Vastu Tips : ਘਰ ''ਚ ਹੋਵੇਗਾ ਮਾਂ ਲਕਸ਼ਮੀ ਦਾ ਆਗਮਨ, ਰੋਜ਼ ਸਵੇਰੇ ਮੁੱਖ ਦਰਵਾਜ਼ੇ ''ਤੇ ਕਰੋ ਇਹ ਕੰਮ

4/17/2023 5:14:10 PM

ਨਵੀਂ ਦਿੱਲੀ - ਵਾਸਤੂ ਸ਼ਾਸਤਰ ਵਿੱਚ ਅਜਿਹੀਆਂ ਕਈ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਦੀ ਵਰਤੋਂ ਘਰ ਵਿੱਚ ਕਰਨ ਨਾਲ ਨਕਾਰਾਤਮਕਤਾ ਦੂਰ ਹੁੰਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿੱਥੇ ਨਕਾਰਾਤਮਕਤਾ ਹੁੰਦੀ ਹੈ, ਉੱਥੇ ਦੇਵੀ ਲਕਸ਼ਮੀ ਦਾ ਵਾਸ ਨਹੀਂ ਹੁੰਦਾ ਅਤੇ ਨਾ ਹੀ ਖੁਸ਼ਹਾਲੀ ਮਿਲਦੀ ਹੈ। ਘਰ ਦੀ ਨਕਾਰਾਤਮਕਤਾ ਨੂੰ ਦੂਰ ਕਰਨ ਲਈ ਵਾਸਤੂ ਸ਼ਾਸਤਰ ਵਿੱਚ ਕੁਝ ਉਪਾਅ ਦੱਸੇ ਗਏ ਹਨ ਜਿਨ੍ਹਾਂ ਨੂੰ ਤੁਸੀਂ ਅਪਣਾ ਸਕਦੇ ਹੋ। ਮੁੱਖ ਤੌਰ 'ਤੇ ਘਰ ਦੇ ਮੁੱਖ ਦਰਵਾਜ਼ੇ 'ਤੇ ਕੁਝ ਉਪਾਅ ਦੱਸੇ ਗਏ ਹਨ, ਜਿਸ ਨਾਲ ਘਰ 'ਚ ਨਕਾਰਾਤਮਕਤਾ ਨਹੀਂ ਆਉਂਦੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਮੁੱਖ ਦਰਵਾਜ਼ੇ ਨਾਲ ਜੁੜੇ ਕੁਝ ਵਾਸਤੂ ਉਪਾਅ…

ਇਹ ਵੀ ਪੜ੍ਹੋ : ਘਰ 'ਚ ਲਗਾਇਆ ਇਹ ਬੂਟਾ ਬਦਲੇਗਾ ਕਿਸਮਤ, Positive Energy ਦੇ ਨਾਲ-ਨਾਲ ਆਵੇਗਾ ਪੈਸਾ

ਘਰ ਦੇ ਦਰਵਾਜ਼ੇ 'ਤੇ ਕਰੋ ਪਾਣੀ ਦਾ ਛਿੜਕਾਅ 

ਰੋਜ਼ਾਨਾ ਇਸ਼ਨਾਨ ਕਰਨ ਤੋਂ ਬਾਅਦ ਘਰ ਦੇ ਮੰਦਰ 'ਚ ਪੂਜਾ ਕਰੋ, ਫਿਰ ਕਿਸੇ ਭਾਂਡੇ 'ਚ ਪਾਣੀ ਲੈ ਕੇ ਉਸ 'ਚ ਹਲਦੀ ਪਾ ਦਿਓ। ਇਸ ਹਲਦੀ ਦੇ ਪਾਣੀ ਨੂੰ ਮੁੱਖ ਦਰਵਾਜ਼ੇ 'ਤੇ ਛਿੜਕ ਦਿਓ। ਇਸ ਤੋਂ ਇਲਾਵਾ ਦਰਵਾਜ਼ੇ ਦੇ ਦੋਵੇਂ ਪਾਸੇ ਥੋੜ੍ਹਾ ਜਿਹਾ ਪਾਣੀ ਲਗਾਓ। ਇਸ ਨਾਲ ਨਕਾਰਾਤਮਕਤਾ ਦੂਰ ਹੋਵੇਗੀ ਅਤੇ ਘਰ ਵਿੱਚ ਮਾਂ ਲਕਸ਼ਮੀ ਦਾ ਆਗਮਨ ਹੋਵੇਗਾ।

