Vastu Tips: ਸਟੋਰ ਰੂਮ ''ਚ ਰੱਖਿਆ ਰਸੋਈ ਦਾ ਇਹ ਸਾਮਾਨ ਬਣਦੈ ਗਰੀਬੀ ਕਾਰਨ

8/27/2022 6:17:53 PM

ਨਵੀਂ ਦਿੱਲੀ- ਇਕ ਘਰ 'ਚ ਕਈ ਕਮਰੇ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਘਰ ਦੇ ਹਰੇਕ ਹਿੱਸੇ ਦਾ ਆਪਣਾ ਮਹੱਤਵ ਹੁੰਦਾ ਹੈ। ਹਰ ਘਰ 'ਚ ਇਕ ਅਜਿਹਾ ਕਮਰਾ ਵੀ ਹੁੰਦਾ ਹੈ ਜਿਸ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹ ਹੈ ਸਟੋਰਰੂਮ। ਉਥੇ ਅਜਿਹੀਆਂ ਕਈ ਚੀਜ਼ਾਂ ਰੱਖੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਤੁਸੀਂ ਪੂਰਾ ਸਾਲ ਇਸਤੇਮਾਲ ਨਹੀਂ ਕਰਦੇ। ਸਟੋਰ ਰੂਮ ਉਹ ਸਥਾਨ ਹੈ ਜਿਥੇ ਅਜਿਹੀਆਂ ਵਸਤੂਆਂ ਨੂੰ ਰੱਖਿਆ ਜਾਂਦਾ ਹੈ ਅਤੇ ਬਾਅਦ 'ਚ ਇਸਤੇਮਾਲ ਵੀ ਨਹੀਂ ਕੀਤੀਆਂ ਜਾਂਦੀਆਂ। ਭਾਵੇਂ ਹੀ ਸਟੋਰ 'ਚ ਅਸੀਂ ਇਸਤੇਮਾਲ ਨਾ ਕੀਤੀਆਂ ਜਾਣ ਵਾਲੀਆਂ ਵਸਤੂਆਂ ਨੂੰ ਰੱਖ ਦਿੰਦੇ ਹਾਂ ਪਰ ਵਾਸਤੂ 'ਚ ਅਜਿਹਾ ਕਰਨਾ ਉਚਿਤ ਨਹੀਂ ਮੰਨਿਆ ਜਾਂਦਾ ਹੈ। ਵਾਸਤੂ ਹੀ ਨਹੀਂ ਜੋਤਿਸ਼ ਸ਼ਾਸਤਰ 'ਚ ਇਸ ਦੇ ਬਾਰੇ 'ਚ ਉਲੇਖ ਮਿਲਦਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਸਟੋਰ ਰੂਮ 'ਚ ਫਾਲਤੂ ਦੀਆਂ ਵਸਤੂਆਂ ਰੱਖਣ ਨਾਲ ਘਰ 'ਚ ਰਾਹੂ ਅਤੇ ਕੇਤੁ ਦਾ ਵਾਸ ਹੋ ਜਾਂਦਾ ਹੈ ਅਤੇ ਇਹ ਘਰ 'ਚ ਨਕਾਰਾਤਮਕ ਊਰਜਾ ਪ੍ਰਵੇਸ਼ ਕਰਨ ਦਾ ਕਾਰਨ ਬਣਦਾ ਹੈ। ਆਓ ਜਾਣਦੇ ਹਾਂ ਕਿ ਵਾਸਤੂ ਅਨੁਸਾਰ ਸਟੋਰ ਰੂਮ 'ਚ ਕਿਹੜੇ ਸਮਾਨ ਨਹੀਂ ਰੱਖਣੇ ਚਾਹੀਦੇ। 
ਗਲਤੀ ਨਾਲ ਵੀ ਨਾ ਰੱਖੋ ਸਟੋਰ ਰੂਮ 'ਚ ਇਹ ਸਾਮਾਨ
ਵਾਸਤੂ ਅਨੁਸਾਰ ਸਟੋਰ ਰੂਮ 'ਚ ਕੁਝ ਸਾਮਾਨ ਰੱਖਣਾ ਸਹੀ ਨਹੀਂ ਮੰਨਿਆ ਜਾਂਦਾ। ਘਰ 'ਚ ਜਿਸ ਸਾਮਾਨ ਦੀ ਤੁਸੀਂ ਵਰਤੋਂ ਬਿਲਕੁੱਲ ਨਹੀਂ ਕਰ ਰਹੇ ਭਾਵ ਜੋ ਬਿਲਕੁੱਲ ਕਬਾੜ ਹੈ ਉਨ੍ਹਾਂ ਨੂੰ ਸਟੋਰ ਰੂਮ 'ਚ ਨਾ ਰੱਖੋ, ਸਗੋਂ ਕਬਾੜ 'ਚ ਵੇਚ ਦਿਓ। 
ਸਟੋਰ ਰੂਮ 'ਚ ਨਾ ਰੱਖੋ ਰਸੋਈ ਦਾ ਸਾਮਾਨ
ਵਾਸਤੂ ਮੁਤਾਬਕ ਸਟੋਰ ਰੂਮ 'ਚ ਲੰਬੇ ਸਮੇਂ ਤੋਂ ਇਸਤੇਮਾਲ ਨਾ ਕੀਤੇ ਜਾਣ ਵਾਲੇ ਰਸੋਈ ਦੇ ਭਾਂਡਿਆਂ ਨੂੰ ਨਹੀਂ ਰੱਖਣਾ ਚਾਹੀਦਾ। ਵਿਸ਼ੇਸ਼ ਤੌਰ 'ਤੇ ਪਿੱਤਲ ਦੇ ਭਾਂਡੇ। ਇਸ ਤੋਂ ਇਲਾਵਾ ਸਿਲਾਈ ਮਸ਼ੀਨ ਆਦਿ ਨੂੰ ਵੀ ਸਟੋਰ ਰੂਮ 'ਚ ਨਹੀਂ ਰੱਖਣਾ ਚਾਹੀਦੈ। 
ਰਸੋਈ ਦਾ ਸਾਮਾਨ ਸਟੋਰ ਰੂਮ 'ਚ ਰੱਖਣ ਨਾਲ ਆਉਂਦੀ ਹੈ ਕੰਗਾਲੀ
ਹਮੇਸ਼ਾ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਜ਼ਿਆਦਾ ਮਿਹਨਤ ਕਰਨ ਦੇ ਬਾਅਦ ਵੀ ਵਿਅਕਤੀ ਨੂੰ ਆਰਥਿਕ ਸਮੱਸਿਆ ਨਾਲ ਰੂ-ਬ-ਰੂ ਹੋਣਾ ਪੈਂਦਾ ਹੈ। ਜੀਵਨ 'ਚ ਇਸ ਤਰ੍ਹਾਂ ਦੀਆਂ ਸਮੱਸਿਆ ਦੁੱਖ ਦਾ ਕਾਰਨ ਬਣਦੀਆਂ ਹਨ। ਸਟੋਰ ਰੂਮ 'ਚ ਰਸੋਈ ਘਰ 'ਚ ਰੋਜ਼ਾਨ ਇਸਤੇਮਾਲ ਕਰਨ ਵਾਲੀਆਂ ਵਸਤੂਆਂ ਨਹੀਂ ਰੱਖਣੀਆਂ ਚਾਹੀਦੀਆਂ। ਸਟੋਰ ਰੂਮ 'ਚ ਛੂਰੀ-ਕੈਂਚੀ ਵੀ ਨਹੀਂ ਰੱਖਣੀ ਚਾਹੀਦੀ। ਇਸ ਤੋਂ ਇਲਾਵਾ ਜੰਗਾਲ ਲੱਗੀਆਂ ਵਸਤੂਆਂ ਵੀ ਨਹੀਂ ਰੱਖਣੀਆਂ ਚਾਹੀਦੀਆਂ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor Aarti dhillon