Vastu Tips: ਬੈੱਡਰੂਮ ''ਚ ਮਨੀ ਪਲਾਂਟ ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
11/9/2022 5:54:18 PM
ਨਵੀਂ ਦਿੱਲੀ- ਘਰ 'ਚ ਸ਼ੁੱਭ ਪੇੜ-ਪੌਦੇ ਲਗਾਉਣ ਦੀ ਗੱਲ ਆਏ ਅਤੇ ਮਨੀ ਪਲਾਂਟ ਦਾ ਜ਼ਿਕਰ ਨਾ ਹੋਵੇ ਤਾਂ ਅਜਿਹਾ ਸੰਭਵ ਨਹੀਂ ਹੈ। ਅੱਜ ਕੱਲ੍ਹ ਹਰ ਘਰ 'ਚ ਸਾਨੂੰ ਮਨੀ ਪਲਾਂਟ ਦੇਖਣ ਨੂੰ ਮਿਲ ਜਾਵੇਗਾ। ਮਨੀ ਪਲਾਂਟ ਨੂੰ ਲੋਕ ਘਰ 'ਚ ਆਉਣ ਵਾਲੇ ਪੈਸੇ ਨਾਲ ਜੋੜਦੇ ਹਨ ਅਤੇ ਸ਼ਾਇਦ ਇਸ ਲਈ ਇਹ ਪਲਾਂਟ ਹਰ ਘਰ 'ਚ ਦੇਖਣ ਨੂੰ ਮਿਲਦਾ ਹੈ। ਮਨੀ ਪਲਾਂਟ ਦੀਆਂ ਪੱਤੀਆਂ ਨੂੰ ਹਮੇਸ਼ਾ ਸਾਫ ਰੱਖਣ ਨਾਲ ਉਸ ਜਗ੍ਹਾ ਚਾਰ ਚੰਦ ਲੱਗ ਜਾਂਦੇ ਹਨ। ਇਹ ਘਰ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਸਿਹਤ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ। ਇਨ੍ਹਾਂ ਹੀ ਨਹੀਂ ਇਹ ਵਾਤਾਵਰਣ ਨੂੰ ਸਾਫ ਰੱਖਣ 'ਚ ਮਦਦ ਕਰਦਾ ਹੈ।
ਵਾਸਤੂ ਅਨੁਸਾਰ ਮਨੀ ਪਲਾਂਟ ਕਿਸਮਤ, ਧਨ ਅਤੇ ਖੁਸ਼ਹਾਲੀ ਦੇ ਨਾਲ ਪਾਜ਼ੇਟਿਵ ਐਨਰਜੀ ਨੂੰ ਆਕਰਸ਼ਿਤ ਕਰਦਾ ਹੈ ਤਾਂ ਜੋ ਇਸ ਨੂੰ ਇੰਡੋਰ ਪਲਾਂਟ ਦੇ ਰੂਪ 'ਚ ਜ਼ਿਆਦਾ ਸ਼ੁੱਭ ਮੰਨਿਆ ਹੈ। ਜੇਕਰ ਤੁਸੀਂ ਮਨੀ ਪਲਾਂਟ ਨੂੰ ਘਰ 'ਚ ਲਿਆਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਨ੍ਹਾਂ ਵਾਸਤੂ ਨਿਯਮਾਂ ਨੂੰ ਜਾਣ ਲਓ।
ਇਸ ਰੰਗ ਦੀ ਬੋਤਲ 'ਚ ਲਗਾਓ ਮਨੀ ਪਲਾਂਟ
ਵਾਸਤੂ ਮੁਤਾਬਕ ਮਨੀ ਪਲਾਂਟ ਨੂੰ ਨੀਲੀ ਬੋਤਲ 'ਚ ਰੱਖੋ ਕਿਉਂਕਿ ਇਹ ਧਨ ਅਤੇ ਖੁਸ਼ਹਾਲੀ ਨੂੰ ਆਕਰਸ਼ਿਤ ਕਰਦਾ ਹੈ। ਕਦੇ ਵੀ ਲਾਲ ਜਾਂ ਪੀਲੇ ਫੁੱਲਦਾਨ ਜਾਂ ਬੋਤਲ 'ਚ ਮਨੀ ਪਲਾਂਟ ਲਗਾਉਣ ਤੋਂ ਬਚੋ। ਕਿਉਂਕਿ ਇਹ ਪਾਜ਼ੇਟਿਵ ਐਨਰਜੀ ਨੂੰ ਰੋਕ ਸਕਦਾ ਹੈ ਜਿਸ ਨਾਲ ਤੁਹਾਨੂੰ ਪੈਸੇ ਦੀ ਹਾਨੀ ਹੋ ਸਕਦੀ ਹੈ।
ਇਸ ਦਿਸ਼ਾ 'ਚ ਗਮਲੇ 'ਚ ਲਗਾਓ ਮਨੀ ਪਲਾਂਟ
ਵਾਸਤੂ ਸ਼ਾਸਤਰ ਦੇ ਅਨੁਸਾਰ ਜੇਕਰ ਤੁਸੀਂ ਮਨੀ ਪਲਾਂਟ ਨੂੰ ਦੱਖਣ-ਪੂਰਬ ਦਿਸ਼ਾ 'ਚ ਰੱਖੋਗੇ ਤਾਂ ਉਸ ਨੂੰ ਪਾਣੀ ਦੇ ਭਾਂਡੇ 'ਚ ਰੱਖਣ ਤੋਂ ਬਚੋ ਅਤੇ ਉਸ ਦੀ ਜਗ੍ਹਾਂ ਮਿੱਟੀ 'ਚ ਲਗਾਓ। ਇੰਨਾ ਹੀ ਨਹੀਂ ਮਨੀ ਪਲਾਂਟ ਲਗਾਉਂਦੇ ਸਮੇਂ ਭੂਰੇ ਰੰਗ ਦੇ ਗਮਲੇ ਦੀ ਵਰਤੋਂ ਕਰੋ।
ਬੈੱਡਰੂਮ 'ਚ ਮਨੀ ਪਲਾਂਟ ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਵਾਸਤੂ ਕਹਿੰਦਾ ਹੈ ਕਿ ਬੈੱਡਰੂਮ 'ਚ ਮਨੀ ਪਲਾਂਟ ਲਗਾਉਣ ਨਾਲ ਤੁਹਾਡਾ ਮੂਡ ਸਹੀ ਰਹਿੰਦਾ ਹੈ ਅਤੇ ਤੁਸੀਂ ਦਿਨ ਭਰ ਐਨਰਜੀ ਨਾਲ ਭਰਪੂਰ ਰਹਿੰਦੇ ਹਨ ਪਰ ਫਿਰ ਵੀ ਜੇਕਰ ਤੁਸੀਂ ਬੈੱਡਰੂਮ 'ਚ ਮਨੀ ਪਲਾਂਟ ਲਗਾ ਰਹੇ ਹੋ ਤਾਂ ਪੌਦੇ ਨੂੰ ਬੈੱਡ ਤੋਂ ਘੱਟ ਤੋਂ ਘੱਟ 5 ਫੁੱਟ ਦੀ ਦੂਰੀ 'ਤੇ ਰੱਖੋ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।