Vastu Tips: ਘਰ ''ਚ ਇਸ ਦਿਸ਼ਾ ''ਚ ਰੱਖੋ ਲਾਲ ਰੰਗ ਦੀਆਂ ਚੀਜ਼ਾਂ, ਮਿਲੇਗਾ ਵਾਸਤੂ ਦਾ ਸ਼ੁੱਭ ਫ਼ਲ
2/9/2023 5:26:41 PM
ਨਵੀਂ ਦਿੱਲੀ- ਵਾਸਤੂ ਸ਼ਾਸਤਰ ਦੇ ਨਿਯਮਾਂ ਨੂੰ ਜੇਕਰ ਅਸੀਂ ਆਪਣੇ ਜੀਵਨ 'ਚ ਲਾਗੂ ਕਰ ਲਈਏ, ਤਾਂ ਸਾਨੂੰ ਸਫ਼ਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਜੇਕਰ ਕੋਈ ਵਾਸਤੂ ਦੋਸ਼ ਜੀਵਨ 'ਚ ਹੋਵੇ ਤਾਂ ਕੋਈ ਕਿੰਨੀ ਵੀ ਮਿਹਨਤ ਕਿਉਂ ਨਾ ਕਰ ਲਏ, ਉਸ ਨੂੰ ਮਨਚਾਹੀ ਸਫ਼ਲਤਾ ਨਹੀਂ ਮਿਲ ਪਾਉਂਦੀ। ਇਹੀ ਕਾਰਨ ਹੈ ਕਿ ਸਾਨੂੰ ਹਰ ਚੀਜ਼ 'ਚ ਵਾਸਤੂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਵਾਸਤੂ ਸ਼ਾਸਤਰ 'ਚ ਰੰਗਾਂ ਦੇ ਹਿਸਾਬ ਨਾਲ ਚੀਜ਼ਾਂ ਰੱਖਣ ਦੀ ਦਿਸ਼ਾ ਦੇ ਬਾਰੇ 'ਚ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ-ਮਾਂ ਲਕਸ਼ਮੀ ਜੀ ਖੋਲ੍ਹਣਗੇ ਕਿਸਮਤ ਦੇ ਬੰਦ ਦਰਵਾਜ਼ੇ, ਸ਼ੁੱਕਰਵਾਰ ਨੂੰ ਕਰੋ ਇਹ ਖ਼ਾਸ ਉਪਾਅ
ਅੱਜ ਵਾਸਤੂ ਸ਼ਾਸਤਰ 'ਚ ਅਸੀਂ ਇਸ 'ਤੇ ਚਰਚਾ ਕਰਾਂਗੇ। ਆਚਾਰੀਆ ਇੰਦੂ ਪ੍ਰਕਾਸ਼ ਤੋਂ ਜਾਣੋ ਲਾਲ ਰੰਗ ਦੀਆਂ ਚੀਜ਼ਾਂ ਨੂੰ ਸਹੀ ਦਿਸ਼ਾ 'ਚ ਰੱਖਣ ਦੇ ਬਾਰੇ 'ਚ। ਇਨ੍ਹਾਂ 'ਚੋਂ ਘਰ 'ਚ ਵਰਤੀਆਂ ਜਾਣ ਵਾਲੀਆਂ ਲਾਲ ਰੰਗ ਦੀਆਂ ਚੀਜ਼ਾਂ 'ਚੋਂ ਟੱਬ, ਬਾਲਟੀਆਂ, ਗਲੀਚੇ, ਸਬਜ਼ੀਆਂ ਆਦਿ ਸ਼ਾਮਲ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ-ਬੋਇੰਗ ਕਰੇਗੀ 2000 ਕਰਮਚਾਰੀਆਂ ਦੀ ਛੁੱਟੀ, ਭਾਰਤ ’ਚ TCS ਨੂੰ ਹੋਵੇਗਾ ਫ਼ਾਇਦਾ
ਵਾਸਤੂ ਅਨੁਸਾਰ ਲਾਲ ਰੰਗ ਨਾਲ ਸਬੰਧਤ ਚੀਜ਼ਾਂ ਨੂੰ ਘਰ ਦੀ ਦੱਖਣ ਦਿਸ਼ਾ 'ਚ ਰੱਖਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵਾਸਤੂ ਦਾ ਸ਼ੁਭ ਫ਼ਲ ਮਿਲਦਾ ਹੈ। ਕਿਉਂਕਿ ਲਾਲ ਰੰਗ ਦਾ ਸਬੰਧ ਅਗਨੀ ਤੱਤ ਨਾਲ ਹੁੰਦਾ ਹੈ ਅਤੇ ਦੱਖਣੀ ਦਿਸ਼ਾ ਦਾ ਸਬੰਧ ਵੀ ਅਗਨੀ ਤੱਤ ਨਾਲ ਹੀ ਹੁੰਦਾ ਹੈ, ਇਸ ਲਈ ਲਾਲ ਰੰਗ ਨਾਲ ਸਬੰਧਤ ਚੀਜ਼ਾਂ ਨੂੰ ਦੱਖਣ ਦਿਸ਼ਾ 'ਚ ਰੱਖਣਾ ਚੰਗਾ ਹੁੰਦਾ ਹੈ।
ਇਹ ਵੀ ਪੜ੍ਹੋ-ਹੁਣ ATM ਤੋਂ ਨੋਟਾਂ ਦੀ ਤਰ੍ਹਾਂ ਨਿਕਲਣਗੇ ਸਿੱਕੇ, ਦੇਸ਼ ਦੇ 12 ਸ਼ਹਿਰਾਂ 'ਚ ਹੋਵੇਗੀ ਸ਼ੁਰੂਆਤ, ਜਾਣੋ RBI ਦਾ ਪਲਾਨ
ਵਾਸਤੂ ਸ਼ਾਸਤਰ ਦੇ ਮੁਤਾਬਕ ਦੱਖਣ ਦਿਸ਼ਾ 'ਚ ਲਾਲ ਰੰਗ ਦੀਆਂ ਚੀਜ਼ਾਂ ਨੂੰ ਰੱਖਣ ਨਾਲ ਘਰ ਦੀ ਵਿਚਕਾਰਲੀ ਲੜਕੀ ਨੂੰ ਹਰ ਤਰ੍ਹਾਂ ਨਾਲ ਫ਼ਾਇਦਾ ਹੁੰਦਾ ਹੈ। ਅੱਖਾਂ ਦੀ ਰੋਸ਼ਨੀ ਠੀਕ ਰਹਿੰਦੀ ਹੈ ਅਤੇ ਉਨ੍ਹਾਂ ਨਾਲ ਜੁੜੀ ਕੋਈ ਸਮੱਸਿਆ ਨਹੀਂ ਹੁੰਦੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।