ਵਾਸਤੂ ਸ਼ਾਸਤਰ : ਜਗਾਉਣਾ ਚਾਹੁੰਦੇ ਹੋ ਸੁੱਤੀ ਹੋਈ ਕਿਸਮਤ ਤਾਂ ਇੰਝ ਕਰੋ ਲੂਣ ਦੀ ਵਰਤੋਂ!

7/29/2022 11:19:09 AM

ਨਵੀਂ ਦਿੱਲੀ - ਵਾਸਤੂ ਸ਼ਾਸਤਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੁੰਦੀਆਂ ਹਨ, ਜੋ ਬਹੁਤ ਅਨੋਖੀਆਂ ਹੁੰਦੀਆਂ ਹਨ। ਵਾਸਤੂ ਸ਼ਾਸਤਰ ਅਨੁਸਾਰ ਲੂਣ ਦਾ ਸਾਡੀ ਜ਼ਿੰਦਗੀ ’ਚ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ। ਬਹੁਤ ਸਾਰੇ ਲੋਕ ਇਸ ਨੂੰ ਟੂਣੇ ਟੋਟਕੇ ਵਿੱਚ ਵੀ ਇਸਤੇਮਾਲ ਕਰਦੇ ਹਨ। ਜੇਕਰ ਲੂਣ ਦਾ ਇਸਤੇਮਾਲ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਇਸ ਨਾਲ ਲਕਸ਼ਮੀ ਮਾਤਾ ਜੀ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਲਕਸ਼ਮੀ ਮਾਤਾ ਜੀ ਖੁਸ਼ ਹੋ ਕੇ ਧਨ ਦੀ ਕਮੀ ਨੂੰ ਦੂਰ ਕਰਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਾਂਗੇ, ਜਿਨ੍ਹਾਂ ਨੂੰ ਕਰਕੇ ਧਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਸੁੱਤੀ ਹੋਈ ਕਿਸਮਤ ਨੂੰ ਜਗਾਇਆ ਜਾ ਸਕਦਾ ਹੈ। 

ਇਹ ਵੀ ਪੜ੍ਹੋ : Vastu Shastra : ਬੈੱਡਰੂਮ 'ਚੋਂ ਤੁਰੰਤ ਹਟਾ ਦਿਓ ਇਹ ਚੀਜ਼ਾਂ, ਨਹੀਂ ਤਾਂ ਰੁਕ ਸਕਦੀ ਹੈ ਤੁਹਾਡੀ ਤਰੱਕੀ

ਸਭ ਤੋਂ ਪਹਿਲਾਂ ਤਾਂ ਲੂਣ ਨੂੰ ਕੱਚ ਦੇ ਭਾਂਡੇ ਵਿੱਚ ਪਾ ਕੇ ਆਪਣੇ ਬਾਥਰੂਮ ਵਿਚ ਜ਼ਰੂਰ ਰੱਖਣਾ ਚਾਹੀਦਾ ਹੈ। ਸਭ ਤੋਂ ਵੱਧ ਨਕਾਰਾਤਮਕ ਸ਼ਕਤੀਆਂ ਬਾਥਰੂਮ ਵਿੱਚ ਵੀ ਹੁੰਦੀਆਂ ਹਨ ਅਤੇ ਇਸ ਨਾਲ ਬਹੁਤ ਸਾਰੇ ਸੂਖਮ ਕੀਟਾਣੂ ਵੀ ਮਰ ਜਾਂਦੇ ਹਨ। ਘਰ ਵਿਚਲੀਆਂ ਨਕਾਰਾਤਮਕ ਸ਼ਕਤੀਆਂ ਨੂੰ ਨਮਕ ਸਕਾਰਾਤਮਕ ਸ਼ਕਤੀਆਂ ਵਿੱਚ ਬਦਲ ਦਿੰਦਾ ਹੈ। ਦੋਸਤੋ ਬਾਥਰੂਮ ਵਿੱਚ ਲੂਣ ਨੂੰ ਰੱਖਣ ਨਾਲ ਬਹੁਤ ਸਾਰੀਆਂ ਨਕਾਰਾਤਮਕ ਸ਼ਕਤੀਆਂ ਖ਼ਤਮ ਹੋ ਜਾਂਦੀਆਂ ਹਨ।

ਇਹ ਵੀ ਪੜ੍ਹੋ : ਇਸ ਮੰਦਰ 'ਚ ਸ਼ਿਵਲਿੰਗ ਦੀ ਪੂਜਾ ਨਾਲ ਹਰ ਮਨੋਕਾਮਨਾ ਹੋਵੇਗੀ ਪੂਰੀ... ਭਗਵਾਨ ਸ਼੍ਰੀ ਕ੍ਰਿਸ਼ਨ ਨਾਲ ਹੈ ਖ਼ਾਸ ਰਿਸ਼ਤਾ

ਨਮਕ ਵਾਲਾ ਪੋਚਾ ਘਰ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ। ਦੋਸਤੋ ਇਸ ਸੁਭਾਅ ਉੱਤੇ ਸਾਇੰਸ ਵੀ ਆਪਣੀ ਪੁਸ਼ਟੀ ਕਰ ਚੁੱਕੀ ਹੈ। ਹਫ਼ਤੇ ਵਿੱਚ ਇੱਕ ਵਾਰ ਸਾਨੂੰ ਨਮਕ ਵਾਲੇ ਪਾਣੀ ਦਾ ਪੋਚਾ ਜ਼ਰੂਰ ਲਗਾਉਣਾ ਚਾਹੀਦਾ ਹੈ। ਨਮਕ ਵਾਲੇ ਪਾਣੀ ਦੀ ਨਾਲ ਹੱਥ ਧੋਣਾ ਅਤੇ ਇਸ਼ਨਾਨ ਕਰਨਾ ਬਹੁਤ ਹੀ ਵਧੀਆ ਗੱਲ ਹੈ।

ਇਹ ਵੀ ਪੜ੍ਹੋ : Sawan 2022: ਸ਼ੰਖ ਨਾਲ ਸ਼ਿਵਲਿੰਗ 'ਤੇ ਚੜ੍ਹਾਉਂਦੇ ਹੋ ਜਲ ਤਾਂ ਹੋ ਜਾਓ ਸਾਵਧਾਨ!

ਇਸ ਦੇ ਨਾਲ ਸਰੀਰ ਹਲਕਾ ਮਹਿਸੂਸ ਕਰੇਗਾ ਅਤੇ ਬਹੁਤ ਸਾਰੀਆਂ ਬੀਮਾਰੀਆਂ ਤੋਂ ਵੀ ਬਚ ਜਾਵੇਗਾ। ਨਮਕ ਨੂੰ ਕਿਸੇ ਕੱਚ ਵਾਲੇ ਬਰਤਨ ਵਿੱਚ ਪਾ ਕੇ ਅਤੇ ਉਸ ਵਿੱਚ ਥੋੜ੍ਹੇ ਲੌਂਗ ਪਾ ਕੇ ਰੱਖਣੇ ਚਾਹੀਦੇ ਹਨ। ਇਸ ਦੇ ਨਾਲ ਮਾਤਾ ਲਕਸ਼ਮੀ ਜੀ ਪ੍ਰਸੰਨ ਹੁੰਦੇ ਹਨ ਅਤੇ ਧਨ ਦੀ ਕਮੀ ਦੂਰ ਹੁੰਦੀ ਹੈ।

ਇਹ ਵੀ ਪੜ੍ਹੋ : Vastu Shastra : ਸ਼ਿਵਲਿੰਗ 'ਤੇ ਚੜ੍ਹਾਓ ਇਹ ਫੁੱਲ , ਸ਼ਿਵ ਮੁਆਫ਼ ਕਰ ਦੇਣਗੇ ਹਰ ਭੁੱਲ

ਇਸ ਤਰ੍ਹਾਂ ਦੋਸਤੋ ਨਮਕ ਘਰ ਵਿੱਚ ਬਹੁਤ ਬਰਕਤ ਲਿਆਉਂਦਾ ਹੈ ਅਤੇ ਘਰ ਵਿਚ ਨਕਾਰਾਤਮਕ ਸ਼ਕਤੀਆਂ ਨੂੰ ਖ਼ਤਮ ਕਰਕੇ ਸਕਾਰਾਤਮਕ ਸ਼ਕਤੀਆਂ ਲਿਆਉਂਦਾ ਹੈ। ਇਹ ਮਾਤਾ ਲਕਸ਼ਮੀ ਜੀ ਨੂੰ ਪ੍ਰਸੰਨ ਕਰਕੇ ਧਨ ਦੀ ਕਮੀ ਨੂੰ ਦੂਰ ਕਰਦਾ ਹੈ।

ਇਹ ਵੀ ਪੜ੍ਹੋ : Vastu Shastra:ਕੀ ਤੁਸੀਂ ਵੀ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor Harinder Kaur