ਦੀਵਾਲੀ ਮੌਕੇ ਵਾਸਤੂ ਮੁਤਾਬਕ ਸਜਾਓ ਘਰ, ਦੂਰ ਹੋਵੇਗੀ ਆਰਥਿਕ ਤੰਗੀ
10/21/2022 6:03:27 PM
ਨਵੀਂ ਦਿੱਲੀ- ਦੀਵਾਲੀ ਦਾ ਤਿਉਹਾਰ ਪੂਰੇ ਦੇਸ਼ 'ਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸਦੇ ਨਾਲ ਇਸ ਦਿਨ ਲੋਕ ਮਾਂ ਲਕਸ਼ਮੀ ਦੇ ਆਗਮਨ ਲਈ ਘਰ ਨੂੰ ਸਜਾਉਂਦੇ ਹਨ। ਇਸ ਲਈ ਦੀਵਾਲੀ ਮੌਕੇ ਘਰਾਂ ਦੀ ਸਾਫ਼-ਸਫ਼ਾਈ ਕੀਤੀ ਜਾਂਦੀ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵਾਸਤੂ ਦੇ ਕੁਝ ਅਜਿਹੇ ਟਿਪਸ, ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਆਰਥਿਕ ਲਾਭ ਹਾਸਲ ਕਰ ਸਕਦੇ ਹੈ।
ਦੀਵਾਲੀ ਮੌਕੇ ਘਰ ਦੇ ਮੇਨ ਗੇਟ ’ਤੇ ਭਗਵਾਨ ਗਣੇਸ਼ ਦਾ ਚਿੱਤਰ ਜਾਂ ਸੂਰਜ ਤੰਤਰ ਲਗਾਓ। ਅਜਿਹਾ ਕਰਨ ਨਾਲ ਘਰ ’ਚ ਆਉਣ ਵਾਲੀਆਂ ਸਾਰੀਆਂ ਆਫ਼ਤਾਂ ਦੂਰ ਹੁੰਦੀਆਂ ਹਨ।
ਨੌਕਰੀ ਜਾਂ ਕਾਰੋਬਾਰ ’ਚ ਰੁਕਾਵਟ ਜਾਂ ਮੁਸ਼ਕਲ ਆ ਰਹੀ ਹੋਵੇ ਤਾਂ ਘਰ ਦੀ ਉੱਤਰ-ਪੂਰਬੀ ਦਿਸ਼ਾ ’ਚ ਹਰੇ ਰੰਗ ਦਾ ਫੁੱਲਦਾਨ ਰੱਖੋ ਜਾਂ ਕੋਈ ਪੌਦਾ ਲਗਾਓ। ਕਾਰੋਬਾਰ ’ਚ ਉੱਨਤੀ ਦੇ ਦੁਆਰ ਖੁੱਲ੍ਹ ਜਾਣਗੇ।
ਘਰ ਦੀ ਉੱਤਰੀ ਜਾਂ ਪੂਰਬੀ ਦਿਸ਼ਾ ’ਤੇ ਸ਼ੀਸ਼ਾ ਲਗਾਓ, ਇਸ ਨਾਲ ਘਰ ’ਚ ਆਮਦਨ ਦੇ ਸ੍ਰੋਤਾਂ ’ਚ ਵਾਧਾ ਹੋਵੇਗਾ।
ਡਰਾਇੰਗ ਰੂਮ ’ਚ ਭਾਰੀ ਸਾਮਾਨ ਜਿਵੇਂ ਫਰਿੱਜ, ਟੀ.ਵੀ. , ਭਾਰੀ ਫ਼ਰਨੀਚਰ ਦੱਖਣ-ਪੱਛਮ ਦਿਸ਼ਾ ’ਚ ਰੱਖੋ।
ਬੈੱਡਰੂਮ ਦੀ ਸਜਾਵਟ ਕਰਦੇ ਸਮੇਂ ਇਸਦਾ ਰੰਗ ਹਲਕਾ ਗੁਲਾਬੀ ਜਾਂ ਬੈਂਗਣੀ ਰੱਖਣਾ ਚਾਹੀਦਾ ਹੈ ਅਤੇ ਬੈੱਡਰੂਮ ’ਚ ਰਾਧਾ-ਕ੍ਰਿਸ਼ਨ ਦੀ ਤਸਵੀਰ ਲਗਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਪਤੀ-ਪਤਨੀ ਦਾ ਆਪਸੀ ਪ੍ਰੇਮ ਪਿਆਰ ਬਣਿਆ ਰਹਿੰਦਾ ਹੈ ਅਤੇ ਸਬੰਧ ਮਜ਼ਬੂਤ ਹੁੰਦੇ ਹਨ।
ਖਿੜਕੀ ਅਤੇ ਦਰਵਾਜ਼ਿਆਂ ’ਤੇ ਹਲਕੇ ਰੰਗ ਦੇ ਪਰਦੇ ਲਗਾਓ। ਅਜਿਹਾ ਕਰਨ ਨਾਲ ਘਰ ’ਚ ਸਕਾਰਾਤਮਕ ਊਰਜਾ ਬਣੀ ਰਹੇਗੀ।
ਦੀਵਾਲੀ ’ਤੇ ਮਾਂ ਲਕਸ਼ਮੀ ਦਾ ਆਸ਼ੀਰਵਾਦ ਹਾਸਲ ਕਰਨ ਲਈ ਮਾਤਾ ਲਕਸ਼ਮੀ ਜੀ ਦੀ ਤਸਵੀਰ ਘਰ ਦੀ ਉੱਤਰ ਦਿਸ਼ਾ ਦੀ ਦੀਵਾਰ ’ਤੇ ਲਗਾਓ। ਕਮਲ ’ਤੇ ਬੈਠੀ ਹੋਈ ਅਤੇ ਹੱਥ ’ਚ ਸੋਨੇ ਦੇ ਸਿੱਕੇ ਡਿੱਗਦੇ ਹੋਏ ਧਨ ਵਾਲੀ ਲਕਸ਼ਮੀ ਦੀ ਤਸਵੀਰ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।