Vastu Tips : ਜੀਵਨ ''ਚ ਤਰੱਕੀ ਪਾਉਣ ਲਈ ਔਰਤਾਂ ਜ਼ਰੂਰ ਕਰਨ ਇਹ ਉਪਾਅ
9/7/2022 6:15:51 PM

ਨਵੀਂ ਦਿੱਲੀ- ਸ਼ਾਸਤਰਾਂ 'ਚ ਔਰਤਾਂ ਨੂੰ ਘਰ ਦੀ ਲਕਸ਼ਮੀ ਅਤੇ ਦੇਵੀ ਦਾ ਰੂਪ ਦੱਸਿਆ ਜਾਂਦਾ ਹੈ। ਔਰਤਾਂ ਨਾਲ ਹੀ ਘਰ 'ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ। ਕਿਹਾ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਔਰਤਾਂ ਜਿਸ ਘਰ 'ਚ ਜਾਂਦੀਆਂ ਹਨ ਉਨ੍ਹਾਂ ਦੀ ਕਿਸਮਤ ਉਸ ਨਾਲ ਜੁੜ ਜਾਂਦੀ ਹੈ। ਇਕ ਸਮਾਂ ਸੀ ਜਦੋਂ ਔਰਤਾਂ ਸਿਰਫ ਘਰ ਦਾ ਕੰਮਕਾਜ਼ ਦੇਖਦੀਆਂ ਸਨ ਪਰ ਅੱਜ ਦੀਆਂ ਔਰਤਾਂ ਘਰ ਤੋਂ ਬਾਹਰ ਨਿਕਲ ਕੇ ਕੰਮ ਕਰ ਰਹੀਆਂ ਹਨ। ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ। ਘਰ ਦੇ ਆਰਥਿਕ ਮਾਮਲਿਆਂ 'ਚ ਵੀ ਪੂਰਾ ਸਹਿਯੋਗ ਦੇ ਰਹੀਆਂ ਹਨ। ਮਰਦਾਂ ਦੀ ਤਰ੍ਹਾਂ ਅੱਜ-ਕੱਲ੍ਹ ਦੀਆਂ ਔਰਤਾਂ ਵੀ ਆਰਥਿਕ ਰੂਪ ਨਾਲ ਸ਼ਕਤੀਸ਼ਾਲੀ ਬਣਨਾ ਚਾਹੁੰਦੀਆਂ ਹਨ। ਜੀਵਨ 'ਚ ਸਫਲ ਬਣਨ ਲਈ ਹਰ ਕਿਸੇ ਨੂੰ ਮਿਹਨਤ ਦੇ ਨਾਲ ਕੁਝ ਉਪਾਅ ਵੀ ਜ਼ਰੂਰ ਕਰਨੇ ਚਾਹੀਦੇ ਹਨ। ਅਜਿਹੇ 'ਚ ਅੱਜ ਅਸੀਂ ਔਰਤਾਂ ਲਈ ਕੁਝ ਵਾਸਤੂ ਉਪਾਅ ਲੈ ਕੇ ਆਏ ਹਾਂ, ਜਿਸ ਨਾਲ ਉਨ੍ਹਾਂ ਦੇ ਜੀਵਨ 'ਚ ਆਰਥਿਕ ਵਾਧਾ ਹੋ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਉਪਾਵਾਂ ਦੇ ਬਾਰੇ 'ਚ...
ਕਿਸ ਤਰ੍ਹਾਂ ਦਾ ਹੋਵੇ ਘਰ ਦਾ ਵਸਤੂ?
ਵਾਸਤੂ ਅਨੁਸਾਰ ਜਿਸ ਘਰ ਦਾ ਮੁੱਖ ਦੁਆਰ ਜਾਂ ਬੈੱਡਰੂਮ ਦਾ ਗੇਟ ਅਗਨੀਕੋਣ 'ਚ ਖੁੱਲ੍ਹਦਾ ਹੈ ਅਤੇ ਘਰ ਦੇ ਬ੍ਰਹਮਾ ਸਥਾਨ 'ਚ ਅਗਨੀਕੋਣ 'ਚ ਜ਼ਿਆਦਾ ਪ੍ਰਕਾਸ਼ ਆਉਂਦਾ ਹੈ, ਤਾਂ ਅਜਿਹੇ ਘਰ ਦੀਆਂ ਔਰਤਾਂ ਕਾਫੀ ਤਰੱਕੀ ਕਰਦੀਆਂ ਹਨ। ਅਜਿਹੇ ਘਰ ਔਰਤਾਂ ਲਈ ਵਿਸ਼ੇਸ਼ ਸ਼ੁੱਭ ਹੁੰਦੇ ਹਨ।
ਅਗਨੀਕੋਣ ਖੁੱਲ੍ਹਾ ਹੋਣ ਦੇ ਨਾਲ ਜਿਸ ਘਰ ਦੀ ਉੱਤਰ ਦਿਸ਼ਾ ਜ਼ਿਆਦਾ ਖੁੱਲ੍ਹੀ ਹੋਈ ਹੁੰਦੀ ਹੈ ਜਾਂ ਉੱਤਰ ਦਿਸ਼ਾ 'ਚ ਪਾਣੀ ਦਾ ਟੈਂਕ, ਬੋਰਿੰਗ ਬੇਸਮੈਂਟ ਹੁੰਦਾ ਹੈ ਤਾਂ ਅਜਿਹੇ ਘਰਾਂ 'ਚ ਰਹਿਣ ਵਾਲੀਆਂ ਔਰਤਾਂ ਘਟ ਸਮੇਂ 'ਚ ਸਫਲਤਾ ਅਤੇ ਧਨ ਪ੍ਰਾਪਤ ਕਰ ਲੈਂਦੀਆਂ ਹਨ।
ਵਾਸਤੂ ਅਨੁਸਾਰ ਅਗਨੀਕੋਣ 'ਚ ਸ਼ੁੱਕਰ ਗ੍ਰਹਿ ਦਾ ਨਿਵਾਸ ਮੰਨਿਆ ਜਾਂਦਾ ਹੈ ਅਤੇ ਸ਼ੁੱਕਰ ਗ੍ਰਹਿ ਦਾ ਸਬੰਧ ਔਰਤਾਂ ਨਾਲ ਹੁੰਦਾ ਹੈ। ਅਜਿਹੇ 'ਚ ਘਰ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦੈ ਕਿ ਘਰ ਦਾ ਅਗਨੀਕੋਣ ਖੁੱਲ੍ਹਾ ਹੋਇਆ ਹੋਵੇ। ਅਜਿਹਾ ਨਹੀਂ ਹੋਣ 'ਤੇ ਉਸ ਘਰ 'ਚ ਰਹਿਣ ਵਾਲੀ ਕੋਈ ਵੀ ਔਰਤ ਕਿਸੇ ਵੀ ਖੇਤਰ 'ਚ ਸਫਲਤਾ ਪ੍ਰਾਪਤ ਨਹੀਂ ਕਰ ਪਾਉਂਦੀ।
ਤਰੱਕੀ ਲਈ ਔਰਤਾਂ ਕਰਨ ਉਪਾਅ
ਪ੍ਰਤੀਦਿਨ ਸਵੇਰੇ ਅਤੇ ਸ਼ਾਮ ਦੇ ਸਮੇਂ ਤੁਲਸੀ ਦੀ ਪੂਜਾ ਕਰਨੀ ਚਾਹੀਦੀ। ਨਾਲ ਹੀ ਤੁਲਸੀ ਦੇ ਸਾਹਮਣੇ ਘਿਓ ਦਾ ਦੀਪਕ ਜਲਾਉਣ ਨਾਲ ਘਰ 'ਚ ਸੁੱਖ ਅਤੇ ਸ਼ਾਂਤੀ ਆਉਂਦੀ ਹੈ। ਨਾਲ ਹੀ ਪੈਸੇ ਦੀ ਕਮੀ ਨਹੀਂ ਹੁੰਦੀ ਹੈ। ਇਸ ਤੋਂ ਇਲਾਵਾ ਔਰਤਾਂ ਨੂੰ ਉਨ੍ਹਾਂ ਦੇ ਘਰ 'ਚ ਸਫਲਤਾ ਮਿਲਦੀ ਹੈ।
ਰਾਤ ਨੂੰ ਸੌਣ ਤੋਂ ਪਹਿਲਾਂ ਬੈੱਡਰੂਮ 'ਚ ਪੇਪਰ ਦੇ ਉੱਪਰ ਥੋੜ੍ਹਾ ਜਾਂ ਕਾਲਾ ਲੂਣ ਰੱਖੋ। ਅਗਲੀ ਸਵੇਰ ਚੁੱਪਚਾਪ ਉਸ ਨੂੰ ਘਰ ਦੇ ਬਾਹਰ ਸੁੱਟ ਦਿਓ। ਇਸ ਨਾਲ ਨਕਾਰਾਤਮਕ ਊਰਜਾ ਦੂਰ ਹੋਵੇਗੀ। ਨਾਲ ਹੀ ਘਰ 'ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦਾ ਵਾਸ ਹੋਵੇਗਾ। ਇਸ ਉਪਾਅ ਨੂੰ ਤੁਸੀਂ ਹਫਤੇ 'ਚ 1 ਵਾਰ ਕਰ ਸਕਦੇ ਹੋ।