ਘਰ 'ਚ ਇਨ੍ਹਾਂ ਵਾਸਤੂ ਟਿਪਸ ਨੂੰ ਜ਼ਰੂਰ ਕਰੋ ਫੋਲੋ, ਕਾਰੋਬਾਰ 'ਚ ਮਿਲੇਗੀ ਤਰੱਕੀ

10/2/2023 1:05:13 AM

ਨਵੀਂ ਦਿੱਲੀ- ਵਿਅਕਤੀ ਸਾਰਾ ਦਿਨ ਸਖ਼ਤ ਮਿਹਨਤ ਕਰਦਾ ਹੈ ਤਾਂ ਜੋ ਆਪਣੇ ਘਰ ਦਾ ਖਰਚਾ ਚਲਾ ਸਕੇ ਪਰ ਕਈ ਵਾਰ ਮਿਹਨਤ ਕਰਨ ਦੇ ਬਾਵਜੂਦ ਉਸ ਨੂੰ ਚੰਗਾ ਫਲ ਨਹੀਂ ਮਿਲ ਪਾਉਂਦਾ। ਜ਼ਿੰਦਗੀ 'ਚ ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਦਾ ਕਾਰਨ ਘਰ ਦੇ ਵਾਸਤੂ ਦੋਸ਼ ਹੋ ਸਕਦੇ ਹਨ। ਅਜਿਹੀ ਸਥਿਤੀ 'ਚ ਤੁਸੀਂ ਵਾਸਤੂ ਦੋਸ਼ ਨੂੰ ਦੂਰ ਕਰਨ ਲਈ ਕੁਝ ਨਿਯਮਾਂ ਦੀ ਪਾਲਣਾ ਕਰ ਸਕਦੇ ਹੋ। ਤਾਂ ਆਓ ਅਸੀਂ ਤੁਹਾਨੂੰ ਕੁਝ ਅਜਿਹੇ ਵਾਸਤੂ ਟਿਪਸ ਦੱਸਦੇ ਹਾਂ, ਜਿਨ੍ਹਾਂ ਨੂੰ ਅਪਣਾਉਣ ਨਾਲ ਘਰ 'ਚ ਹੀ ਤੁਹਾਨੂੰ ਕਾਰੋਬਾਰ 'ਚ ਤਰੱਕੀ ਮਿਲੇਗੀ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...

ਉੱਤਰ-ਪੂਰਬ ਦਿਸ਼ਾ ਨੂੰ ਰੱਖੋ ਸਾਫ਼
ਮਾਨਤਾਵਾਂ ਅਨੁਸਾਰ ਘਰ ਦੀ ਉੱਤਰ-ਪੂਰਬ ਦਿਸ਼ਾ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ। ਇਸ ਦਿਸ਼ਾ ਨੂੰ ਵਿਕਾਸ, ਸਫ਼ਲਤਾ, ਸੁੱਖ ਅਤੇ ਸਾਂਤੀ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ, ਇਸ ਲਈ ਇਸ ਦਿਸ਼ਾ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ 'ਚ ਟੂਟੀ ਜਾਂ ਛੱਤ 'ਤੇ ਕਿਸੇ ਵੀ ਤਰ੍ਹਾਂ ਦੀ ਲੀਕੇਜ ਨਹੀਂ ਹੋਣੀ ਚਾਹੀਦੀ। ਇਸ ਨਾਲ ਘਰ 'ਚ ਪੈਸੇ ਦੀ ਘਾਟ ਹੋ ਸਕਦੀ ਹੈ।
ਪੂਜਾ ਸਥਾਨ ਦੀ ਸਹੀ ਦਿਸ਼ਾ
ਘਰ ਦੀ ਉੱਤਰ-ਪੂਰਬ ਦਿਸ਼ਾ 'ਚ ਪੂਜਾ ਸਥਾਨ ਹੋਣਾ ਸ਼ੁਭ ਮੰਨਿਆ ਜਾਂਦਾ ਹੈ। ਇਹ ਦਿਸ਼ਾ ਪੂਜਾ ਲਈ ਬਹੁਤ ਲਾਭਕਾਰੀ ਮੰਨੀ ਜਾਂਦੀ ਹੈ।

ਪਾਣੀ ਦਾ ਫੁਹਾਰਾ
ਘਰ ਦੀ ਉੱਤਰ-ਦਿਸ਼ਾ 'ਚ ਪਾਣੀ ਦਾ ਫੁਹਾਰਾ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਹ ਦਿਸ਼ਾ ਵਿਕਾਸ ਅਤੇ ਸਫ਼ਲਤਾ ਨੂੰ ਵਧਾਉਣ ਲਈ ਬਹੁਤ ਸ਼ੁਭ ਮੰਨੀ ਜਾਂਦੀ ਹੈ। ਪਰ ਇਸ ਦਿਸ਼ਾ 'ਚ ਪਾਣੀ ਦਾ ਫੁਹਾਰਾ ਬਿਨਾਂ ਰੌਸ਼ਨੀ ਦੇ ਹੀ ਲਗਾਓ।
ਸੌਣ ਦੀ ਦਿਸ਼ਾ ਦਾ ਰੱਖੋ ਧਿਆਨ
ਬੈੱਡਰੂਮ 'ਚ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਸੌਂਦੇ ਸਮੇਂ ਤੁਹਾਡਾ ਚਿਹਰਾ ਪੂਰਬ ਵੱਲ ਹੋਵੇ। ਇਸ ਨਾਲ ਤੁਹਾਨੂੰ ਕਰੀਅਰ 'ਚ ਸਫ਼ਲਤਾ ਮਿਲੇਗੀ ਅਤੇ ਤੁਹਾਡੀ ਮਾਨਸਿਕ ਸਥਿਤੀ 'ਚ ਵੀ ਸੁਧਾਰ ਹੋਵੇਗਾ।
ਅਲਮਾਰੀ ਦੀ ਸਹੀ ਦਿਸ਼ਾ
ਘਰ 'ਚ ਅਲਮਾਰੀ ਜਾਂ ਤਿਜੋਰੀ ਨੂੰ ਹਮੇਸ਼ਾ ਉੱਤਰ ਦਿਸ਼ਾ 'ਚ ਰੱਖਣਾ ਚਾਹੀਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਦਿਸ਼ਾ ਵਿਕਾਸ ਅਤੇ ਸਫ਼ਲਤਾ ਲਈ ਬਹੁਤ ਮਹੱਤਵਪੂਰਨ ਹੈ, ਇਸ ਲਈ ਤੁਸੀਂ ਇਸ ਦਿਸ਼ਾ 'ਚ ਤਿਜੋਰੀ ਬਣਵਾ ਸਕਦੇ ਹੋ।

ਅਜਿਹਾ ਹੋਵੇ ਦਫ਼ਤਰ ਦਾ ਟੇਬਲ
ਦਫ਼ਤਰ 'ਚ ਲੱਕੜ ਦਾ ਫਰਨੀਚਰ ਅਤੇ ਟੇਬਲ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਦੇ ਅਨੁਸਾਰ, ਇਸ ਨਾਲ ਤੁਹਾਡੇ ਕਰੀਅਰ 'ਚ ਤਰੱਕੀ ਹੋਵੇਗੀ ਅਤੇ ਸਫ਼ਲਤਾ ਦੇ ਨਵੇਂ ਰਸਤੇ ਵੀ ਖੁੱਲਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


Aarti dhillon

Content Editor Aarti dhillon