Vastu Tips: ਘਰ ''ਚ ਭੁੱਲ ਕੇ ਨਾ ਲਗਾਓ ਇਸ ਰੰਗ ਦੀ ਘੜੀ, ਨਹੀਂ ਤਾਂ ਹੋ ਜਾਓਗੇ ਕੰਗਾਲ

2/17/2023 5:26:04 PM

ਨਵੀਂ ਦਿੱਲੀ- ਜੀਵਨ 'ਚ ਸਮੇਂ ਦਾ ਬਹੁਤ ਮਹੱਤਵ ਹੈ। ਸਮਾਂ ਹੀ ਜ਼ਿੰਦਗੀ 'ਚ ਸਹੀ ਰਾਹ ਦਿਖਾਉਂਦਾ ਹੈ। ਪਰ ਇਸ ਲਈ ਜ਼ਰੂਰੀ ਹੈ ਸਮੇਂ ਦੀ ਸਹੀ ਦਿਸ਼ਾ, ਅਸੀਂ ਆਮ ਤੌਰ 'ਤੇ ਕੰਧ 'ਤੇ ਘੜੀ ਨੂੰ ਆਪਣੀ ਸੁਵਿਧਾ ਅਨੁਸਾਰ ਕਿਤੇ ਵੀ ਲਟਕਾ ਦਿੰਦੇ ਹਾਂ ਜੋ ਵਾਸਤੂ ਸ਼ਾਸਤਰ ਦੇ ਨਿਯਮਾਂ ਦੇ ਅਨੁਸਾਰ ਸਹੀ ਨਹੀਂ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਨਿਯਮਾਂ ਦੇ ਹਿਸਾਬ ਨਾਲ ਘੜੀ ਦੀ ਦਿਸ਼ਾ ਸਹੀ ਨਹੀਂ ਹੈ ਤਾਂ ਉਥੇ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਇਸ ਦਾ ਅਸਰ ਘਰ 'ਚ ਰਹਿਣ ਵਾਲੇ ਲੋਕਾਂ 'ਤੇ ਪੈਂਦਾ ਹੈ ਅਤੇ ਜੀਵਨ 'ਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਵਾਸਤੂ ਸ਼ਾਸਤਰ ਦੇ ਨਿਯਮਾਂ ਦੇ ਅਨੁਸਾਰ ਕਿਸ ਦਿਸ਼ਾ 'ਚ ਘੜੀ ਲਗਾਉਣੀ ਸਹੀ ਹੈ।

 ਇਹ ਵੀ ਪੜ੍ਹੋ-Air India ਏਅਰਬੱਸ ਅਤੇ ਬੋਇੰਗ ਤੋਂ ਖਰੀਦੇਗਾ 840 ਜਹਾਜ਼
ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਘੜੀ ਦੀ ਦਿਸ਼ਾ
ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਕਮਰੇ 'ਚ ਕੰਧ ਦੀ ਘੜੀ ਦੀ ਸਭ ਤੋਂ ਸਹੀ ਦਿਸ਼ਾ ਪੂਰਬ, ਪੱਛਮੀ ਅਤੇ ਉੱਤਰ ਦਿਸ਼ਾ ਹੈ। ਇਨ੍ਹਾਂ ਦਿਸ਼ਾਵਾਂ 'ਚ ਘੜੀ ਲਗਾਉਣੀ ਸ਼ੁਭ ਮੰਨੀ ਜਾਂਦੀ ਹੈ ਕਿ ਘਰ ਦੇ ਦੇਵਤਾ ਕੁਬੇਰ ਉੱਤਰ ਦਿਸ਼ਾ 'ਚ ਸ਼ਾਸਨ ਕਰਦੇ ਹਨ। ਰਾਜਾ ਇੰਦਰ ਪੂਰਬ ਦਿਸ਼ਾ 'ਚ ਸ਼ਾਸਨ ਕਰਦੇ ਹਨ। ਅਜਿਹੇ 'ਚ ਇਨ੍ਹਾਂ ਦਿਸ਼ਾਵਾਂ 'ਚ ਘੜੀ ਲਗਾਉਣੀ ਫਲਦਾਇਕ ਹੁੰਦੀ ਹੈ। ਇਸ ਨਾਲ ਜੀਵਨ 'ਚ ਖੁਸ਼ਹਾਲੀ ਅਤੇ ਵਿਕਾਸ ਹੁੰਦਾ ਹੈ। ਪਰਿਵਾਰ 'ਚ ਖੁਸ਼ੀਆਂ ਦਾ ਮਾਹੌਲ ਬਣਿਆ ਰਹਿੰਦਾ ਹੈ। ਕਮਰੇ ਦੇ ਦੱਖਣੀ ਕੋਨੇ 'ਚ ਕੰਧ ਘੜੀ ਨਹੀਂ ਲਟਕਾਉਣੀ ਚਾਹੀਦੀ। ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਹਰ ਕਮਰੇ 'ਚ ਘੜੀ ਨਹੀਂ ਲਗਾਉਣੀ ਚਾਹੀਦੀ ਅਤੇ ਨਾ ਹੀ ਬਿਸਤਰੇ ਦੇ ਕੋਲ ਲਗਾਉਣੀ ਚਾਹੀਦੀ ਹੈ। ਬਾਲਕਨੀ ਅਤੇ ਵਰਾਂਡੇ 'ਚ ਵੀ ਘੜੀ ਲਗਾਉਣੀ ਸ਼ੁਭ ਮੰਨੀ ਜਾਂਦੀ ਹੈ। 

ਇਹ ਵੀ ਪੜ੍ਹੋ-ਸਸਤੀ ਹੋਈ ਕਣਕ, ਕਰੀਬ 5 ਰੁਪਏ ਪ੍ਰਤੀ ਕਿਲੋ ਘਟੇ ਰੇਟ
ਕੰਧ ਘੜੀ ਦੀ ਸਥਿਤੀ
ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਕੰਧ ਘੜੀ ਗੋਲ ਹੋਣੀ ਚਾਹੀਦੀ ਹੈ। ਪੇਂਡੂਲਮ ਵਾਲੀਆਂ ਘੜੀਆਂ ਕਦੇ ਵੀ ਬੈੱਡਰੂਮ 'ਚ ਨਹੀਂ ਲਗਾਉਣੀਆਂ ਚਾਹੀਦੀਆਂ। ਕੰਧ ਦੀ ਘੜੀ ਹਮੇਸ਼ਾ ਚਾਲੂ ਰਹਿਣੀ ਚਾਹੀਦੀ ਹੈ। ਘੜੀ ਨੂੰ ਹਮੇਸ਼ਾ ਸਾਫ਼ ਅਤੇ ਚੰਗੀ ਸਥਿਤੀ 'ਚ ਰੱਖਣਾ ਚਾਹੀਦਾ ਹੈ। ਕੰਧ ਦੀ ਘੜੀ ਨੂੰ ਟੁੱਟੇ ਸ਼ੀਸ਼ੇ 'ਚ ਨਹੀਂ ਰੱਖਣਾ ਚਾਹੀਦਾ। ਨੀਲੇ, ਕਾਲੇ ਅਤੇ ਕੇਸਰੀਆ ਰੰਗ ਦੀ ਘੜੀ ਅਸ਼ੁਭ ਮੰਨੀ ਜਾਂਦੀ ਹੈ। ਅਜਿਹੀ ਘੜੀ ਨੂੰ ਕਦੇ ਨਾ ਲਓ। ਘੜੀ ਦਾ ਸਮਾਂ ਸਹੀ ਚੱਲਣਾ ਚਾਹੀਦਾ। ਜੇਕਰ ਘੜੀ ਸਹੀ ਸਮੇਂ ਨਹੀਂ ਦੱਸ ਰਹੀ ਹੈ ਤਾਂ ਇਸ ਨੂੰ ਬਦਲ ਦੇਣਾ ਚਾਹੀਦਾ।
ਬੰਦ ਘੜੀ ਲਗਾਉਣ ਨਾਲ ਹੋ ਸਕਦੀਆਂ ਹਨ ਕਈ ਸਮੱਸਿਆਵਾਂ
ਜੇਕਰ ਬੰਦ ਘੜੀ ਬੈੱਡਰੂਮ 'ਚ ਹੈ ਤਾਂ ਇਸ ਨੂੰ ਬਦਲ ਦੇਣਾ ਚਾਹੀਦਾ, ਕਿਉਂਕਿ ਇਸ ਨਾਲ ਰਿਸ਼ਤਿਆਂ 'ਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਤੁਹਾਡੇ ਕੋਲ ਘਰ 'ਚ ਰੁਪਏ-ਪੈਸੇ ਦੀ ਅਲਮਾਰੀ ਦੇ ਕੋਲ ਬੰਦ ਘੜੀ ਲੱਗੀ ਹੋਈ ਹੋਵੇ ਤਾਂ ਉਸ ਨੂੰ ਵੀ ਤੁਰੰਤ ਹਟਾ ਦਿਓ। ਬੰਦ ਘੜੀ ਇਸ ਥਾਂ 'ਤੇ ਲਗਾਉਣ ਨਾਲ ਧਨ ਦੀ ਸਮੱਸਿਆ ਆ ਸਕਦੀ ਹੈ।

ਇਹ ਵੀ ਪੜ੍ਹੋ-ਜਨਵਰੀ 'ਚ ਨਿਰਯਾਤ 6.58 ਫ਼ੀਸਦੀ ਡਿੱਗ ਕੇ 32.91 ਅਰਬ ਡਾਲਰ ਰਿਹਾ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Aarti dhillon

Content Editor Aarti dhillon