Vastu Tips: ਜ਼ਿੰਦਗੀ ''ਚ ਤਰੱਕੀ ਪਾਉਣ ਲਈ ਨਵੇਂ ਸਾਲ ''ਤੇ ਘਰ ''ਚ ਜ਼ਰੂਰ ਲਿਆਓ ਇਹ ਚੀਜ਼ਾਂ

12/16/2022 6:40:46 PM

ਨਵੀਂ ਦਿੱਲੀ- ਸਾਲ 2023 ਸ਼ੁਰੂ ਹੋਣ 'ਚ ਥੋੜ੍ਹਾ ਹੀ ਸਮਾਂ ਬਾਕੀ ਰਹਿ ਗਿਆ ਹੈ। ਹਰ ਕੋਈ ਉਮੀਦ ਕਰ ਰਿਹਾ ਹੈ ਕਿ ਆਉਣ ਵਾਲਾ ਸਾਲ ਉਨ੍ਹਾਂ ਦੀ ਜ਼ਿੰਦਗੀ 'ਚ ਨਵੀਆਂ ਉਮੀਦਾਂ ਅਤੇ ਨਵੀਆਂ ਖੁਸ਼ੀਆਂ ਲੈ ਕੇ ਆਵੇ। ਜੇਕਰ ਸਾਲ 2022 ਤੁਹਾਡੇ ਲਈ ਕੁਝ ਖਾਸ ਨਹੀਂ ਰਿਹਾ ਹੈ ਅਤੇ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲਾ ਸਾਲ ਬਿਹਤਰ ਹੋਵੇ ਤਾਂ 2023 ਦੀ ਸ਼ੁਰੂਆਤ ਹੁੰਦੇ ਹੀ ਆਪਣੇ ਘਰ ਕੁਝ ਖਾਸ ਚੀਜ਼ਾਂ ਲਿਆਓ। ਵਿਸ਼ਵਾਸ ਕਰੋ, ਇਹ ਖੁਸ਼ਕਿਸਮਤ ਚੀਜ਼ਾਂ ਘਰ ਲਿਆਉਣ ਨਾਲ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ।
ਕਾਲੇ ਘੋੜੇ ਦੀ ਨਾਲ
ਵਾਸਤੂ ਸ਼ਾਸਤਰ 'ਚ ਕਾਲੇ ਘੋੜੇ ਦੀ ਨਾਲ ਨੂੰ ਬਹੁਤ ਸ਼ੁਭ ਮੰਨਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਇਸ ਦੇ ਘਰ 'ਚ ਰਹਿਣ ਨਾਲ ਨਕਾਰਾਤਮਕ ਊਰਜਾ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ। ਜਿਸ ਘਰ 'ਚ ਘੋੜੇ ਦੀ ਨਾਲ ਹੁੰਦੀ ਹੈ ਉੱਥੇ ਸ਼ਨੀ ਦੇਵ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ। ਤੁਸੀਂ ਚਾਹੋ ਤਾਂ ਆਪਣੇ ਘਰ ਦੇ ਮੁੱਖ ਦਰਵਾਜ਼ੇ 'ਤੇ ਕਾਲੇ ਘੋੜੇ ਦੀ ਨਾਲ ਨੂੰ ਟੰਗ ਸਕਦੇ ਹੋ। ਤੁਸੀਂ ਇਸ ਨੂੰ ਅਲਮਾਰੀ ਜਾਂ ਪੈਸਿਆਂ ਵਾਲੀ ਥਾਂ 'ਤੇ ਵੀ ਰੱਖ ਸਕਦੇ ਹੋ।
ਸ਼ੀਸ਼ਾ
ਨਵਾਂ ਸਾਲ ਸ਼ੁਰੂ ਹੁੰਦੇ ਹੀ ਤੁਸੀਂ ਆਪਣੇ ਘਰ 'ਚ ਸ਼ੀਸ਼ਾ ਲਿਆ ਸਕਦੇ ਹੋ। ਜੇਕਰ ਵਾਸਤੂ ਸ਼ਾਸਤਰ ਨੂੰ ਧਿਆਨ 'ਚ ਰੱਖਦੇ ਹੋਏ ਘਰ 'ਚ ਸ਼ੀਸ਼ਾ ਲਗਾਇਆ ਜਾਵੇ ਤਾਂ ਵਿਅਕਤੀ ਪਰੇਸ਼ਾਨੀਆਂ ਦੇ ਬੰਧਨ ਤੋਂ ਮੁਕਤ ਹੋ ਸਕਦਾ ਹੈ। ਨਵੇਂ ਸਾਲ 'ਤੇ ਨਵਾਂ ਸ਼ੀਸ਼ਾ ਤੁਹਾਨੂੰ ਨਵੀਆਂ ਖੁਸ਼ੀਆਂ ਦਾ ਦੀਦਾਰ ਕਰਵਾਏਗਾ।
ਬਾਂਸ ਦਾ ਪੌਦਾ
ਨਵੇਂ ਸਾਲ ਦੇ ਮੌਕੇ 'ਤੇ ਤੁਸੀਂ ਬਾਂਸ ਦਾ ਬੂਟਾ ਵੀ ਘਰ ਲਿਆ ਸਕਦੇ ਹੋ। ਕਿਹਾ ਜਾਂਦਾ ਹੈ ਕਿ ਇਸ ਨੂੰ ਘਰ 'ਚ ਰੱਖਣ ਨਾਲ ਸੁੱਖ, ਖੁਸ਼ਹਾਲੀ ਅਤੇ ਸਿਹਤ ਦਾ ਵਰਦਾਨ ਮਿਲਦਾ ਹੈ। ਇਹ ਪੌਦਾ ਘਰ 'ਚ ਸਕਾਰਾਤਮਕ ਊਰਜਾ ਵੀ ਲਿਆਉਂਦਾ ਹੈ। ਕੁਝ ਲੋਕ ਇਸ ਪੌਦੇ ਨੂੰ ਆਪਣੇ ਦਫਤਰ ਦੇ ਡੈਸਕ 'ਤੇ ਵੀ ਰੱਖਦੇ ਹਨ। ਕਿਹਾ ਜਾਂਦਾ ਹੈ ਕਿ ਇਸ ਨੂੰ ਦਫਤਰ ਦੇ ਮੇਜ਼ 'ਤੇ ਰੱਖਣ ਨਾਲ ਤਰੱਕੀ ਦਾ ਰਾਹ ਖੁੱਲ੍ਹਦਾ ਹੈ।
ਲਾਫਿੰਗ ਬੁੱਧਾ
ਲਾਫਿੰਗ ਬੁੱਧਾ ਨੂੰ ਘਰ 'ਚ ਰੱਖਣ ਨਾਲ ਸਕਾਰਾਤਮਕਤਾ ਅਤੇ ਖੁਸ਼ਹਾਲੀ ਆਉਂਦੀ ਹੈ। ਲਾਫਿੰਗ ਬੁੱਧਾ ਨੂੰ ਸੁੱਖ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ 'ਚ ਕਈ ਤਰ੍ਹਾਂ ਦੀਆਂ ਮੂਰਤੀਆਂ ਹੁੰਦੀਆਂ ਹਨ। ਜੇਕਰ ਤੁਸੀਂ ਘਰ ਦੀ ਆਰਥਿਕ ਤੰਗੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਨਵੇਂ ਸਾਲ 'ਤੇ ਪੈਸਿਆਂ ਦੀ ਪੋਟਲੀ ਵਾਲਾ ਲਾਫਿੰਗ ਬੁੱਧਾ ਘਰ ਲਿਆਓ।
ਸੂਰਜ ਯੰਤਰ
ਨਵੇਂ ਸਾਲ ਦੇ ਮੌਕੇ 'ਤੇ ਤੁਸੀਂ ਸੂਰਜ ਯੰਤਰ ਨੂੰ ਵੀ ਘਰ ਲਿਆ ਸਕਦੇ ਹੋ। ਸੂਰਜ ਯੰਤਰ ਨੂੰ ਘਰ ਦੀ ਪੂਰਬ ਦਿਸ਼ਾ 'ਚ ਲਗਾਉਣ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਨਕਾਰਾਤਮਕ ਊਰਜਾ ਦਾ ਪ੍ਰਵਾਹ ਘੱਟ ਹੁੰਦਾ ਹੈ। ਇਹ ਨੌਕਰੀ ਅਤੇ ਕਾਰੋਬਾਰ ਦੇ ਲਿਹਾਜ਼ ਨਾਲ ਸ਼ੁਭ ਫਲ ਦਿੰਦਾ ਹੈ। ਸੂਰਜ ਯੰਤਰ ਨੂੰ ਮੁੱਖ ਦਰਵਾਜ਼ੇ 'ਤੇ ਉੱਪਰ ਵੱਲ ਮੂੰਹ ਕਰਕੇ ਲਗਾਉਣ ਨਾਲ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ


Aarti dhillon

Content Editor Aarti dhillon