Vastu Tips: ਤਿਉਹਾਰਾਂ ਮੌਕੇ ਇਨ੍ਹਾਂ ਨਿਯਮਾਂ ਮੁਤਾਬਕ ਸਜਾਓ ਘਰ, ਸਾਰਾ ਸਾਲ ਨਹੀਂ ਹੋਵੇਗੀ ਪੈਸੇ ਦੀ ਤੰਗੀ

11/1/2021 4:54:22 PM

ਨਵੀਂ ਦਿੱਲੀ - ਦੀਵਾਲੀ ਦਾ ਤਿਉਹਾਰ ਪੂਰੇ ਦੇਸ਼ 'ਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸਦੇ ਨਾਲ ਇਸ ਦਿਨ ਲੋਕ ਮਾਂ ਲਕਸ਼ਮੀ ਦੇ ਆਗਮਨ ਲਈ ਘਰ ਨੂੰ ਸਜਾਉਂਦੇ ਹਨ। ਇਸ ਲਈ ਦੀਵਾਲੀ ਮੌਕੇ ਘਰਾਂ ਦੀ ਸਾਫ਼-ਸਫ਼ਾਈ ਕੀਤੀ ਜਾਂਦੀ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵਾਸਤੂ ਦੇ ਕੁਝ ਅਜਿਹੇ ਟਿਪਸ, ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਆਰਥਿਕ ਲਾਭ ਹਾਸਲ ਕਰ ਸਕਦੇ ਹੈ। 

ਇਹ ਵੀ ਪੜ੍ਹੋ : Vastu Tips: ਘਰ 'ਚ ਸ਼ੰਖ ਰੱਖਣਾ ਹੁੰਦਾ ਹੈ ਸ਼ੁੱਭ, ਸਿਹਤ ਨੂੰ ਵੀ ਮਿਲਦੇ ਹਨ ਭਰਪੂਰ ਲਾਭ

