Vastu Tips : ਨੋਟਾਂ ਨਾਲ ਭਰੀ ਰਹੇਗੀ ਤਿਜੌਰੀ, ਦੀਵਾਲੀ ਮੌਕੇ ਕਰ ਲਓ ਇਹ ਖ਼ਾਸ ਉਪਾਅ

10/21/2025 10:10:51 AM

ਵੈੱਬ ਡੈਸਕ- ਵਾਸਤੂ ਸ਼ਾਸਤਰ 'ਚ ਧਨ ਰੱਖਣ ਵਾਲੀ ਤਿਜੌਰੀ ਨੂੰ ਲੈ ਕੇ ਮਹੱਤਵਪੂਰਨ ਨਿਯਮ ਦੱਸੇ ਗਏ ਹਨ। ਜੇਕਰ ਇਨ੍ਹਾਂ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਧਨ ਹਮੇਸ਼ਾ ਭਰਿਆ ਰਹਿੰਦਾ ਹੈ ਅਤੇ ਜੀਵਨ 'ਚ ਕਦੇ ਵੀ ਆਰਥਿਕ ਸੰਕਟ ਨਹੀਂ ਆਉਂਦਾ। ਇਹ ਦੀਵਾਲੀ ਦਾ ਮੌਕਾ ਹੈ, ਇਸ ਸਮੇਂ ਲੋਕ ਭਗਵਾਨ ਗਣੇਸ਼ ਅਤੇ ਮਾਂ ਲਕਸ਼ਮੀ ਜੀ ਦੇ ਨਾਲ ਤਿਜੌਰੀ ਦੀ ਵੀ ਪੂਜਾ ਕਰਦੇ ਹਨ। ਅਜਿਹੀ ਸਥਿਤੀ 'ਚ ਮਾਂ ਲਕਸ਼ਮੀ ਜੀ ਦੀ ਪੂਜਾ ਕਰਨ ਦੇ ਨਾਲ-ਨਾਲ ਤਿਜੌਰੀ ਨਾਲ ਜੁੜੇ ਵਾਸਤੂ ਨਿਯਮਾਂ ਦਾ ਪਾਲਣ ਕੀਤਾ ਜਾਵੇ ਤਾਂ ਸਾਰਾ ਸਾਲ ਤਿਜੌਰੀ ਭਰੀ ਰਹੇਗੀ।

ਤਿਜੌਰੀ ਦੀ ਦਿਸ਼ਾ

ਵਾਸਤੂ ਅਨੁਸਾਰ (Diwali) ਉੱਤਰ ਦਿਸ਼ਾ 'ਚ ਤਿਜੌਰੀ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਉੱਤਰ ਦਿਸ਼ਾ ਨੂੰ ਧਨ ਦੇ ਦੇਵਤਾ ਕੁਬੇਰ ਅਤੇ ਮਾਂ ਲਕਸ਼ਮੀ ਦੀ ਦਿਸ਼ਾ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਤਿਜੌਰੀ ਰੱਖਣ ਨਾਲ ਘਰ 'ਚ ਪੈਸਿਆਂ ਦੀ ਕਮੀ ਨਹੀਂ ਰਹਿੰਦੀ।

ਤਿਜੌਰੀ ਦੇ ਲਈ ਸ਼ੁੱਭ ਰੰਗ

ਵਾਸਤੂ ਸ਼ਾਸਤਰ ਦੇ ਅਨੁਸਾਰ ਧਨ ਦੀ ਤਿਜੌਰੀ ਲਈ ਸਭ ਤੋਂ ਸ਼ੁੱਭ ਰੰਗ ਸੁਨਹਿਰੀ ਹੁੰਦਾ ਹੈ। ਜੇਕਰ ਅਜਿਹਾ ਸੰਭਵ ਨਾ ਹੋਵੇ ਤਾਂ ਤੁਸੀਂ ਪੀਲਾ ਜਾਂ ਚਿੱਟਾ ਵੀ ਰੱਖ ਸਕਦੇ ਹੋ। ਇਸ ਨਾਲ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ।

ਭਗਵਾਨ ਦੇ ਸਾਹਮਣੇ ਨਾ ਰੱਖੋ ਤਿਜੌਰੀ

ਕਦੇ ਵੀ ਤਿਜੌਰੀ ਨੂੰ ਭਗਵਾਨ ਦੀ ਮੂਰਤੀ ਜਾਂ ਫੋਟੋ ਅੱਗੇ ਨਾ ਰੱਖੋ। ਤਿਜੌਰੀ ਅਤੇ ਭਗਵਾਨ ਆਹਮੋ-ਸਾਹਮਣੇ ਨਹੀਂ ਹੋਣੇ ਚਾਹੀਦੇ। ਇਸ ਨਾਲ ਵਿੱਤੀ ਨੁਕਸਾਨ ਹੁੰਦਾ ਹੈ ਅਤੇ ਵਿੱਤੀ ਸਥਿਤੀ 'ਚ ਉਤਾਰ-ਚੜ੍ਹਾਅ ਆਉਂਦੇ ਹਨ।

ਸਾਫ਼ ਰੱਖੋ ਤਿਜੌਰੀ 

ਤਿਜੌਰੀ ਨੂੰ ਹਮੇਸ਼ਾ ਸਾਫ ਰੱਖੋ ਅਤੇ ਇਸ ਦੇ ਕੋਲ ਵੀ ਸਫਾਈ ਰਹੇ। ਉਸ ਦੇ ਕੋਲ ਕੋਈ ਟੁੱਟੀ ਚੀਜ਼ ਨਾ ਰੱਖੋ। ਉਸ ਕਮਰੇ ਦੀ ਕੰਧ 'ਤੇ ਪੇਂਟ ਵੀ ਵਧੀਆ ਹੋਣਾ ਚਾਹੀਦਾ ਹੈ। ਤਿਜੌਰੀ ਵੀ ਚੰਗੀ ਹਾਲਤ 'ਚ ਹੋਣੀ ਚਾਹੀਦੀ ਹੈ, ਟੁੱਟੀ ਜਾਂ ਖਰਾਬ ਨਹੀਂ ਹੋਣੀ ਚਾਹੀਦੀ।

ਤਿਜੌਰੀ 'ਚ ਨਕਦ ਰੱਖੋ

ਨਕਦੀ ਨੂੰ ਹਮੇਸ਼ਾ ਤਿਜੌਰੀ 'ਚ ਰੱਖੋ, ਭਾਵੇਂ ਇਹ ਕਿੰਨਾ ਵੀ ਹੋਵੇ। ਖ਼ਾਲੀ ਤਿਜੌਰੀ ਨੂੰ ਰੱਖਣਾ ਬਹੁਤ ਅਸ਼ੁੱਭ ਹੁੰਦਾ ਹੈ। ਇਸ ਤੋਂ ਇਲਾਵਾ ਬੇਲੋੜੀਆਂ ਚੀਜ਼ਾਂ, ਪੁਰਾਣੇ ਬਿੱਲ ਆਦਿ ਨੂੰ ਤਿਜੌਰੀ 'ਚ ਨਾ ਰੱਖੋ।

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha