Vastu Tips : ਨੋਟ ਗਿਣਦੇ ਅਤੇ ਰੱਖਦੇ ਸਮੇਂ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਖ਼ਾਲੀ ਹੋ ਸਕਦੀ ਹੈ ਤਿਜੌਰੀ

5/19/2023 5:43:53 PM

ਨਵੀਂ ਦਿੱਲੀ - ਵਾਸਤੂ ਸ਼ਾਸਤਰ ਦਾ ਸਾਡੇ ਜੀਵਨ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਛੋਟੀਆਂ-ਛੋਟੀਆਂ ਗੱਲਾਂ ਸਾਡੀ ਤਰੱਕੀ ਦੇ ਰਾਹ ਵਿੱਚ ਰੁਕਾਵਟ ਬਣ ਸਕਦੀਆਂ ਹਨ। ਇਸ ਕਾਰਨ ਘਰ ਦੀ ਚਾਰ ਦੀਵਾਰੀ ਦੇ ਅੰਦਰ ਮਾਂ ਲਕਸ਼ਮੀ ਦਾ ਸੁੱਖ, ਸ਼ਾਂਤੀ ਅਤੇ ਆਸ਼ੀਰਵਾਦ ਬਣਿਆ ਰਹਿੰਦਾ ਹੈ। ਦੱਸ ਦੇਈਏ ਕਿ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਬਹੁਤ ਸਾਰੇ ਲੋਕ ਵਾਸਤੂ ਸ਼ਾਸਤਰ ਦੇ ਨਿਯਮਾਂ ਦਾ ਪਾਲਣ ਕਰਦੇ ਹਨ। ਕਿਹਾ ਜਾਂਦਾ ਹੈ ਕਿ ਜਿਸ ਘਰ 'ਚ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ, ਉੱਥੇ ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਇਸ ਨਾਲ ਧਨ ਦੀ ਕਮੀ ਵੀ ਨਹੀਂ ਹੁੰਦੀ। ਪਰ ਜੇਕਰ ਦੇਵੀ ਲਕਸ਼ਮੀ ਨਾਰਾਜ਼ ਹੋ ਜਾਵੇ ਤਾਂ ਘਰ 'ਚ ਗਰੀਬੀ ਆ ਜਾਂਦੀ ਹੈ। ਤਾਂ ਆਓ ਜਾਣਦੇ ਹਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਲਈ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ : Vastu Shastra : ਵਾਸਤੂ ਸ਼ਾਸਤਰ ਦੇ ਨਿਯਮਾਂ ਮੁਤਾਬਕ ਜਾਣੋ ਕਿਸ ਦਿਸ਼ਾ 'ਚ ਹੋਣਾ ਚਾਹੀਦਾ ਹੈ ਤੁਹਾਡਾ ਘਰ

ਪੈਸੇ 'ਤੇ ਥੁੱਕ ਨਾ ਲਗਾਓ

ਵਾਸਤੂ ਸ਼ਾਸਤਰ ਅਤੇ ਹਿੰਦੂ ਧਰਮ ਵਿਚ ਮੰਨਿਆ ਜਾਂਦਾ ਹੈ ਕਿ ਪੈਸੇ ਗਿਣਦੇ ਸਮੇਂ ਵਾਰ-ਵਾਰ ਥੁੱਕਣ ਲਗਾਉਣ ਨਾਲ ਮਾਂ ਲਕਸ਼ਮੀ ਗੁੱਸੇ ਹੋ ਜਾਂਦੀ ਹੈ। ਜਿਸ ਕਾਰਨ ਤੁਹਾਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਨਾ ਸਿਰਫ ਧਾਰਮਿਕ ਤੌਰ 'ਤੇ ਗਲਤ ਹੈ, ਸਗੋਂ ਵਿਗਿਆਨ ਦਾ ਵੀ ਮੰਨਣਾ ਹੈ ਕਿ ਨੋਟ 'ਤੇ ਵਾਰ-ਵਾਰ ਥੁੱਕਣ ਨਾਲ ਨੋਟ ਦੀ ਗੰਦਗੀ ਪੇਟ 'ਚ ਜਾ ਕੇ ਪੇਟ ਸੰਬੰਧੀ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਨੋਟ ਗਿਣਦੇ ਸਮੇਂ ਹਮੇਸ਼ਾ ਪਾਊਡਰ ਦੀ ਵਰਤੋਂ ਕਰੋ।

