Vastu Tips: ਘਰ ਦੇ ਇਸ ਕੋਨੇ ''ਚ ਰੱਖ ਦਿਓ ਫਟਕੜੀ ਦਾ ਛੋਟਾ ਜਿਹਾ ਟੁਕੜਾ, ਨਹੀਂ ਰਹੇਗੀ ਪੈਸਿਆਂ ਦੀ ਕਮੀ

1/5/2026 3:29:07 PM

ਵੈੱਬ ਡੈਸਕ- ਵਾਸਤੂ ਸ਼ਾਸਤਰ 'ਚ ਫਟਕੜੀ ਨੂੰ ਵਾਸਤੂ ਉਪਾਵਾਂ ਲਈ ਬਹੁਤ ਹੀ ਕਾਰਗਰ ਮੰਨਿਆ ਗਿਆ ਹੈ। ਫਟਕੜੀ ਦੀ ਮਦਦ ਨਾਲ ਨਾ ਸਿਰਫ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕੀਤਾ ਜਾ ਸਕਦਾ ਹੈ, ਸਗੋਂ ਵਾਸਤੂ ਦੋਸ਼ਾਂ ਅਤੇ ਆਰਥਿਕ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਫਟਕੜੀ ਨਾਲ ਜੁੜੇ ਕੁਝ ਅਹਿਮ ਨੁਸਖੇ:

ਵਾਸਤੂ ਦੋਸ਼ ਦੂਰ ਕਰਨ ਲਈ

ਜੇਕਰ ਤੁਹਾਡੇ ਘਰ ਜਾਂ ਦਫ਼ਤਰ 'ਚ ਕੋਈ ਵਾਸਤੂ ਸਬੰਧੀ ਸਮੱਸਿਆ ਹੈ, ਤਾਂ 50 ਗ੍ਰਾਮ ਫਟਕੜੀ ਦਾ ਟੁਕੜਾ ਲੈ ਕੇ ਉਸ ਨੂੰ ਹਰ ਕਮਰੇ ਜਾਂ ਕੋਨੇ 'ਚ ਰੱਖ ਦਿਓ। ਇਸ ਨਾਲ ਵਾਸਤੂ ਦੋਸ਼ਾਂ ਕਾਰਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਘੱਟ ਹੋਣਗੀਆਂ ਅਤੇ ਸੁਖ-ਸ਼ਾਂਤੀ ਦੇ ਨਾਲ ਜਾਇਦਾਦ 'ਚ ਵੀ ਵਾਧਾ ਹੋਵੇਗਾ। ਇਸ ਤੋਂ ਇਲਾਵਾ, 50-100 ਗ੍ਰਾਮ ਫਟਕੜੀ ਨੂੰ ਇਕ ਕਟੋਰੀ 'ਚ ਰੱਖ ਕੇ ਕਮਰੇ ਦੇ ਕਿਸੇ ਕੋਨੇ 'ਚ ਰੱਖੋ ਅਤੇ ਇਸ ਨੂੰ ਹਰ 15-30 ਦਿਨਾਂ 'ਚ ਬਦਲਦੇ ਰਹੋ।

ਇਹ ਵੀ ਪੜ੍ਹੋ : ਹੋਲੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ ! ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ 'ਤੇ ਪਵੇਗਾ ਸਭ ਤੋਂ ਵੱਧ ਅਸਰ

ਕਾਰੋਬਾਰ 'ਚ ਵਾਧੇ ਅਤੇ ਬੁਰੀ ਨਜ਼ਰ ਲਈ

ਆਪਣੇ ਕਾਰੋਬਾਰ ਨੂੰ ਬੁਰੀ ਨਜ਼ਰ ਤੋਂ ਬਚਾਉਣ ਅਤੇ ਮੁਨਾਫਾ ਵਧਾਉਣ ਲਈ ਫਟਕੜੀ ਨੂੰ ਕਾਲੇ ਕੱਪੜੇ 'ਚ ਬੰਨ੍ਹ ਕੇ ਘਰ ਜਾਂ ਦੁਕਾਨ ਦੇ ਮੁੱਖ ਦਰਵਾਜ਼ੇ 'ਤੇ ਲਟਕਾਓ। ਇਸ ਉਪਾਅ ਨਾਲ ਵਪਾਰ 'ਚ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਹੁੰਦੀ ਹੈ।

ਧਨ ਦੀਆਂ ਰੁਕਾਵਟਾਂ ਹੋਣਗੀਆਂ ਦੂਰ

ਆਰਥਿਕ ਤੰਗੀ ਨੂੰ ਖਤਮ ਕਰਨ ਲਈ ਫਟਕੜੀ ਦਾ ਇਕ ਟੁਕੜਾ ਆਪਣੀ ਤਿਜੋਰੀ ਜਾਂ ਲਾਕਰ 'ਚ ਰੱਖੋ। ਤੁਸੀਂ ਫਟਕੜੀ ਦੇ ਟੁਕੜੇ ਨੂੰ ਕਾਲੇ, ਲਾਲ ਜਾਂ ਚਿੱਟੇ ਕੱਪੜੇ 'ਚ ਬੰਨ੍ਹ ਕੇ ਵੀ ਉੱਥੇ ਰੱਖ ਸਕਦੇ ਹੋ ਜਿੱਥੇ ਤੁਸੀਂ ਪੈਸੇ ਰੱਖਦੇ ਹੋ। ਇਸ ਨਾਲ ਧਨ ਨਾਲ ਜੁੜੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ।

ਡਰਾਉਣੇ ਸੁਪਨਿਆਂ ਤੋਂ ਨਿਜਾਤ

ਜੇਕਰ ਤੁਹਾਨੂੰ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਹਨ ਜਾਂ ਕੋਈ ਅਣਜਾਣ ਡਰ ਸਤਾਉਂਦਾ ਹੈ, ਤਾਂ ਸੌਣ ਤੋਂ ਪਹਿਲਾਂ ਫਟਕੜੀ ਨੂੰ ਕਾਲੇ ਕੱਪੜੇ 'ਚ ਬੰਨ੍ਹ ਕੇ ਆਪਣੇ ਸਿਰਹਾਣੇ (ਤਕੀਏ) ਦੇ ਹੇਠਾਂ ਰੱਖੋ। ਇਹ ਉਪਾਅ ਆਲੇ-ਦੁਆਲੇ ਦੀ ਨਕਾਰਾਤਮਕ ਊਰਜਾ ਨੂੰ ਖਤਮ ਕਰਦਾ ਹੈ ਅਤੇ ਚੰਗੀ ਨੀਂਦ ਲੈਣ 'ਚ ਮਦਦ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


DIsha

Content Editor DIsha