆਰਥਿਕ ਸਥਿਤੀ 'ਚ ਸੁਧਾਰ ਹੋਣ ਜਾ ਰਿਹਾ ਹੈ। ਮਾਂ ਲਕਸ਼ਮੀ ਤੁਹਾਡੇ 'ਤੇ ਕਿਰਪਾ ਵਰਸਾਉਣ ਵਾਲੀ ਹੈ।
ਘਰ 'ਚ ਤੁਲਸੀ ਦਾ ਪੌਦਾ ਹਰਿਆ-ਭਰਿਆ ਹੋਣਾ
ਜੇ ਘਰ 'ਚ ਤੁਲਸੀ ਦਾ ਪੌਦਾ ਅਚਾਨਕ ਹਰਿਆ-ਭਰਿਆ ਹੋ ਜਾਵੇ, ਤਾਂ ਇਹ ਮੰਨੋ ਕਿ ਮਾਂ ਲਕਸ਼ਮੀ ਤੁਹਾਡੇ ਨਾਲ ਖ਼ੁਸ਼ ਹਨ ਅਤੇ ਜਲਦੀ ਤੁਸੀਂ ਅਮੀਰ ਬਣਨ ਵਾਲੇ ਹੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8