ਸਵਾਸਤਿਕ ਚਿੰਨ੍ਹ ਬਣਾਓ

ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਮੁੱਖ ਦਰਵਾਜ਼ੇ 'ਤੇ ਸਵਾਸਤਿਕ ਦਾ ਚਿੰਨ੍ਹ ਲਗਾਓ। ਮਾਨਤਾਵਾਂ ਦੇ ਮੁਤਾਬਕ ਰੋਜ਼ਾਨਾ ਸਵਾਸਤਿਕ ਦੀ ਪੂਜਾ ਕਰੋ, ਇਸ ਨਾਲ ਘਰ ਦਾ ਬੁਰੀ ਨਜ਼ਰ ਤੋਂ ਬਚਾਅ ਹੋਵੇਗਾ।

ਇਹ ਵੀ ਪੜ੍ਹੋ : Vastu Tips: ਸ਼ਾਮ ਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਮਾਂ ਲਕਸ਼ਮੀ ਹੋ ਜਾਣਗੇ ਨਾਰਾਜ਼

ਮੁੱਖ ਦਰਵਾਜ਼ੇ ਨੂੰ ਰੱਖੋ ਸਾਫ਼ 

ਘਰ ਦੇ ਮੁੱਖ ਦਰਵਾਜ਼ੇ ਨੂੰ ਹਮੇਸ਼ਾ ਸਾਫ਼ ਰੱਖੋ ਕਿਉਂਕਿ ਨਕਾਰਾਤਮਕ ਊਰਜਾ ਇਸ ਰਾਹੀਂ ਹੀ ਘਰ ਵਿੱਚ ਦਾਖ਼ਲ ਹੁੰਦੀ ਹੈ। ਜੇਕਰ ਘਰ ਦੀਆਂ ਔਰਤਾਂ ਰੋਜ਼ ਸਵੇਰੇ ਉੱਠਣ ਤੋਂ ਬਾਅਦ ਮੁੱਖ ਦਰਵਾਜ਼ੇ ਦੀ ਸਫਾਈ ਕਰਦੀਆਂ ਹਨ ਤਾਂ ਇਸ ਨਾਲ ਨਕਾਰਾਤਮਕਤਾ ਦੂਰ ਹੁੰਦੀ ਹੈ।

ਸ਼ਾਮ ਨੂੰ ਜਗਾਓ ਦੀਵਾ 

ਕਈ ਲੋਕ ਸ਼ਾਮ ਨੂੰ ਘਰ ਵਿੱਚ ਦੀਵੇ ਜਗਾਉਂਦੇ ਹਨ। ਦੂਜੇ ਪਾਸੇ ਵਾਸਤੂ ਮਾਨਤਾਵਾਂ ਦੇ ਮੁਤਾਬਕ ਮੰਦਰ 'ਚ ਦੀਵਾ ਜਗਾਉਣ ਤੋਂ ਇਲਾਵਾ ਘਰ ਦੇ ਮੁੱਖ ਦਰਵਾਜ਼ੇ 'ਤੇ ਵੀ ਦੀਵਾ ਰੱਖੋ। ਇਸ ਨਾਲ ਮੁੱਖ ਦਰਵਾਜ਼ੇ 'ਤੇ ਪ੍ਰਕਾਸ਼ ਹੁੰਦਾ ਹੈ ਅਤੇ ਦੇਵੀ ਲਕਸ਼ਮੀ ਵੀ ਖੁਸ਼ੀ ਨਾਲ ਘਰ 'ਚ ਪ੍ਰਵੇਸ਼ ਕਰਦੀ ਹੈ।

ਇਹ ਵੀ ਪੜ੍ਹੋ : ਘਰ ਦੀ ਇਸ ਦਿਸ਼ਾ 'ਚ Family Photo ਲਗਾਉਣ ਨਾਲ ਪਰਿਵਾਰ ਨਾਲ ਰਿਸ਼ਤਾ ਹੋਵੇਗਾ ਮਜ਼ਬੂਤ ​​

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor Harinder Kaur