Vastu Tips : ਘਰ ਦੀ ਇਸ ਦਿਸ਼ਾ ''ਚ ਬਜਰੰਗਬਲੀ ਦੀ ਮੂਰਤੀ ਰੱਖਣਾ ਹੁੰਦਾ ਹੈ ਸ਼ੁਭ, ਹੋਵੇਗੀ ਧਨ-ਦੌਲਤ ਦੀ ਬਰਸਾਤ

5/23/2023 4:41:33 PM

ਨਵੀਂ ਦਿੱਲੀ - ਹਨੂੰਮਾਨ ਜੀ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ ਅਤੇ ਦੁੱਖਾਂ ਨੂੰ ਦੂਰ ਕਰਦੇ ਹਨ। ਹਿੰਦੂ ਧਰਮ ਅਤੇ ਵਾਸਤੂ ਸ਼ਾਸਤਰ ਵਿੱਚ ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿੱਚ ਹਨੂੰਮਾਨ ਜੀ ਦੀ ਮੂਰਤੀ ਹੋਵੇ, ਉਹ ਘਰ ਮੰਗਲ, ਸ਼ਨੀ, ਪਿਤਰ ਅਤੇ ਭੂਤ-ਪ੍ਰੇਤ ਦੇ ਦੋਸ਼ਾਂ ਤੋਂ ਮੁਕਤ ਹੁੰਦਾ ਹੈ। ਉੱਥੇ ਸਕਾਰਾਤਮਕ ਸ਼ਕਤੀਆਂ ਦਾ ਵਾਸ ਹੁੰਦਾ ਹੈ ਅਤੇ ਨਕਾਰਾਤਮਕ ਸ਼ਕਤੀਆਂ ਦਾ ਨਾਸ਼ ਹੁੰਦਾ ਹੈ, ਪਰ ਇਸਦੇ ਲਈ ਜ਼ਰੂਰੀ ਹੈ ਕਿ ਹਨੂੰਮਾਨ ਜੀ ਦੀ ਮੂਰਤੀ ਘਰ ਦੀ ਸਹੀ ਦਿਸ਼ਾ ਵਿੱਚ ਰੱਖੀ ਜਾਵੇ। 

ਇਹ ਵੀ ਪੜ੍ਹੋ :  ਵਾਸਤੂ ਦੋਸ਼ ਵੀ ਬਣ ਸਕਦੇ ਹਨ ਵਿਆਹ 'ਚ ਰੁਕਾਵਟ ਦਾ ਕਾਰਨ, ਜਾਣੋ ਇਨ੍ਹਾਂ ਦੇ ਉਪਾਅ

ਬੈੱਡਰੂਮ ਵਿੱਚ ਮੂਰਤੀ ਨਾ ਰੱਖੋ

ਹਨੂੰਮਾਨ ਜੀ ਦੀ ਮੂਰਤੀ ਨੂੰ ਭੁੱਲ ਕੇ ਵੀ ਬੈੱਡਰੂਮ 'ਚ ਨਾ ਰੱਖੋ। ਅਜਿਹਾ ਕਰਨ ਨਾਲ ਘਰ 'ਚ ਵਾਸਤੂਦੋਸ਼ ਆਵੇਗਾ। ਵਾਸਤੂ ਵਿੱਚ ਮੰਨਿਆ ਜਾਂਦਾ ਹੈ ਕਿ ਹਨੂੰਮਾਨ ਜੀ ਦੀ ਮੂਰਤੀ ਜਾਂ ਫੋਟੋ ਨੂੰ ਦੱਖਣ ਦਿਸ਼ਾ ਵਿੱਚ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਧਿਆਨ ਰਹੇ ਕਿ ਜਦੋਂ ਵੀ ਹਨੂੰਮਾਨ ਜੀ ਦੀ ਮੂਰਤੀ ਇਸ ਦਿਸ਼ਾ 'ਚ ਰੱਖੀ ਜਾਵੇ ਤਾਂ ਹਨੂੰਮਾਨ ਜੀ ਬੈਠਣ ਵਾਲੀ ਸਥਿਤੀ 'ਚ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ : Vastu Tips : ਮਿੱਟੀ ਦੀਆਂ ਬਣੀਆਂ ਇਹ ਚੀਜ਼ਾਂ ਚਮਕਾਉਣਗੀਆਂ ਤੁਹਾਡੀ ਕਿਸਮਤ, ਘਰ 'ਚ ਹੋਵੇਗੀ ਧਨ ਦੀ ਬਰਸਾਤ

ਇਸ ਦਿਸ਼ਾ ਵਿੱਚ ਰੱਖੋ ਮੂਰਤੀ 

ਵਾਸਤੂ ਵਿੱਚ ਦੱਸਿਆ ਗਿਆ ਹੈ ਕਿ ਹਨੂੰਮਾਨ ਜੀ ਦੀ ਮੂਰਤੀ ਨੂੰ ਉੱਤਰ ਦਿਸ਼ਾ ਵਿੱਚ ਲਗਾਉਣ ਨਾਲ ਵਿਅਕਤੀ ਦੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲਦਾ ਹੈ। ਦੂਜੇ ਪਾਸੇ ਪੰਚਮੁਖੀ ਹਨੂੰਮਾਨ ਜੀ ਦੀ ਮੂਰਤੀ ਘਰ 'ਚ ਸਥਾਪਿਤ ਕਰਨ ਨਾਲ ਜੀਵਨ 'ਚ ਸੁੱਖ, ਖੁਸ਼ਹਾਲੀ ਅਤੇ ਧਨ ਦੀ ਪ੍ਰਾਪਤੀ ਹੁੰਦੀ ਹੈ। ਇਹ ਵੀ ਕਿਹਾ ਗਿਆ ਹੈ ਕਿ ਜਦੋਂ ਵੀ ਪੰਚਮੁਖੀ ਹਨੂੰਮਾਨ ਜੀ ਦੀ ਮੂਰਤੀ ਘਰ ਵਿੱਚ ਰੱਖੋ ਤਾਂ ਦੱਖਣ ਦਿਸ਼ਾ ਦੀ ਚੋਣ ਕਰੋ। ਅਜਿਹੀ ਮਾਨਤਾ ਹੈ ਕਿ ਘਰ 'ਚ ਹਨੂੰਮਾਨ ਜੀ ਪਹਾੜ ਨੂੰ ਚੁੱਕਦੇ ਹੋਏ ਦੀ ਤਸਵੀਰ ਲਗਾਉਣਾ ਸ਼ੁਭ ਹੁੰਦਾ ਹੈ। ਹਨੂੰਮਾਨ ਜੀ ਦੀ ਇਸ ਮੂਰਤੀ ਨਾਲ ਵਿਅਕਤੀ ਹਰ ਸਥਿਤੀ 'ਤੇ ਆਸਾਨੀ ਨਾਲ ਕਾਬੂ ਪਾ ਲੈਂਦਾ ਹੈ।

ਇਹ ਵੀ ਪੜ੍ਹੋ : Vastu Tips : ਮਾਂ ਲਕਸ਼ਮੀ ਦਾ ਚਾਹੁੰਦੇ ਹੋ ਖ਼ਾਸ ਆਸ਼ੀਰਵਾਦ, ਤਾਂ ਕਦੇ ਨਾ ਕਰੋ ਝਾੜੂ ਨਾਲ ਜੁੜੀਆਂ ਇਹ ਗਲਤੀਆਂ

ਸਫਾਈ ਦਾ ਧਿਆਨ ਰੱਖੋ

ਹਨੂੰਮਾਨ ਜੀ ਦੀ ਮੂਰਤੀ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ ਅਤੇ ਨਿਯਮਿਤ ਤੌਰ 'ਤੇ ਪੂਜਾ ਕਰਨੀ ਚਾਹੀਦੀ ਹੈ। ਜਿਨ੍ਹਾਂ ਘਰਾਂ 'ਚ ਹਨੂੰਮਾਨ ਜੀ ਦੀ ਮੂਰਤੀ ਹੈ, ਉੱਥੇ ਹਰ ਮੰਗਲਵਾਰ ਨੂੰ ਉਨ੍ਹਾਂ ਦੀ ਪੂਜਾ ਕਰਨਾ ਅਤੇ ਸੁੰਦਰਕਾਂਡ ਦਾ ਪਾਠ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਘਰ ਦੀ ਦੱਖਣ ਦੀ ਕੰਧ 'ਤੇ ਲਾਲ ਰੰਗ ਦੇ ਬੈਠੇ ਹਨੂੰਮਾਨ ਜੀ ਦੀ ਤਸਵੀਰ ਲਗਾਉਣ ਨਾਲ ਦੱਖਣ ਵੱਲ ਆਉਣ ਵਾਲੀ ਨਕਾਰਾਤਮਕ ਊਰਜਾ ਖਤਮ ਹੁੰਦੀ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਭੁੱਲ ਕੇ ਵੀ ਹਨੂਮਾਨ ਜੀ ਦੀ ਮੂਰਤੀ ਪੌੜੀਆਂ ਦੇ ਹੈਠਾਂ, ਰਸੋਈ ਘਰ ਜਾਂ ਹੋਰ ਕਿਸੇ ਅਪਵਿੱਤਰ ਸਥਾਨ ਉੱਤੇ ਹਨੂਮਾਨ ਜੀ ਦੀ ਮੂਰਤੀ ਨੂੰ ਨਾ ਰੱਖੋ।

ਇਹ ਵੀ ਪੜ੍ਹੋ : Vastu Tips : ਨੋਟ ਗਿਣਦੇ ਅਤੇ ਰੱਖਦੇ ਸਮੇਂ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਖ਼ਾਲੀ ਹੋ ਸਕਦੀ ਹੈ ਤਿਜੌਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor Harinder Kaur