Vastu Tips : ਸੌਂਦੇ ਸਮੇਂ ਬੈੱਡਰੂਮ ''ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਮਾਂ ਲਕਸ਼ਮੀ ਹੋ ਸਕਦੀ ਹੈ ਨਾਰਾਜ਼

11/9/2025 9:56:50 AM

ਵੈੱਬ ਡੈਸਕ- ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੇ ਹਰ ਹਿੱਸੇ — ਰਸੋਈ ਤੋਂ ਲੈ ਕੇ ਸੌਣ ਵਾਲੇ ਕਮਰੇ ਤੱਕ ਕੁਝ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਮੰਨਿਆ ਗਿਆ ਹੈ। ਖ਼ਾਸ ਤੌਰ 'ਤੇ ਸੌਂਣ ਸਮੇਂ ਬੈੱਡਰੂਮ 'ਚ ਕੁਝ ਚੀਜ਼ਾਂ ਆਪਣੇ ਨੇੜੇ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਇਹ ਚੀਜ਼ਾਂ ਮਾਂ ਲਕਸ਼ਮੀ ਨੂੰ ਨਾਰਾਜ਼ ਕਰ ਸਕਦੀਆਂ ਹਨ ਅਤੇ ਤੁਹਾਡੀ ਨੀਂਦ, ਮਨ ਦੀ ਸ਼ਾਂਤੀ ਅਤੇ ਆਰਥਿਕ ਹਾਲਤ 'ਤੇ ਮਾੜਾ ਅਸਰ ਪਾਂਦੀਆਂ ਹਨ। ਆਓ ਜਾਣੀਏ ਉਹ 5 ਚੀਜ਼ਾਂ ਜਿਨ੍ਹਾਂ ਨੂੰ ਕਦੇ ਵੀ ਆਪਣੇ ਬਿਸਤਰ ਦੇ ਨੇੜੇ ਨਾ ਰੱਖੋ:-

ਇਹ ਵੀ ਪੜ੍ਹੋ : ਮਾਸਾਹਾਰੀ ਕਿਉਂ ਮੰਨੀ ਜਾਂਦੀ ਹੈ ਇਹ ਦਾਲ? ਸਾਧੂ-ਸੰਤ ਖਾਣ ਤੋਂ ਕਰਦੇ ਹਨ ਪਰਹੇਜ਼

1. ਘੜੀ
ਵਾਸਤੂ ਅਨੁਸਾਰ ਸਿਰਹਾਣੇ ਜਾਂ ਬੈੱਡ ਦੇ ਬਿਲਕੁਲ ਨੇੜੇ ਘੜੀ ਰੱਖਣਾ ਸ਼ੁੱਭ ਨਹੀਂ ਮੰਨਿਆ ਜਾਂਦਾ। ਇਸ ਨਾਲ ਕਮਰੇ ਦੀ ਸਕਾਰਾਤਮਕ ਊਰਜਾ ਪ੍ਰਭਾਵਿਤ ਹੁੰਦੀ ਹੈ ਅਤੇ ਮਨ 'ਚ ਚਿੰਤਾ ਵਧਦੀ ਹੈ। ਘੜੀ ਹਮੇਸ਼ਾ ਥੋੜੀ ਦੂਰ ਲਟਕਾਈ ਜਾਂ ਰੱਖੀ ਜਾਣੀ ਚਾਹੀਦੀ ਹੈ।

2. ਪਰਸ (Wallet)
ਕਈ ਲੋਕ ਰਾਤ ਨੂੰ ਆਪਣਾ ਪਰਸ ਬੈੱਡ ਦੇ ਨੇੜੇ ਟੇਬਲ ਜਾਂ ਸਿਰਹਾਣੇ ਰੱਖ ਲੈਂਦੇ ਹਨ, ਪਰ ਵਾਸਤੂ ਅਨੁਸਾਰ ਇਹ ਗਲਤ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਮਾਂ ਲਕਸ਼ਮੀ ਨਾਰਾਜ਼ ਹੁੰਦੀ ਹੈ ਅਤੇ ਧਨ ਦੀ ਹਾਨੀ ਹੋ ਸਕਦੀ ਹੈ। ਪਰਸ ਹਮੇਸ਼ਾ ਕਿਸੇ ਸ਼ੁੱਭ ਸਥਾਨ 'ਤੇ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਸਾਲ 2026 'ਚ ਅਮੀਰ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਬਾਬਾ ਵੇਂਗਾ ਨੇ ਕਰ ਦਿੱਤੀ ਭਵਿੱਖਬਾਣੀ

3. ਇਲੈਕਟ੍ਰਾਨਿਕ ਸਮਾਨ
ਮੋਬਾਈਲ, ਲੈਪਟਾਪ ਜਾਂ ਟੈਬਲੇਟ ਵਰਗੀਆਂ ਚੀਜ਼ਾਂ ਬੈੱਡ 'ਤੇ ਜਾਂ ਨੇੜੇ ਰੱਖਣਾ ਆਮ ਗੱਲ ਹੈ, ਪਰ ਵਾਸਤੂ ਅਨੁਸਾਰ ਇਹ ਹਾਨੀਕਾਰਕ ਹੈ। ਇਹ ਉਪਕਰਣ ਰੇਡੀਏਸ਼ਨ ਛੱਡਦੇ ਹਨ ਜੋ ਨੀਂਦ ਤੇ ਮਾਨਸਿਕ ਸ਼ਾਂਤੀ ਦੋਵਾਂ ਲਈ ਨੁਕਸਾਨਦਾਇਕ ਹੁੰਦੇ ਹਨ। ਇਸ ਲਈ ਸੌਂਣ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਬੈੱਡ ਤੋਂ ਦੂਰ ਰੱਖਣੀਆਂ ਚਾਹੀਦੀਆਂ ਹਨ।

4. ਬੂਟ-ਚੱਪਲਾਂ
ਵਾਸਤੂ ਸ਼ਾਸਤਰ ਕਹਿੰਦਾ ਹੈ ਕਿ ਕਦੇ ਵੀ ਬੈੱਡਰੂਮ 'ਚ ਬੂਟ ਜਾਂ ਚੱਪਲਾਂ ਨਹੀਂ ਰੱਖਣੀਆਂ ਚਾਹੀਦੀਆਂ। ਇਹ ਗੰਦਗੀ ਅਤੇ ਨਕਾਰਾਤਮਕ ਊਰਜਾ ਨੂੰ ਕਮਰੇ 'ਚ ਲਿਆਉਂਦੇ ਹਨ। ਖ਼ਾਸ ਕਰਕੇ ਬੈੱਡ ਦੇ ਨੇੜੇ ਰੱਖੇ ਬੂਟ ਨੀਂਦ ਅਤੇ ਮਨ ਦੀ ਸ਼ਾਂਤੀ ਦੋਵਾਂ 'ਤੇ ਬੁਰਾ ਅਸਰ ਪਾਉਂਦੇ ਹਨ।

5. ਕਿਤਾਬਾਂ ਜਾਂ ਡਾਇਰੀ
ਕਈ ਲੋਕ ਰਾਤ ਨੂੰ ਪੜ੍ਹਦੇ ਜਾਂ ਡਾਇਰੀ ਲਿਖਦੇ ਹਨ ਤੇ ਫਿਰ ਉਹੀ ਕਿਤਾਬ ਜਾਂ ਡਾਇਰੀ ਬਿਸਤਰ 'ਤੇ ਹੀ ਛੱਡ ਦਿੰਦੇ ਹਨ। ਪਰ ਵਾਸਤੂ ਸ਼ਾਸਤਰ ਅਨੁਸਾਰ ਇਹ ਗਲਤ ਹੈ ਕਿਉਂਕਿ ਕਿਤਾਬਾਂ 'ਚ ਮਾਂ ਸਰਸਵਤੀ ਦਾ ਵਾਸ ਹੁੰਦਾ ਹੈ। ਉਨ੍ਹਾਂ ਨੂੰ ਬੈੱਡ 'ਤੇ ਰੱਖਣਾ ਅਪਵਿੱਤਰਤਾ ਮੰਨੀ ਜਾਂਦੀ ਹੈ ਅਤੇ ਇਹ ਪੜ੍ਹਾਈ ਤੇ ਮਾਨਸਿਕ ਸਥਿਰਤਾ ਦੋਹਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha