ਵਾਸਤੂ ਟਿਪਸ: ਸੂਰਜ ਡੁੱਬਣ ਤੋਂ ਬਾਅਦ ਭੁੱਲ ਕੇ ਵੀ ਨਾ ਦਿਓ ਕਿਸੇ ਨੂੰ ਇਹ ਚੀਜ਼ਾਂ

11/30/2021 6:21:11 PM

ਨਵੀਂ ਦਿੱਲੀ : ਅਕਸਰ ਲੋਕ ਅਜਿਹੀਆਂ ਕਈ ਗ਼ਲਤੀਆਂ ਕਰਦੇ ਹਨ ਜਿਨ੍ਹਾਂ ਵੱਲ ਉਹ ਧਿਆਨ ਨਹੀਂ ਦਿੰਦੇ ਪਰ ਵਾਸਤੂ ਅਨੁਸਾਰ ਇਹ ਕਾਫੀ ਵੱਡੀਆਂ ਗ਼ਲਤੀਆਂ ਹੁੰਦੀਆਂ ਹਨ। ਇਨ੍ਹਾਂ ਗ਼ਲਤੀਆਂ ਦੀ ਤੁਹਾਨੂੰ ਵੱਡੀ ਕੀਮਤ ਵੀ ਚੁਕਾਉਣੀ ਪੈ ਸਕਦੀ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੰਦੀਆਂ ਆਦਤਾਂ ਬਾਰੇ ਦੱਸਣ ਜਾ ਰਹੇ ਹਾਂ ਜਿਹੜੀਆਂ ਤੁਹਾਡੇ ਜੀਵਨ 'ਤੇ ਬੁਰਾ ਅਸਰ ਪਾਉਂਦੀਆਂ ਹਨ। ਆਓ ਜਾਣਦੇ ਹਾਂ ਕਿ ਉਹ ਕਿਹੜੀਆਂ ਆਦਤਾਂ ਹਨ।
ਬਿਸਤਰੇ 'ਤੇ ਖਾਣਾ : ਵਾਸਤੂ ਅਨੁਸਾਰ ਬਿਸਤਰੇ 'ਤੇ ਬੈਠ ਕੇ ਕਦੀ ਵੀ ਖਾਣਾ ਨਹੀਂ ਖਾਣਾ ਚਾਹੀਦਾ। ਇਸ ਨਾਲ ਘਰ ਵਿਚ ਅਸ਼ਾਂਤੀ ਫੈਲਦੀ ਹਨ ਅਤੇ ਘਰ ਦੇ ਮੈਂਬਰਾਂ ਦੇ ਉੱਪਰ ਕਰਜ਼ ਚੜ੍ਹਦਾ ਹੈ। ਨਾਲ ਹੀ ਇਹ ਸਿਹਤ ਲਈ ਵੀ ਕਾਫੀ ਨੁਕਸਾਨਦਾਇਕ ਸਾਬਿਤ ਹੁੰਦਾ ਹੈ।
ਜੂਠੇ ਬਰਤਨ : ਬਹੁਤ ਸਾਰੇ ਲੋਕ ਖਾਣਾ-ਖਾਣ ਤੋਂ ਬਾਅਦ ਜੂਠੇ ਬਰਤਨਾਂ ਨੂੰ ਇੰਝ ਹੀ ਛੱਡ ਦਿੰਦੇ ਹਨ ਅਤੇ ਉਨ੍ਹਾਂ ਨੂੰ ਅਗਲੇ ਦਿਨ ਸਾਫ਼ ਕਰਦੇ ਹਨ। ਰਸੋਈ 'ਚ ਜੂਠੇ ਬਰਤਨ ਛੱਡਣਾ ਮਾਂ ਅੰਨਪੂਰਨਾ ਦਾ ਅਪਮਾਨ ਮੰਨਿਆ ਜਾਂਦਾ ਹੈ, ਇਸ ਨਾਲ ਘਰ ਵਿਚ ਨੈਗੇਟਿਵ ਊਰਜਾ ਆਉਂਦੀ ਹੈ। ਨਾਲ ਹੀ ਜੀਵਨ 'ਚ ਤਣਾਅ ਵੀ ਆਉਂਦਾ ਹੈ।
ਸੌਣ ਤੋਂ ਪਹਿਲਾਂ ਕਰੋ ਇਹ ਕੰਮ : ਰਾਤ ਨੂੰ ਸੌਣ ਤੋਂ ਪਹਿਲਾਂ ਘਰ ਦੀ ਰਸੋਈ 'ਚ ਇਕ ਬਾਲਟੀ ਪਾਣੀ ਭਰ ਕੇ ਰੱਖਣ ਦੇਣ ਨਾਲ ਕਾਫੀ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਬਾਥਰੂਮ 'ਚ ਬਾਲਟੀ ਭਰ ਕੇ ਰੱਖਣ ਨਾਲ ਤੁਹਾਡੇ ਜੀਵਨ ਵਿਚ ਤਰੱਕੀ ਦੇ ਰਾਹ ਖੁੱਲ੍ਹਦੇ ਹਨ। ਮੰਨਿਆ ਜਾਂਦਾ ਹੈ ਕਿ ਬਾਥਰੂਮ 'ਚ ਬਾਲਟੀ ਭਰ ਕੇ ਰੱਖਣ ਨਾਲ ਮਾਂ ਲਕਸ਼ਮੀ ਵੀ ਤੁਹਾਡੇ ਉੱਪਰ ਕਿਰਪਾ ਰਹਿੰਦੀ ਹੈ।
ਮੇਨ ਗੇਟ 'ਤੇ ਕੂੜਾ ਰੱਖਣਾ : ਬਹੁਤ ਸਾਰੇ ਲੋਕ ਘਰ ਦੇ ਮੇਨ ਗੇਟ 'ਤੇ ਕੂੜਾ ਰੱਖ ਦਿੰਦੇ ਹਨ ਤਾਂ ਜੋ ਸਵੇਰੇ ਆਸਾਨੀ ਨਾਲ ਸੁੱਟ ਸਕੀਏ। ਘਰ ਦੇ ਬਾਹਰ ਕੂੜੇਦਾਨ ਰੱਖਣ ਨਾਲ ਗੁਆਂਢੀਆਂ ਨਾਲ ਸੰਬੰਧ ਖਰਾਬ ਹੁੰਦੇ ਹਨ।
ਅਜਿਹੀਆਂ ਚੀਜ਼ਾਂ ਸੂਰਜ ਡੁੱਬਣ ਤੋਂ ਬਾਅਦ ਨਾ ਕਰੋ। ਇਹ ਕੰਮ ਸੂਰਜ ਡੁੱਬਣ ਤੋਂ ਬਾਅਦ ਗ਼ਲਤੀ ਨਾਲ ਵੀ ਕਿਸੇ ਦੇ ਮੰਗਣ 'ਤੇ ਵੀ ਦੁੱਧ, ਦਹੀਂ, ਪਿਆਜ਼ ਅਤੇ ਲੂਣ ਨਹੀਂ ਦੇਣਾ ਚਾਹੀਦਾ। ਸੂਰਜ ਡੁੱਬਣ ਤੋਂ ਬਾਅਦ ਇਹ ਵਸਤਾਂ ਕਿਸੇ ਨੂੰ ਦੇਣ ਨਾਲ ਤੁਹਾਡੇ ਘਰ ਦੀ ਬਰਕਤ ਚਲੀ ਜਾਂਦੀ ਹੈ।


Aarti dhillon

Content Editor Aarti dhillon