ਪਰਸ ਵਿੱਚ ਰੱਖੋ ਸਿਰਫ ਪੈਸੇ 

ਕਈ ਲੋਕ ਆਪਣੇ ਪਰਸ ਵਿਚ ਪੈਸਿਆਂ ਦੇ ਨਾਲ-ਨਾਲ ਖਾਣ-ਪੀਣ ਦਾ ਜੂਠਾ ਸਮਾਨ ਵੀ ਰੱਖਦੇ ਹਨ। ਜਿਸ ਨੂੰ ਵਾਸਤੂ ਸ਼ਾਸਤਰ ਵਿੱਚ ਅਸ਼ੁਭ ਮੰਨਿਆ ਗਿਆ ਹੈ ਅਤੇ ਮਾਂ ਲਕਸ਼ਮੀ ਵੀ ਨਾਰਾਜ਼ ਹੋ ਜਾਂਦੀ ਹੈ। ਧਿਆਨ ਰੱਖੋ ਕਿ ਪਰਸ 'ਚ ਹਮੇਸ਼ਾ ਪੈਸਿਆਂ ਤੋਂ ਇਲਾਵਾ ਹੋਰ ਕੁਝ ਨਾ ਰੱਖੋ।

ਇਹ ਵੀ ਪੜ੍ਹੋ : Vastu Tips : ਗ਼ਲਤੀ ਨਾਲ ਵੀ ਦੂਸਰਿਆਂ ਤੋਂ ਨਾ ਲਵੋ ਇਹ ਚੀਜ਼ਾਂ, ਨਹੀਂ ਤਾਂ ਸ਼ੁਰੂ ਹੋ ਜਾਵੇਗਾ ਤੁਹਾਡਾ ਬੁਰਾ ਸਮਾਂ।

ਸਖ਼ਤ ਮਿਹਨਤ ਦੀ ਕਮਾਈ 

ਜਲਦੀ ਅਮੀਰ ਹੋਣ ਲਈ ਕੁਝ ਲੋਕ ਦੁੱਗਣਾ ਕੰਮ ਕਰਨ ਲੱਗ ਜਾਂਦੇ ਹਨ ਜਾਂ ਕੋਈ ਵੀ ਅਪਰਾਧ ਕਰਨਾ ਸ਼ੁਰੂ ਕਰ ਦਿੰਦੇ ਹਨ ਜੋ ਬਿਲਕੁਲ ਵੀ ਠੀਕ ਨਹੀਂ ਹੈ। ਵਾਸਤੂ ਅਨੁਸਾਰ ਅਜਿਹਾ ਨਜਾਇਜ਼ ਢੰਗ ਨਾਲ ਕਮਾਇਆ ਗਿਆ ਪੈਸਾ ਜ਼ਿਆਦਾ ਦੇਰ ਨਹੀਂ ਟਿਕਦਾ।

ਪੈਸੇ ਦਾ ਹੰਕਾਰ

ਕਦੇ ਵੀ ਹੰਕਾਰ ਨਾ ਕਰੋ ਜੇਕਰ ਤੁਹਾਡੇ ਘਰ ਵਿੱਚ ਪ੍ਰਮਾਤਮਾ ਦੀ ਕਿਰਪਾ ਹੈ। ਅਕਸਰ ਕਈ ਲੋਕਾਂ ਦੀ ਬੁਰੀ ਆਦਤ ਹੁੰਦੀ ਹੈ ਕਿ ਉਹ ਪੈਸੇ ਹੋਣ ਦੇ ਬਾਵਜੂਦ ਗਰੀਬ ਹੋਣ ਦਾ ਦਿਖਾਵਾ ਕਰਦੇ ਹਨ ਜਾਂ ਵਾਰ-ਵਾਰ ਇਹ ਕਹਿੰਦੇ ਹਨ ਕਿ ਪੈਸੇ ਨਹੀਂ ਹਨ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਨੂੰ ਵੀ ਗੁੱਸਾ ਆਉਂਦਾ ਹੈ।

ਲਕਸ਼ਮੀ ਦਾ ਸਤਿਕਾਰ ਕਰੋ

ਭਾਰਤੀ ਸਮਾਜ ਵਿੱਚ ਨੂੰਹ-ਧੀ ਨੂੰ ਲਕਸ਼ਮੀ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਬਾਰੇ ਬੁਰਾ ਨਾ ਬੋਲੋ ਅਤੇ ਹਮੇਸ਼ਾ ਉਨ੍ਹਾਂ ਦਾ ਆਦਰ ਕਰੋ। ਜੇਕਰ ਉਹ ਖੁਸ਼ ਹੈ ਤਾਂ ਮਾਂ ਲਕਸ਼ਮੀ ਤੁਹਾਡੇ 'ਤੇ ਮਿਹਰਬਾਨ ਹੋਵੇਗੀ।

ਇਹ ਵੀ ਪੜ੍ਹੋ : ਗਲਤ ਦਿਸ਼ਾ 'ਚ ਬਣਿਆ ਡਰਾਇੰਗ ਰੂਮ ਖੜ੍ਹੀ ਕਰੇਗਾ ਕਈ ਪਰੇਸ਼ਾਨੀਆਂ, ਜਾਣੋ ਕੀ ਕਹਿੰਦਾ ਹੈ ਵਾਸਤੂ ਸ਼ਾਸਤਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor Harinder Kaur