ਵਾਸਤੂ ਸ਼ਾਸਤਰ: ਘਰ 'ਚ ਲਗਾਓ ਮਾਂ ਲਕਸ਼ਮੀ ਦੀ ਅਜਿਹੀ ਤਸਵੀਰ, ਖੁੱਲ੍ਹਣਗੇ ਤਰੱਕੀ ਦੇ ਨਵੇਂ ਰਾਹ
5/3/2023 5:33:06 PM
ਜਲੰਧਰ - ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਪਈ ਹਰੇਕ ਚੀਜ਼ ਵਿੱਚ ਇੱਕ ਵੱਖਰੀ ਊਰਜਾ ਹੁੰਦੀ ਹੈ। ਸ਼ਾਸਤਰ ਵਿੱਚ ਕੁਝ ਅਜਿਹੇ ਉਪਾਅ ਦੱਸੇ ਗਏ ਹਨ, ਜਿਨ੍ਹਾਂ ਨੂੰ ਕਰਨ ਨਾਲ ਵਿਅਕਤੀ ਦੇ ਜੀਵਨ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ। ਇਸ ਤੋਂ ਇਲਾਵਾ ਘਰ 'ਚ ਪਏ ਸਾਮਾਨ ਨੂੰ ਲੈ ਕੇ ਦੇਵੀ-ਦੇਵਤਿਆਂ ਦੀ ਤਸਵੀਰ ਕਿਸ ਦਿਸ਼ਾ 'ਚ ਲਗਾਉਣੀ ਚਾਹੀਦੀ ਹੈ, ਦਾ ਜ਼ਿਕਰ ਵੀ ਸ਼ਾਸਤਰ 'ਚ ਕੀਤਾ ਹੁੰਦਾ ਹੈ। ਵਾਸਤੂ ਸ਼ਾਸਤਰ 'ਚ ਮਾਂ ਲਕਸ਼ਮੀ ਨੂੰ ਧਨ ਦੀ ਦੇਵੀ ਮੰਨਿਆ ਗਿਆ ਹੈ, ਅਜਿਹੇ 'ਚ ਮਾਂ ਦੀ ਤਸਵੀਰ ਨੂੰ ਘਰ 'ਚ ਇਕ ਖ਼ਾਸ ਤਰੀਕੇ ਨਾਲ ਲਗਾਉਣ 'ਤੇ ਮਾਂ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ। ਇਸ ਨਾਲ ਘਰ 'ਚ ਕਦੇ ਵੀ ਪੈਸੇ ਦੀ ਘਾਟ ਨਹੀਂ ਹੁੰਦੀ। ਤੁਹਾਨੂੰ ਦੱਸਦੇ ਹਾਂ ਕਿ ਮਾਂ ਲਕਸ਼ਮੀ ਦੀ ਕਿਸ ਤਰ੍ਹਾਂ ਦੀ ਤਸਵੀਰ ਘਰ 'ਚ ਲਗਾਉਣੀ ਸ਼ੁਭ ਮੰਨੀ ਜਾਂਦੀ ਹੈ.....
ਅਜਿਹੀ ਤਸਵੀਰ ਹੁੰਦੀ ਹੈ ਸ਼ੁਭ
ਮਾਂ ਲਕਸ਼ਮੀ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਜੀਵਨ ਵਿੱਚ ਧਨ ਅਤੇ ਖੁਸ਼ਹਾਲੀ ਮਿਲਦੀ ਹੈ। ਮਾਂ ਦੀ ਅਜਿਹੀ ਤਸਵੀਰ ਘਰ ਵਿੱਚ ਰੱਖਣੀ ਸ਼ੁਭ ਹੈ, ਜਿਸ ਵਿੱਚ ਐਰਾਵਤ ਹਾਥੀ ਹੋਵੇ। ਐਰਾਵਤ ਹਾਥੀ ਦੇ ਨਾਲ ਮਾਂ ਲਕਸ਼ਮੀ ਦੀ ਤਸਵੀਰ ਨੂੰ ਬਹੁਤ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਜੇਕਰ ਐਰਾਵਤ ਹਾਥੀ ਨੇ ਆਪਣੀ ਸੁੰਡ ਵਿੱਚ ਫੁੱਲਦਾਨ ਲਿਆ ਹੋਇਆ ