Vastu Tips: ਘਰ ''ਚ ਚਾਹੁੰਦੇ ਹੋ ਸੁੱਖ-ਸ਼ਾਂਤੀ ਤਾਂ ਜ਼ਰੂਰ ਅਪਣਾਓ ਵਾਸਤੂ ਦੇ ਇਹ ਨਿਯਮ
3/19/2023 4:00:12 PM
ਨਵੀਂ ਦਿੱਲੀ- ਵਾਸਤੂ ਸ਼ਾਸਤਰ ਦੇ ਅਨੁਸਾਰ ਵਾਸਤੂ ਨਿਯਮਾਂ ਦਾ ਪਾਲਣ ਕਰਨ ਨਾਲ ਘਰ 'ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ। ਨਾਲ ਹੀ ਘਰ 'ਚ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਨਹੀ ਹੁੰਦਾ ਹੈ। ਇਸ ਦੇ ਲਈ ਹਮੇਸ਼ਾ ਘਰ ਬਣਾਉਣ ਤੋਂ ਪਹਿਲਾਂ ਵਾਸਤੂ ਨਿਯਮਾਂ ਦਾ ਪਾਲਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਵੀ ਘਰ ਦਾ ਨਿਰਮਾਣ ਕਰਵਾਉਣ ਜਾ ਰਹੇ ਹੋ ਤਾਂ ਵਾਸਤੂ ਦੀਆਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ।
ਇਹ ਵੀ ਪੜ੍ਹੋ- IDBI ਬੈਂਕ ਨੂੰ ਵੇਚਣ ਦੀ ਤਿਆਰੀ ’ਚ ਸਰਕਾਰ
ਘਰ ਦੇ ਵਾਸਤੂ ਦੋਸ਼ ਨੂੰ ਦੂਰ ਕਰਨ ਦੇ ਨਿਯਮ-
ਘਰ ਦਾ ਮੁੱਖ ਦਰਵਾਜ਼ਾ ਇਕ ਹੀ ਰੱਖੋ
ਵਾਸਤੂ ਅਨੁਸਾਰ ਘਰ ਦੇ ਮੁੱਖ ਦੁਆਰ 'ਤੇ 3 ਦਰਵਾਜ਼ੇ ਸ਼ੁਭ ਨਹੀਂ ਹੁੰਦੇ ਹਨ। ਘਰ ਦਾ ਮੁੱਖ ਦਰਵਾਜ਼ਾ ਉੱਤਰ ਅਤੇ ਪੂਰਬ ਦਿਸ਼ਾ 'ਚ ਰੱਖੋ। ਮੁੱਖ ਦਰਵਾਜ਼ਾ ਦੱਖਣ ਦਿਸ਼ਾ 'ਚ ਨਹੀਂ ਹੋਣਾ ਚਾਹੀਦਾ। ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਆਉਂਦੀ ਹੈ।
ਪੂਜਾ ਘਰ
ਪੂਜਾ ਘਰ ਨੂੰ ਉੱਤਰ-ਪੂਰਬ ਦਿਸ਼ਾ 'ਚ ਰੱਖੋ, ਕਹਿੰਦੇ ਹਨ ਕਿ ਇਸ ਦਿਸ਼ਾ 'ਚ ਜੁਪੀਟਰ ਦੇਵ ਦਾ ਵਾਸ ਹੁੰਦਾ ਹੈ। ਇਸ ਲਈ ਪੂਜਾ ਘਰ ਨੂੰ ਇਸ ਦਿਸ਼ਾ 'ਚ ਹੀ ਰੱਖੋ। ਮੰਦਰ 'ਚ ਦੇਵੀ-ਦੇਵਤਿਆਂ ਦਾ ਮੂੰਹ ਪੂਰਬ ਦਿਸ਼ਾ 'ਚ ਰੱਖਣਾ ਸ਼ੁਭ ਹੁੰਦਾ ਹੈ।
ਇਹ ਵੀ ਪੜ੍ਹੋ-ਵਿਦੇਸ਼ੀ ਮੁਦਰਾ ਭੰਡਾਰ 2.4 ਅਰਬ ਡਾਲਰ ਘੱਟ ਕੇ 560 ਅਰਬ ਡਾਲਰ 'ਤੇ
ਘਰ ਦੀ ਇਸ ਦਿਸ਼ਾ 'ਚ ਨਾ ਲਗਾਓ ਇਹ ਪੌਦੇ
ਘਰ ਦੇ ਬਾਹਰ ਉੱਤਰ ਦਿਸ਼ਾ 'ਚ ਗੁਲਰ, ਪਾਕੜ ਆਦਿ ਦੇ ਪੌਦੇ ਨਾ ਲਗਾਓ। ਇਸ ਨਾਲ ਅੱਖਾਂ ਨਾਲ ਸਬੰਧਤ ਬੀਮਾਰੀਆਂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਘਰ 'ਚ ਬੇਰ, ਕੇਲਾ, ਪੀਪਲ ਅਤੇ ਅਨਾਰ ਦੇ ਦਰੱਖਤ ਨਾ ਲਗਾਓ, ਇਸ ਨਾਲ ਘਰ 'ਚ ਬਰਕਤ ਨਹੀਂ ਆਉਂਦੀ।
