Vastu Tips: ਘਰ ਦੀ ਛੱਤ ''ਤੇ ਰੱਖੀਆਂ ਇਹ ਚੀਜ਼ਾਂ ਬਣਦੀਆਂ ਹਨ ਆਰਥਿਕ ਤੰਗੀ ਦਾ ਕਾਰਨ

1/16/2022 6:27:47 PM

ਨਵੀਂ ਦਿੱਲੀ - ਲੋਕ ਘਰ ਨੂੰ ਸਜਾਉਣ ਅਤੇ ਸਾਫ਼-ਸੁਥਰਾ ਰੱਖਣ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ। ਇਸ ਕੋਸ਼ਿਸ਼ ਦੇ ਤਹਿਤ ਲੋਕ ਘਰ ਦਾ ਪੁਰਾਣਾ ਅਤੇ ਫਾਲਤੂ ਸਮਾਨ ਛੱਤ 'ਤੇ ਰੱਖ ਦਿੰਦੇ ਹਨ। ਵਾਸਤੂ ਅਨੁਸਾਰ ਗੰਦੀ ਅਤੇ ਬੇਕਾਰ ਚੀਜ਼ਾਂ ਨਾਲ ਭਰੀ ਛੱਤ ਦਾ ਹੋਣਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਕਾਰਨ ਜੀਵਨ ਵਿੱਚ ਮੁਸ਼ਕਲਾਂ, ਭੋਜਨ ਅਤੇ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਉਨ੍ਹਾਂ ਖਾਸ ਚੀਜ਼ਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਨੂੰ ਖਾਸ ਤੌਰ 'ਤੇ ਘਰ ਦੀ ਛੱਤ 'ਤੇ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਝਾੜੂ

ਆਮ ਤੌਰ 'ਤੇ ਲੋਕ ਘਰ ਦੀ ਛੱਤ 'ਤੇ ਝਾੜੂ ਰੱਖ ਦਿੰਦੇ ਹਨ। ਪਰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਜੋਤਿਸ਼ ਅਤੇ ਵਾਸਤੂ ਅਨੁਸਾਰ ਝਾੜੂ ਨੂੰ ਧਨ ਦੀ ਦੇਵੀ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨੂੰ ਛੱਤ 'ਤੇ ਰੱਖਣ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਸਕਦੀ ਹੈ। ਇਸ ਕਾਰਨ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਇਸ ਨੂੰ ਘਰ ਦੇ ਅੰਦਰ ਹੀ ਛੁਪਾ ਕੇ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ :Vastu Shastra: ਮੰਦੀ ਦੇ ਸਮੇਂ ਵਿੱਚ ਵੀ ਹੋਵੇਗਾ ਲਾਭ ਜੇਕਰ ਇਸ ਦਿਸ਼ਾ ਵਿਚ ਰੱਖੋਗੇ Dustbin

ਜੰਗਾਲ ਲੱਗਾ ਲੋਹਾ

ਅਕਸਰ ਲੋਕ ਬੇਕਾਰ ਚੀਜ਼ਾਂ ਨੂੰ ਘਰ ਦੀ ਛੱਤ 'ਤੇ ਰੱਖ ਦਿੰਦੇ ਹਨ। ਪਰ ਅਜਿਹਾ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਖਾਸ ਤੌਰ 'ਤੇ ਜੰਗਾਲ ਲੱਗੇ ਲੋਹੇ ਨੂੰ ਘਰ ਦੀ ਛੱਤ 'ਤੇ ਰੱਖਣ ਨਾਲ ਆਰਥਿਕ ਅਤੇ ਸਰੀਰਕ ਤੌਰ 'ਤੇ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਘਰ ਦੀ ਛੱਤ 'ਤੇ ਜੰਗਾਲਿਆ ਲੋਹਾ ਅਤੇ ਹੋਰ ਕਬਾੜ ਦਾ ਸਮਾਨ ਸਟੋਰ ਕੀਤਾ ਹੋਇਆ ਹੈ ਤਾਂ ਤੁਰੰਤ ਕਬਾੜ ਵਾਲੇ ਨੂੰ ਵੇਚ ਦਿਓ। ਇਸ ਦੇ ਨਾਲ ਹੀ ਛੱਤ ਨੂੰ ਸਾਫ਼ ਰੱਖੋ।

ਟੁੱਟੇ ਹੋਏ ਗਮਲੇ

ਆਮ ਤੌਰ 'ਤੇ ਲੋਕ ਘਰ ਦੀ ਛੱਤ ਨੂੰ ਸਮਲਿਆਂ ਨਾਲ ਸਜਾਉਂਦੇ ਹਨ। ਅਜਿਹੇ 'ਚ ਗਮਲੇ ਟੁੱਟਦੇ ਵੀ ਰਹਿੰਦੇ ਹਨ ਪਰ ਇਨ੍ਹਾਂ ਟੁੱਟੇ ਗਮਲਿਆਂ ਨੂੰ ਤੁਰੰਤ ਸੁੱਟ ਦਿਓ। ਵਾਸਤੂ ਵਿੱਚ ਟੁੱਟੇ ਹੋਏ ਗਮਲਿਆਂ ਨੂੰ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਘਰ 'ਚ ਚਾਹੁੰਦੇ ਹੋ ਖੁਸ਼ਹਾਲੀ ਤੇ ਸੁੱਖ-ਸ਼ਾਂਤੀ ਤਾਂ ਅਪਣਾਓ ਫਰਨੀਚਰ ਨਾਲ ਜੁੜੇ ਵਾਸਤੂ ਟਿਪਸ

ਬਾਂਸ

ਅਕਸਰ ਲੋਕ ਬਾਂਸ ਦੀ ਲੱਕੜ ਨਾਲ ਕੰਮ ਕਰਨ ਤੋਂ ਬਾਅਦ ਇਸ ਨੂੰ ਛੱਤ 'ਤੇ ਰੱਖ ਦਿੰਦੇ ਹਨ। ਪਰ ਵਾਸਤੂ ਅਨੁਸਾਰ ਘਰ ਦੀ ਛੱਤ 'ਤੇ ਪਿਆ ਬਾਂਸ ਜੀਵਨ 'ਚ ਪਰੇਸ਼ਾਨੀਆਂ ਨੂੰ ਸੱਦਾ ਦਿੰਦਾ ਹੈ। ਇਸ ਨਾਲ ਕਾਰੋਬਾਰ, ਨੌਕਰੀ ਅਤੇ ਪਰਿਵਾਰ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਇਸ ਨੂੰ ਤੁਰੰਤ ਛੱਤ ਤੋਂ ਹਟਾਉਣਾ ਹੀ ਚੰਗਾ ਹੈ।

ਸੁੱਕੇ ਪੱਤੇ

ਅਕਸਰ ਪੱਤੇ ਸੁੱਕ ਜਾਂਦੇ ਹਨ ਅਤੇ ਛੱਤ ਉੱਤੇ ਇਕੱਠੇ ਹੁੰਦੇ ਰਹਿੰਦੇ ਹਨ। ਇਨ੍ਹਾਂ ਪੱਤੀਆਂ ਦਾ ਛੱਤ 'ਤੇ ਜਮ੍ਹਾ ਹੋਣਾ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਕਾਰਨ ਜੀਵਨ ਵਿੱਚ ਭੋਜਨ, ਪੈਸੇ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਘਰ ਦੀ ਛੱਤ ਨੂੰ ਸਾਫ਼ ਰੱਖੋ।

ਇਹ ਵੀ ਪੜ੍ਹੋ : Feng Shui:ਘਰ ਦੀ ਖੁਸ਼ਹਾਲੀ ਲਈ ਇਸ ਦਿਸ਼ਾ 'ਚ ਰੱਖੋ ਹਰੇ ਰੰਗ ਦਾ ਡ੍ਰੈਗਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur