ਵਾਸਤੂ ਦੋਸ਼ ਖਤਮ ਕਰਨ ਲਈ ਘਰ ਦੇ ਇਸ ਕੋਨੇ ’ਚ ਰੱਖੋ ਨਮਕ

8/28/2019 1:35:48 PM

ਜਲੰਧਰ(ਬਿਊਰੋ)— ਅੱਜ ਦੇ ਸਮੇਂ ’ਚ ਜੇਕਰ ਦੇਖਿਆ ਜਾਵੇ ਤਾਂ ਵਿਵਾਦ ਹਰ ਕਿਸੇ ਦੇ ਘਰ ’ਚ ਹੁੰਦਾ ਹੀ ਰਹਿੰਦਾ ਹੈ ਪਰ ਕਈ ਵਾਰ ਹੋਲੀ-ਹੋਲੀ ਉਹੀ ਵਿਵਾਦ ਬਹੁਤ ਵੱਡੀ ਲੜਾਈ ਦਾ ਰੂਪ ਲੈ ਲੈਂਦਾ ਹੈ। ਇਸ ਦੇ ਪਿੱਛੇ ਦਾ ਜੇਕਰ ਕਾਰਨ ਲੱਭਿਆ ਜਾਵੇ ਤਾਂ ਇਹ ਘਰ ਦਾ ਵਾਸਤੂ ਦੋਸ਼ ਜਾਂ ਘਰ ’ਚ ਰੱਖੀਆਂ ਚੀਜ਼ਾਂ ਤੋਂ ਪੈਦਾ ਹੋਣ ਵਾਲਾ ਵਾਸਤੂ ਦੋਸ਼ ਜਾਂ ਉਸ ’ਚੋਂ ਨਿਕਲਣ ਵਾਲੀ ਨਾਕਾਰਾਤਮਕ ਊਰਜਾ ਦਾ ਪ੍ਰਭਾਵ ਹੋ ਸਕਦਾ ਹੈ। ਅੱਜ ਅਸÄ ਤੁਹਾਨੂੰ ਇਕ ਅਜਿਹੀ ਚੀਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਸਭ ਤੋਂ ਘਰਾਂ ’ਚ ਆਸਾਨੀ ਨਾਲ ਮਿਲ ਜਾਂਦੀ ਹੈ ਅਤੇ ਜਿਸ ਦੇ ਇਸਤੇਮਾਲ ਨਾਲ ਵਿਅਕਤੀ ਦੀ ਹਰ ਸਮੱਸਿਆ ਦਾ ਹੱਲ ਹੋ ਸਕਦਾ ਹੈ। ਵਾਸਤੂ ਸ਼ਾਸਤਰ ’ਚ ਨਮਕ ਦੇ ਨਾਲ ਕੁਝ ਅਜਿਹੇ ਉਪਾਅ ਦੱਸੇ ਗਏ ਹਨ, ਜਿਨ੍ਹਾਂ ਨੂੰ ਕਰਨ ਨਾਲ ਪਰਿਵਾਰ ’ਚ ਹੋਣ ਵਾਲੀਆਂ ਲੜਾਈਆਂ ਤੇ ਆਰਥਿਕ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।

PunjabKesari
— ਛੋਟੀਆਂ-ਛੋਟੀਆਂ ਗੱਲਾਂ ’ਤੇ ਹੋਣ ਵਾਲੇ ਵਿਵਾਦਾਂ ਨੂੰ ਦੂਰ ਕਰਨ ਲਈ ਪਤੀ-ਪਤਨੀ ਦੇ ਕਮਰੇ ’ਚ ਸੇਂਧਾ ਨਮਕ ਜਾਂ ਨਮਕ ਦਾ ਇਕ ਟੁੱਕੜਾ ਕਿਸੇ ਕੋਨੇ ’ਚ ਰੱਖ ਦਿਓ। ਇਸ ਟੁੱਕੜੇ ਨੂੰ ਪੂਰੇ ਮਹੀਨੇ ਉਸੇ ਕੋਨੇ ’ਚ ਰਹਿਣ ਦਿਓ। ਕੁਝ ਹੀ ਮਹੀਨਿਆਂ ’ਚ ਤੁਹਾਨੂੰ ਬਿਹਤਰ ਨਤੀਜੇ ਮਿਲਣੇ ਸ਼ੁਰੂ ਹੋਣਗੇ।
— ਜੇਕਰ ਘਰ ਦਾ ਕੋਈ ਮੈਂਬਰ ਬਹੁਤ ਸਮੇਂ ਤੋਂ ਬੀਮਾਰ ਹੈ ਤਾਂ ਉਸ ਦੇ ਪੀਲੋ ਦੇ ਕੋਲ ਇਕ ਕਟੋਰੀ ਸੇਂਧਾ ਨਮਕ ਰੱਖ ਦਿਓ। ਇਸ ਦੇ ਨਾਲ ਹੀ ਧਿਆਨ ਰੱਖੋ ਕਿ ਉਸ ਦਾ ਪੀਲੋ ਪੂਰਬ ਦਿਸ਼ਾ ਵੱਲ ਹੋ ਹੋਵੇ। ਇਸ ਦੇ ਨਾਲ ਹੀ ਰੋਗੀ ਦੇ ਭੋਜਨ ’ਚ ਵੀ ਸੇਂਧੇ ਨਮਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
— ਘਰ ’ਚ ਨਾਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਸਵੇਰੇ ਘਰ ’ਚ ਸੇਂਧੇ ਨਮਕ ਵਾਲਾ ਪੋਚਾ ਲਗਾਓ।
— ਜੇਕਰ ਬਾਥਰੂਮ ਸੰਬੰਧੀ ਕੋਈ ਵਾਸਤੂ ਦੋਸ਼ ਹੈ ਤਾਂ ਕਟੋਰੀ ’ਚ ਨਮਕ ਲੈ ਕੇ ਬਾਥਰੂਮ ’ਚ ਹੀ ਕਿਸੇ ਅਜਿਹੀ ਥਾਂ ’ਤੇ ਰੱਖ ਦਿਓ, ਜਿੱਥੇ ਕਿਸੇ ਦਾ ਹੱਥ ਨਾ ਜਾਵੇ ਅਤੇ ਕੁਝ-ਕੁਝ ਦਿਨਾਂ ’ਚ ਨਮਕ ਨੂੰ ਬਦਲਦੇ ਰਹੋ। ਇਸ ਨਾਲ ਬਾਥਰੂਮ ਸੰਬੰਧੀ ਵਾਸਤੂ ਦੋਸ਼ ਦੂਰ ਹੋ ਜਾਣਗੇ।  

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+91 98566-00786 'ਤੇ ਜ਼ਰੂਰ ਫੋਨ ਕਰੋ।


manju bala

Edited By manju bala