Vastu Shastra : ਬਣਨਗੇ ਵਿਗੜੇ ਕੰਮ ਜੇਕਰ ਤਵੇ 'ਤੇ ਰੋਟੀ ਬਣਾਉਣ ਤੋਂ ਪਹਿਲਾਂ ਕਰੋਗੇ ਇਹ ਕੰਮ

3/4/2022 6:37:40 PM

ਨਵੀਂ ਦਿੱਲੀ - ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਮੌਜੂਦ ਹਰ ਚੀਜ਼ ਦਾ ਬਰਕਤ 'ਤੇ ਪ੍ਰਭਾਵ ਪੈਂਦਾ ਹੈ ਅਤੇ ਇਹ ਘਰ ਵਿੱਚ ਰਹਿਣ ਵਾਲੇ ਲੋਕਾਂ ਦੇ ਰਹਿਣ-ਸਹਿਣ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਜਿਵੇਂ ਤਵਾ, ਸਿਲੰਡਰ, ਬਰਤਨ ਆਦਿ ਦੀ ਗੱਲ ਕਰੀਏ ਤਾਂ ਇਹ ਵੀ ਘਰ ਦੀ ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਨੂੰ ਪ੍ਰਭਾਵਿਤ ਕਰਦੀਆਂ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਾਸਤੂ ਨੂੰ ਸਹੀ ਰੱਖਣ ਲਈ ਰਸੋਈ ਦੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਕੜਾਹੀ ਅਤੇ ਤਵੇ ਨੂੰ ਕਦੇ ਵੀ ਉਲਟਾ ਨਾ ਰੱਖੋ

ਰਸੋਈ ਵਿਚ ਰੱਖਿਆ ਤਵਾ ਅਤੇ ਕੜਾਹੀ ਰਾਹੂ ਨੂੰ ਦਰਸਾਉਂਦੇ ਹਨ, ਇਸ ਲਈ ਇਸ ਨੂੰ ਸਹੀ ਤਰੀਕੇ ਨਾਲ ਰੱਖਣਾ ਬਹੁਤ ਜ਼ਰੂਰੀ ਹੈ। ਵਾਸਤੂ ਅਨੁਸਾਰ ਕੜਾਹੀ ਅਤੇ ਤਵੇ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ। ਇਸ ਕਾਰਨ ਘਰ ਦੀ ਸੁੱਖ-ਸ਼ਾਂਤੀ ਭੰਗ ਹੁੰਦੀ ਹੈ ਅਤੇ ਧਨ ਸੰਬੰਧੀ ਰੁਕਾਵਟਾਂ ਵੀ ਆ ਸਕਦੀਆਂ ਹਨ।

ਇਹ ਵੀ ਪੜ੍ਹੋ : ਜੇਕਰ ਕਾਰੋਬਾਰ ਅਤੇ ਨੌਕਰੀ 'ਚ  ਆ ਰਹੀਆਂ ਹਨ ਪਰੇਸ਼ਾਨੀਆਂ ਤਾਂ ਅਪਣਾਓ ਇਹ ਵਾਸਤੂ ਉਪਾਅ

ਬਰਤਨ ਇਸ ਤਰ੍ਹਾਂ ਰੱਖੋ

ਗੈਸ ਦੇ ਅੱਗੇ ਕਦੇ ਵੀ ਤਵਾ ਜਾਂ ਕੜਾਹੀ ਨਾ ਰੱਖੋ। ਜਿੱਥੇ ਤੁਸੀਂ ਖਾਣਾ ਬਣਾ ਰਹੇ ਹੋ ਉੱਥੇ ਦੋਵੇਂ ਚੀਜ਼ਾਂ ਨੂੰ ਸੱਜੇ ਪਾਸੇ ਰੱਖੋ ਅਤੇ ਖਾਣਾ ਬਣਾਉਣ ਤੋਂ ਬਾਅਦ ਪੈਨ ਜਾਂ ਕੜਾਹੀ ਨੂੰ ਕਦੇ ਵੀ ਗੈਸ 'ਤੇ ਨਾ ਰੱਖੋ। ਪੈਨ ਨੂੰ ਕਦੇ ਵੀ ਕਿਸੇ ਤਿੱਖੀ ਚੀਜ਼ ਨਾਲ ਨਾ ਰਗੜੋ।

ਤਵਾ ਅਤੇ ਕੜਾਹੀ ਨੂੰ ਸਿੰਕ ਵਿੱਚ ਨਾ ਰੱਖੋ

ਰਾਤ ਨੂੰ ਕੜਾਹੀ ਜਾਂ ਤਵੇ ਨੂੰ ਸਿੰਕ ਵਿੱਚ ਨਹੀਂ ਰੱਖਣਾ ਚਾਹੀਦਾ। ਵਾਸਤੂ ਸ਼ਾਸਤਰ ਅਨੁਸਾਰ, ਇਸ ਨਾਲ ਘਰ ਵਿੱਚ ਨਕਾਰਾਤਮਕਤਾ ਆਉਂਦੀ ਹੈ। ਅਜਿਹਾ ਕਰਨ ਨਾਲ ਘਰ ਦੀ ਬਰਕਤ ਵੀ ਪ੍ਰਭਾਵਿਤ ਹੁੰਦੀ ਹੈ।

ਇਹ ਵੀ ਪੜ੍ਹੋ : Vastu Tips:ਜੇਕਰ ਖ਼ੁਸ਼ਹਾਲੀ ਤੇ ਬਰਕਤ ਚਾਹੁੰਦੇ ਹੋ ਤਾਂ ਇਨ੍ਹਾਂ 'ਚੋਂ ਕੋਈ ਇਕ ਚੀਜ਼ ਘਰ ਜ਼ਰੂਰ ਲਿਆਓ

ਬੁਰੀਆਂ ਨਜ਼ਰਾਂ ਤੋਂ ਬਚਾਓ

ਕਿਹਾ ਜਾਂਦਾ ਹੈ ਕਿ ਕੜਾਹੀ ਅਤੇ ਤਵੇ ਨੂੰ ਅਜਿਹੀ ਜਗ੍ਹਾ 'ਤੇ ਰੱਖਣਾ ਚਾਹੀਦਾ ਹੈ ਜਿਥੇ ਉਹ ਕਿਸੇ ਨੂੰ ਦਿਖਾਈ ਨਾ ਦੇਣ। ਇਸ ਨਾਲ ਘਰ ਨੂੰ ਮਾੜੀ ਨਜ਼ਰ ਨਹੀਂ ਲਗਦੀ।

ਗੈਸ 'ਤੇ ਰੱਖਣ ਤੋਂ ਪਹਿਲਾਂ ਕਰੋ ਇਹ ਕੰਮ

ਤਵਾ ਜਾਂ ਕੜਾਹੀ 'ਤੇ ਕੋਈ ਵੀ ਚੀਜ਼ ਬਣਾਉਣ ਤੋਂ ਪਹਿਲਾਂ ਉਸ 'ਤੇ ਥੋੜ੍ਹਾ ਜਿਹਾ ਨਮਕ ਛਿੜਕ ਦਿਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਦੀ ਨਕਾਰਾਤਮਕਤਾ ਦੂਰ ਹੋ ਜਾਂਦੀ ਹੈ।

ਇਹ ਵੀ ਪੜ੍ਹੋ : Vastu Shastra : ਸਿਰਫ਼ ਭੋਜਨ ਪਕਾਉਣ ਲਈ ਹੀ ਨਹੀਂ ਸਗੋਂ ਘਰ ਦੀ ਤਰੱਕੀ ਲਈ ਵੀ ਵੱਡੀ ਭੂਮਿਕਾ ਨਿਭਾਉਂਦਾ ਹੈ ਲੂਣ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor Harinder Kaur