Vastu Tips : ਘਰ ਦੇ ਮੰਦਰ ''ਚ ਗ਼ਲਤੀ ਨਾਲ ਵੀ ਨਾ ਰੱਖੋ ਸੁੱਕੇ ਫੁੱਲ
12/23/2024 5:59:11 PM
ਨਵੀਂ ਦਿੱਲੀ- ਮੰਦਰ ਘਰ ਦਾ ਸਭ ਤੋਂ ਪਵਿੱਤਰ ਹਿੱਸਾ ਹੁੰਦਾ ਹੈ, ਜਿੱਥੇ ਲੋਕ ਨਾ ਸਿਰਫ ਪੂਜਾ ਕਰਦੇ ਹਨ, ਸਗੋਂ ਇਸ ਨੂੰ ਸ਼ਰਧਾ ਅਨੁਸਾਰ ਕਿਸੇ ਨਾ ਕਿਸੇ ਚੀਜ਼ ਨਾਲ ਸਜਾਉਂਦੇ ਵੀ ਰਹਿੰਦੇ ਹਨ। ਇਸ ਨਾਲ ਮੰਦਰ ਦੀ ਖੂਬਸੂਰਤੀ ਵਧ ਜਾਂਦੀ ਹੈ। ਪਰ ਕੁਝ ਅਜਿਹੀਆਂ ਚੀਜ਼ਾਂ ਵੀ ਹਨ ਜਿਨ੍ਹਾਂ ਨੂੰ ਮੰਦਰ 'ਚ ਰੱਖਣਾ ਸ਼ੁਭ ਨਹੀਂ ਹੁੰਦਾ ਹੈ। ਜੇਕਰ ਤੁਸੀਂ ਵਾਸਤੂ ਸ਼ਾਸਤਰ ਦੇ ਨਿਯਮਾਂ 'ਤੇ ਨਜ਼ਰ ਮਾਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਘਰ ਦੇ ਹਰ ਹਿੱਸੇ 'ਚ ਵਿਸ਼ੇਸ਼ ਚਿੰਨ੍ਹ ਹੁੰਦੇ ਹਨ। ਕਿਸ ਦਿਸ਼ਾ ਵਿੱਚ ਕੀ ਰੱਖਣਾ ਹੈ ਅਤੇ ਕੀ ਨਹੀਂ। ਅਕਸਰ ਲੋਕਾਂ ਨੂੰ ਇਸ ਬਾਰੇ ਘੱਟ ਜਾਣਕਾਰੀ ਹੁੰਦੀ ਹੈ, ਜਿਸ ਕਾਰਨ ਉਹ ਘਰ 'ਚ ਕਈ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ, ਜੋ ਕੰਮ ਖ਼ਰਾਬ ਕਰ ਦਿੰਦੀਆਂ ਹਨ ਅਤੇ ਕੰਗਾਲੀ ਵੱਲ ਲੈ ਜਾਂਦੀਆਂ ਹਨ। ਆਓ ਜਾਣਦੇ ਹਾਂ ਇਸ ਬਾਰੇ...
ਪੂਜਾ ਸਮੱਗਰੀ
ਅਕਸਰ ਲੋਕ ਪੂਜਾ ਕਰਨ ਤੋਂ ਬਾਅਦ ਸਮੱਗਰੀ ਨੂੰ ਮੰਦਰ ਵਿੱਚ ਹੀ ਛੱਡ ਦਿੰਦੇ ਹਨ, ਜੋ ਕਿ ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਗਲਤ ਹੈ। ਕੋਸ਼ਿਸ਼ ਕਰੋ ਕਿ ਪੂਜਾ ਲਈ ਜਿੰਨੀ ਵੀ ਸਮੱਗਰੀ ਜ਼ਰੂਰੀ ਹੋਵੇ ਉਸ ਮੁਤਾਬਕ ਹੀ ਲੈ ਕੇ ਜਾਓ। ਇਸ ਤੋਂ ਬਾਅਦ ਜੇਕਰ ਕੋਈ ਸਮਾਨ ਬਚ ਜਾਵੇ ਤਾਂ ਉਸ ਨੂੰ ਮੰਦਰ 'ਚ ਨਹੀਂ ਰੱਖਣਾ ਚਾਹੀਦਾ ਸਗੋਂ ਰਸੋਈ 'ਚ ਇਸਤੇਮਾਲ ਕਰਨਾ ਚਾਹੀਦਾ ਹੈ ਜਾਂ ਫਿਰ ਪਾਣੀ 'ਚ ਪ੍ਰਵਾਹਿਤ ਕਰ ਦੇਣਾ ਚਾਹੀਦਾ ਹੈ।
ਪੂਜਾ ਦੇ ਫੁੱਲ
ਪੂਜਾ ਵਿੱਚ ਚੜ੍ਹਾਏ ਗਏ ਫੁੱਲਾਂ ਨੂੰ ਕਦੇ ਵੀ ਮੰਦਰ ਵਿੱਚ ਨਹੀਂ ਪਿਆ ਰਹਿਣ ਦੇਣਾ ਚਾਹੀਦਾ। ਉਨ੍ਹਾਂ ਨੂੰ ਪਾਣੀ ਵਿੱਚ ਵਹਾ ਦੇਣਾ ਬਿਹਤਰ ਹੈ ਕਿਉਂਕਿ ਅਕਸਰ ਮੰਦਰ ਵਿੱਚ ਪਏ ਫੁੱਲ ਸੁੱਕ ਜਾਂਦੇ ਹਨ। ਇਨ੍ਹਾਂ ਸੁੱਕੇ ਫੁੱਲਾਂ ਨੂੰ ਮੰਦਰ ਦੇ ਕੋਨੇ ਵਿਚ ਰੱਖਣ ਨਾਲ ਨਕਾਰਾਤਮਕ ਊਰਜਾ ਵਧਦੀ ਹੈ ਅਤੇ ਸੁੱਕੇ ਫੁੱਲ ਰੱਖਣ ਨਾਲ ਗਰੀਬੀ, ਅਚਨਚੇਤੀ ਮੌਤ, ਮੰਗਲ ਦੋਸ਼, ਵਿਆਹ ਵਿਚ ਰੁਕਾਵਟ ਅਤੇ ਦੇਰੀ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਮੂਰਤੀਆਂ
ਪੂਜਾ ਸਥਾਨ 'ਤੇ ਮੂਰਤੀਆਂ ਨਹੀਂ ਲਗਾਉਣੀਆਂ ਚਾਹੀਦੀਆਂ। ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਅਜਿਹਾ ਕਰਨਾ ਗ੍ਰਹਿਸਥੀ ਲਈ ਸ਼ੁਭ ਨਹੀਂ ਹੈ। ਤੁਸੀਂ ਚਾਹੋ ਤਾਂ ਘਰ ਦੇ ਮੰਦਰ 'ਚ ਭਗਵਾਨ ਦੀ ਤਸਵੀਰ ਰੱਖ ਸਕਦੇ ਹੋ ਜਾਂ ਭਗਵਾਨ ਦੀ ਇਕ ਬਹੁਤ ਛੋਟੀ ਮੂਰਤੀ ਵੀ ਰੱਖ ਸਕਦੇ ਹੋ। ਇਸ ਤੋਂ ਇਲਾਵਾ, ਮੰਦਰ ਵਿਚ ਭਗਵਾਨ ਦੀ ਇਕ ਤੋਂ ਵੱਧ ਤਸਵੀਰ ਜਾਂ ਮੂਰਤੀ ਨਾ ਰੱਖੋ।
ਪੂਰਵਜਾਂ ਦੀ ਤਸਵੀਰ
ਕਈ ਲੋਕਾਂ ਦੇ ਘਰਾਂ 'ਚ ਇਹ ਵੀ ਦੇਖਿਆ ਗਿਆ ਹੈ ਕਿ ਲੋਕ ਮੰਦਰਾਂ 'ਚ ਆਪਣੇ ਪੁਰਖਿਆਂ ਦੀਆਂ ਤਸਵੀਰਾਂ ਲਗਾਉਂਦੇ ਹਨ। ਹਾਲਾਂਕਿ ਵਾਸਤੂ ਸ਼ਾਸਤਰ ਇਸ ਨੂੰ ਗਲਤ ਮੰਨਦਾ ਹੈ। ਪੂਰਵਜਾਂ ਦੀਆਂ ਤਸਵੀਰਾਂ ਕਦੇ ਵੀ ਘਰ ਦੇ ਮੰਦਰ 'ਚ ਨਹੀਂ ਲਗਾਉਣੀਆਂ ਚਾਹੀਦੀਆਂ ਸਗੋਂ ਘਰ ਦੀ ਦੱਖਣ ਦੀ ਕੰਧ 'ਤੇ ਲਗਾਉਣੀਆਂ ਚਾਹੀਦੀਆਂ ਹਨ। ਇਸ ਨਾਲ ਤੁਹਾਡੇ ਪੂਰਵਜ ਵੀ ਖੁਸ਼ ਰਹਿੰਦੇ ਹਨ ਅਤੇ ਮੰਦਰ ਵਿੱਚ ਸਕਾਰਾਤਮਕ ਊਰਜਾ ਵੀ ਬਣੀ ਰਹਿੰਦੀ ਹੈ।
ਸ਼ੰਖ
ਘਰ ਦੇ ਮੰਦਰ ਵਿੱਚ ਇੱਕ ਤੋਂ ਵੱਧ ਸ਼ੰਖ ਕਦੇ ਵੀ ਨਾ ਰੱਖੋ ਅਤੇ ਸ਼ੰਖ ਦੀ ਨਿਯਮਤ ਸਫਾਈ ਦਾ ਖਾਸ ਧਿਆਨ ਰੱਖੋ। ਸ਼ੰਖ ਨੂੰ ਭਗਵਾਨ ਵਿਸ਼ਨੂੰ ਦਾ ਰੂਪ ਮੰਨਿਆ ਜਾਂਦਾ ਹੈ, ਇਸ ਲਈ ਇਸਨੂੰ ਰੋਜ਼ਾਨਾ ਬਦਲਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਈ ਲੋਕ ਆਪਣੀ ਰਸੋਈ 'ਚ ਜਗ੍ਹਾ ਖਾਲੀ ਹੋਣ ਕਾਰਨ ਮੰਦਰ ਬਣਾ ਲੈਂਦੇ ਹਨ। ਇਹ ਵੀ ਵਾਸਤੂ ਸ਼ਾਸਤਰ ਅਨੁਸਾਰ ਸਹੀ ਨਹੀਂ ਮੰਨਿਆ ਜਾਂਦਾ ਹੈ।
ਸ਼ਿਵਲਿੰਗ
ਜਿਵੇਂ ਕਿ ਤੁਸੀਂ ਅਕਸਰ ਮੰਦਰਾਂ ਵਿੱਚ ਸ਼ਿਵਲਿੰਗ ਨੂੰ ਦੇਖਿਆ ਹੋਵੇਗਾ, ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਮੰਦਰਾਂ ਵਿੱਚ ਵੀ ਸ਼ਿਵਲਿੰਗ ਰੱਖਦੇ ਹਨ। ਹਾਲਾਂਕਿ, ਸ਼ਾਸਤਰਾਂ ਅਤੇ ਵਾਸਤੂ ਸ਼ਾਸਤਰਾਂ ਵਿੱਚ ਇਸਦੇ ਨਿਯਮਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਆਪਣੇ ਘਰ ਦੇ ਮੰਦਰ 'ਚ ਸ਼ਿਵਲਿੰਗ ਦੀ ਸਥਾਪਨਾ ਕਰਨਾ ਚਾਹੁੰਦੇ ਹੋ ਤਾਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਤੁਹਾਡੇ ਅੰਗੂਠੇ ਦੇ ਆਕਾਰ ਤੋਂ ਵੱਡਾ ਨਾ ਹੋਵੇ।
ਸ਼ਿਵਲਿੰਗ ਦੀ ਸਫਾਈ ਦਾ ਖਾਸ ਧਿਆਨ ਰੱਖੋ ਕਿਉਂਕਿ ਇਸ ਨੂੰ ਭਗਵਾਨ ਸ਼ਿਵ ਦਾ ਰੂਪ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਘਰ 'ਚ ਵੱਡਾ ਸ਼ਿਵਲਿੰਗ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਮੰਦਰ ਦੀ ਬਜਾਏ ਘਰ ਦੇ ਬਾਹਰ ਕਿਸੇ ਭਾਂਡੇ 'ਚ ਸਥਾਪਿਤ ਕਰਨਾ ਬਿਹਤਰ ਹੋਵੇਗਾ।