Vastu Tips: ਘਰ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਆ ਸਕਦੈ ਆਰਥਿਕ ਸੰਕਟ

9/15/2023 11:17:30 AM

ਨਵੀਂ ਦਿੱਲੀ- ਜੇਕਰ ਅਚਾਨਕ ਤੁਹਾਡੇ ਦਿਨ ਬਦਲਣ ਲੱਗੇ, ਚੰਗੇ ਦਿਨ ਬੁਰੇ ਦਿਨਾਂ 'ਚ ਬਦਲ ਜਾਣ ਤਾਂ ਤੁਸੀਂ ਸੰਭਲ ਜਾਓ। ਜੇਕਰ ਤੁਹਾਡੇ ਨਾਲ ਅਜਿਹਾ ਹੋਣ ਲੱਗੇ ਤਾਂ ਆਪਣੇ ਹੀ ਘਰ 'ਚ ਰੱਖੀਆਂ ਚੀਜ਼ਾਂ 'ਤੇ ਧਿਆਨ ਦਿਓ। ਹਮੇਸ਼ਾ ਘਰ 'ਚ ਰੱਖੀਆਂ ਕੁਝ ਚੀਜ਼ਾਂ ਇਕ ਸਮੇਂ ਦੇ ਬਾਅਦ ਬੁਰਾ ਅਸਰ ਦਿਖਾਉਣ ਲੱਗਦੀਆਂ ਹਨ। 
ਭਾਰਤੀ ਵਾਸਤੂ ਸ਼ਾਸਤਰ ਅਨੁਸਾਰ ਘਰ 'ਚ ਕੀ ਰੱਖਣਾ ਚਾਹੀਦਾ ਅਤੇ ਕੀ ਨਹੀਂ। ਇਹ ਜਾਣਨਾ ਜ਼ਰੂਰੀ ਹੈ। ਕਈ ਵਾਰ ਇਕ ਛੋਟੀ ਜਿਹੀ ਵਸਤੂ ਨਾਲ ਹੀ ਵਿਅਕਤੀ ਦੀ ਕਿਸਮਤ ਰੁਕ ਜਾਂਦੀ ਹੈ ਜਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਆਫਤ ਦਾ ਸਾਹਮਣਾ ਕਰਨਾ ਪੈਦਾ ਹੈ। ਤਾਂ ਆਓ ਇਨ੍ਹਾਂ ਤਾਂ ਮੁਕਤੀ ਪਾਉਣ ਲਈ ਅਪਣਾਓ ਵਾਸਤੂ ਦੇ ਛੋਟੇ-ਛੋਟੇ ਉਪਾਅ ...
ਜੰਗ ਦੀਆਂ ਤਸਵੀਰਾਂ
ਘਰ ਵਿੱਚ ਕਦੇ ਵੀ ਯੁੱਧ ਦੀਆਂ ਤਸਵੀਰਾਂ ਨਾ ਲਗਾਓ। ਇਸ ਕਾਰਨ ਨਕਾਰਾਤਮਕ ਊਰਜਾ ਆਉਂਦੀ ਹੈ ਅਤੇ ਪਰਿਵਾਰ ਦੇ ਮੈਂਬਰਾਂ ਵਿਚ ਲੜਾਈ-ਝਗੜੇ ਹੁੰਦੇ ਹਨ, ਖ਼ਾਸ ਕਰਕੇ ਜੋੜੇ ਬੈੱਡਰੂਮ ਵਿਚ ਅਜਿਹੀਆਂ ਤਸਵੀਰਾਂ ਬਿਲਕੁਲ ਵੀ ਨਾ ਲਗਾਉਣ।
ਤਾਜਮਹਿਲ ਦੀ ਮੂਰਤੀ ਜਾਂ ਫੋਟੋ
ਆਪਣੇ ਘਰ ਤਾਜਮਹਿਲ ਦੀ ਮੂਰਤੀ ਕਦੇ ਵੀ ਨਾ ਲਗਾਓ। ਅਜਿਹਾ ਕਰਨ ਨਾਲ ਘਰ ਵਿਚ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਇਸ ਦੇ ਨਾਲ ਦੀ ਵਿਆਹੁਤਾ ਜੋੜੇ ਨੂੰ ਆਪਣੇ ਬੈੱਡਰੂਮ ਵਿਚ ਇਸ ਦੀ ਤਸਵੀਰ ਵੀ ਨਹੀਂ ਲਗਾਉਣੀ ਚਾਹੀਦੀ।
ਨਟਰਾਜ ਦੀ ਮੂਰਤੀ ਜਾਂ ਫੋਟੋ
ਨਟਰਾਜ ਭਗਵਾਨ ਸ਼ਿਵ ਦਾ ਅਵਤਾਰ ਹੈ ਪਰ ਅਜਿਹੀ ਮੂਰਤੀ ਘਰ 'ਚ ਨਹੀਂ ਰੱਖਣੀ ਚਾਹੀਦੀ। ਦਰਅਸਲ, ਜਦੋਂ ਭਗਵਾਨ ਸ਼ਿਵ ਨਾਰਾਜ਼ ਹੁੰਦੇ ਸਨ ਤਾਂ ਉਹ ਨਟਰਾਜ ਦਾ ਰੂਪ ਧਾਰਨ ਕਰਦੇ ਸਨ। ਅਜਿਹੀ ਸਥਿਤੀ ਵਿੱਚ ਇਹ ਮੂਰਤੀ ਗੁੱਸੇ ਨੂੰ ਦਰਸਾਉਂਦੀ ਹੈ। ਕਿਹਾ ਜਾਂਦਾ ਹੈ ਕਿ ਅਜਿਹੀ ਮੂਰਤੀ ਘਰ ਵਿੱਚ ਰੱਖਣ ਨਾਲ ਸ਼ਾਂਤੀ ਭੰਗ ਹੁੰਦੀ ਹੈ।
ਜੰਗ ਦੀਆਂ ਤਸਵੀਰਾਂ
ਘਰ ਵਿੱਚ ਕਦੇ ਵੀ ਯੁੱਧ ਦੀਆਂ ਤਸਵੀਰਾਂ ਨਾ ਲਗਾਓ। ਇਸ ਕਾਰਨ ਨਕਾਰਾਤਮਕ ਊਰਜਾ ਆਉਂਦੀ ਹੈ ਅਤੇ ਪਰਿਵਾਰ ਦੇ ਮੈਂਬਰਾਂ ਵਿਚ ਲੜਾਈ-ਝਗੜੇ ਹੁੰਦੇ ਹਨ, ਖ਼ਾਸ ਕਰਕੇ ਜੋੜੇ ਬੈੱਡਰੂਮ ਵਿਚ ਅਜਿਹੀਆਂ ਤਸਵੀਰਾਂ ਬਿਲਕੁਲ ਵੀ ਨਾ ਲਗਾਉਣ।
ਟੁੱਟਿਆ ਹੋਇਆ ਫ਼ਰਨੀਚਰ
ਘਰ ਵਿਚ ਵਰਤੋਂ ਲਈ ਰੱਖਿਆ ਹੋਇਆ ਫਰਨੀਚਰ ਸਹੀ ਹਾਲਤ ਵਿਚ ਹੋਣਾ ਚਾਹੀਦਾ ਹੈ। ਘਰ ਵਿਚ ਟੁੱਟਿਆ ਹੋਇਆ ਫ਼ਰਨੀਚਰ ਵਾਸਤੂ ਦੋਸ਼ ਦਾ ਕਾਰਨ ਬਣ ਸਕਦਾ ਹੈ ਜਿਸ ਕਾਰਨ ਆਰਥਿਕ ਸੰਕਟ ਪੈਦਾ ਹੁੰਦਾ ਹੈ। ਇਸ ਦੇ ਨਾਲ ਹੀ ਇਸ ਕਾਰਨ ਤੁਹਾਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਕੰਢੇਦਾਰ ਫੁੱਲ
ਘਰ ਵਿੱਚ ਕਦੇ ਵੀ ਕੰਢੇਦਾਰ ਫੁੱਲ ਜਾਂ ਪੌਦੇ ਨਾ ਲਗਾਓ। ਲੋਕ ਅਕਸਰ ਆਪਣੇ ਘਰਾਂ ਵਿੱਚ ਕੈਕਟਸ ਦਾ ਪੌਦਾ ਲਗਾਉਂਦੇ ਹਨ। ਵਾਸਤੂ ਅਨੁਸਾਰ ਅਜਿਹੇ ਪੌਦੇ ਘਰ ਵਿੱਚ ਨਕਾਰਾਤਮਕ ਊਰਜਾ ਵਧਾਉਂਦੇ ਹਨ।
ਡੁੱਬਦੇ ਸੂਰਜ ਦੀ ਤਸਵੀਰ
ਡੁੱਬਦੇ ਸੂਰਜ ਦੀ ਤਸਵੀਰ ਕਦੇ ਵੀ ਘਰ ਵਿੱਚ ਨਾ ਰੱਖੋ ਅਤੇ ਨਾ ਹੀ ਕਿਸੇ ਕੰਧ ਉੱਤੇ ਲਗਾਓ ਕਿਉਂਕਿ ਅਜਿਹੀ ਤਸਵੀਰ ਨਕਾਰਾਤਮਕਤਾ ਫੈਲਾਉਂਦੀ ਹੈ। ਇਸ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਡੁੱਬਦਾ ਸੂਰਜ ਤਰੱਕੀ ਨੂੰ ਰੋਕਦਾ ਹੈ। ਇਸ ਦੀ ਬਜਾਏ ਘਰ 'ਚ ਚੜ੍ਹਦੇ ਸੂਰਜ ਦੀ ਤਸਵੀਰ ਰੱਖੋ। ਇਸ ਨਾਲ ਘਰ 'ਚ ਸਕਾਰਾਤਮਕਤਾ ਆਵੇਗੀ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor Aarti dhillon