ਸਾਫ਼-ਸਫ਼ਾਈ ਦਾ ਰੱਖੋ ਖ਼ਾਸ ਧਿਆਨ
ਘਰ ਦੇ ਮੁੱਖ ਦਰਵਾਜ਼ੇ ਨੂੰ ਹਮੇਸ਼ਾ ਸਾਫ਼ ਰੱਖੋ। ਅਜਿਹਾ ਕਰਨ ਨਾਲ ਘਰ 'ਚ ਖੁਸ਼ੀਆਂ ਅਤੇ ਬਰਕਤਾਂ ਆਉਂਦੀਆਂ ਹਨ। ਕਿਹਾ ਜਾਂਦਾ ਹੈ ਕਿ ਮਾਂ ਲਕਸ਼ਮੀ ਨੂੰ ਸਫ਼ਾਈ ਪਸੰਦ ਹੈ, ਇਸ ਲਈ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਘਰ ਦੇ ਮੁੱਖ ਦਰਵਾਜ਼ੇ ਨੂੰ ਸਾਫ਼ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਗਰਮੀਆਂ 'ਚ ਜ਼ਰੂਰ ਕਰੋ 'ਤਰ' ਦੀ ਵਰਤੋਂ, ਸਰੀਰ 'ਚ ਪਾਣੀ ਦੀ ਘਾਟ ਸਣੇ ਹੋਣਗੇ ਹੋਰ ਵੀ ਲਾਭ
ਮਨੀ ਪਲਾਂਟ ਦਾ ਬੂਟਾ ਲਿਆਵੇਗਾ ਸਕਾਰਾਤਮਕ
ਵਾਸਤੂ ਅਨੁਸਾਰ ਘਰ 'ਚ ਮਨੀ ਪਲਾਂਟ ਦਾ ਪੌਦਾ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਘਰ ਦੀ ਉੱਤਰ ਦਿਸ਼ਾ 'ਚ ਮਨੀ ਪਲਾਂਟ ਲਗਾਉਣਾ ਲਾਭਕਾਰੀ ਹੁੰਦਾ ਹੈ। ਇਸ ਦੇ ਲਈ ਹਰੇ ਰੰਗ ਦੇ ਗਮਲੇ ਦੀ ਵਰਤੋਂ ਕਰੋ। ਜੇਕਰ ਤੁਸੀਂ ਘਰ ਨੂੰ ਹਰਿਆ ਭਰਿਆ ਬਣਾਉਣਾ ਚਾਹੁੰਦੇ ਹੋ ਤਾਂ ਇਸ ਦਿਸ਼ਾ 'ਚ ਤੁਸੀਂ ਹੋਰ ਵੀ ਪੌਦੇ ਲਗਾ ਸਕਦੇ ਹੋ। ਧਿਆਨ ਰੱਖੋ ਕਿ ਪੌਦੇ ਹਰੇ ਰੰਗ ਦੇ ਹੋਣੇ ਚਾਹੀਦੇ ਹਨ। ਇਸ ਨਾਲ ਘਰ 'ਚ ਸਕਾਰਾਤਮਕਤਾ ਬਣੀ ਰਹਿੰਦੀ ਹੈ।
ਇਸ ਦਿਸ਼ਾ 'ਚ ਨਾ ਰੱਖੋ ਝਾੜੂ ਅਤੇ ਕੂੜੇਦਾਨ
ਉੱਤਰ ਦਿਸ਼ਾ 'ਚ ਕੂੜੇਦਾਨ, ਵਾਸ਼ਿੰਗ ਮਸ਼ੀਨ, ਝਾੜੂ ਅਤੇ ਇਲੈਕਟ੍ਰੋਨਿਕ ਸਾਮਾਨ ਨਾ ਰੱਖੋ, ਅਜਿਹਾ ਕਰਨ ਨਾਲ ਧਨ ਦਾ ਨੁਕਸਾਨ ਹੁੰਦਾ ਹੈ।
ਇਹ ਵੀ ਪੜ੍ਹੋ- ਪਾਕਿਸਤਾਨ : ਵਪਾਰ ਘਾਟੇ ਨੂੰ ਰੋਕਣ ਦੀ ਕੋਸ਼ਿਸ਼ 'ਚ ਵਧਿਆ ਬੇਰੁਜ਼ਗਾਰੀ ਦਾ ਸੰਕਟ
ਰਸੋਈ ਦੀ ਸਹੀ ਦਿਸ਼ਾ
ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੀ ਰਸੋਈ ਦੱਖਣ-ਪੱਛਮ ਦਿਸ਼ਾ 'ਚ ਹੋਣੀ ਚਾਹੀਦੀ ਹੈ। ਰਸੋਈ ਦੀਆਂ ਕੰਧਾਂ 'ਤੇ ਲਾਲ, ਸੰਤਰੀ ਅਤੇ ਗੁਲਾਬੀ ਰੰਗਾਂ ਦੀ ਵਰਤੋਂ ਕਰੋ ਅਤੇ ਡਰਾਇੰਗ ਰੂਮ ਦੀ ਜਗ੍ਹਾ ਉੱਤਰ ਦਿਸ਼ਾ 'ਚ ਹੋਣੀ ਚਾਹੀਦੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।