  • ਦੀਵਾਲੀ ਮੌਕੇ ਘਰ ਦੇ ਮੇਨ ਗੇਟ ’ਤੇ ਭਗਵਾਨ ਗਣੇਸ਼ ਦਾ ਚਿੱਤਰ ਜਾਂ ਸੂਰਜ ਤੰਤਰ ਲਗਾਓ। ਅਜਿਹਾ ਕਰਨ ਨਾਲ ਘਰ ’ਚ ਆਉਣ ਵਾਲੀਆਂ ਸਾਰੀਆਂ ਆਫ਼ਤਾਂ ਦੂਰ ਹੁੰਦੀਆਂ ਹਨ।
  • ਨੌਕਰੀ ਜਾਂ ਕਾਰੋਬਾਰ ’ਚ ਰੁਕਾਵਟ ਜਾਂ ਮੁਸ਼ਕਲ ਆ ਰਹੀ ਹੋਵੇ ਤਾਂ ਘਰ ਦੀ ਉੱਤਰ-ਪੂਰਬੀ ਦਿਸ਼ਾ ’ਚ ਹਰੇ ਰੰਗ ਦਾ ਫੁੱਲਦਾਨ ਰੱਖੋ ਜਾਂ ਕੋਈ ਪੌਦਾ ਲਗਾਓ। ਕਾਰੋਬਾਰ ’ਚ ਉੱਨਤੀ ਦੇ ਦੁਆਰ ਖੁੱਲ੍ਹ ਜਾਣਗੇ।
  • ਘਰ ਦੀ ਉੱਤਰੀ ਜਾਂ ਪੂਰਬੀ ਦਿਸ਼ਾ ’ਤੇ ਸ਼ੀਸ਼ਾ ਲਗਾਓ, ਇਸ ਨਾਲ ਘਰ ’ਚ ਆਮਦਨ ਦੇ ਸ੍ਰੋਤਾਂ ’ਚ ਵਾਧਾ ਹੋਵੇਗਾ।
  • ਡਰਾਇੰਗ ਰੂਮ ’ਚ ਭਾਰੀ ਸਾਮਾਨ ਜਿਵੇਂ ਫਰਿੱਜ, ਟੀ.ਵੀ. , ਭਾਰੀ ਫ਼ਰਨੀਚਰ ਦੱਖਣ-ਪੱਛਮ ਦਿਸ਼ਾ ’ਚ ਰੱਖੋ।
  • ਬੈੱਡਰੂਮ ਦੀ ਸਜਾਵਟ ਕਰਦੇ ਸਮੇਂ ਇਸਦਾ ਰੰਗ ਹਲਕਾ ਗੁਲਾਬੀ ਜਾਂ ਬੈਂਗਣੀ ਰੱਖਣਾ ਚਾਹੀਦਾ ਹੈ ਅਤੇ ਬੈੱਡਰੂਮ ’ਚ ਰਾਧਾ-ਕ੍ਰਿਸ਼ਨ ਦੀ ਤਸਵੀਰ ਲਗਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਪਤੀ-ਪਤਨੀ ਦਾ ਆਪਸੀ ਪ੍ਰੇਮ ਪਿਆਰ ਬਣਿਆ ਰਹਿੰਦਾ ਹੈ ਅਤੇ ਸਬੰਧ ਮਜ਼ਬੂਤ ਹੁੰਦੇ ਹਨ।
  • ਖਿੜਕੀ ਅਤੇ ਦਰਵਾਜ਼ਿਆਂ ’ਤੇ ਹਲਕੇ ਰੰਗ ਦੇ ਪਰਦੇ ਲਗਾਓ। ਅਜਿਹਾ ਕਰਨ ਨਾਲ ਘਰ ’ਚ ਸਕਾਰਾਤਮਕ ਊਰਜਾ ਬਣੀ ਰਹੇਗੀ।
  • ਦੀਵਾਲੀ ’ਤੇ ਮਾਂ ਲਕਸ਼ਮੀ ਦਾ ਆਸ਼ੀਰਵਾਦ ਹਾਸਲ ਕਰਨ ਲਈ ਮਾਤਾ ਲਕਸ਼ਮੀ ਜੀ ਦੀ ਤਸਵੀਰ ਘਰ ਦੀ ਉੱਤਰ ਦਿਸ਼ਾ ਦੀ ਦੀਵਾਰ ’ਤੇ ਲਗਾਓ। ਕਮਲ ’ਤੇ ਬੈਠੀ ਹੋਈ ਅਤੇ ਹੱਥ ’ਚ ਸੋਨੇ ਦੇ ਸਿੱਕੇ ਡਿੱਗਦੇ ਹੋਏ ਧਨ ਵਾਲੀ ਲਕਸ਼ਮੀ ਦੀ ਤਸਵੀਰ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ।
  • ਘਰ ਦੇ ਹਰ ਕਮਰੇ ’ਚ ਰੋਸ਼ਨੀ ਦੀ ਉੱਚਿਤ ਵਿਵਸਥਾ ਹੋਣੀ ਚਾਹੀਦੀ ਹੈ।
  • ਕੰਧਾਂ ਦੀ ਸਿੱਲ ਆਰਥਿਕ ਤੰਗੀ ਦਾ ਕਾਰਨ ਬਣਦੀ ਹੈ। ਇਸ ਲਈ ਇਸ ਨੂੰ ਦੂਰ ਕਰਨ ਲਈ ਉਚਿਤ ਪ੍ਰਬੰਧ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : Vastu Tips : ਜਾਣੋ ਇਮਾਰਤ ਬਣਾਉਣ 'ਚ ਪੁਰਾਣੀ ਸਮੱਗਰੀ ਦੀ ਵਰਤੋਂ ਕਰਨਾ ਸ਼ੁੱਭ ਹੈ ਜਾਂ ਅਸ਼ੁੱਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur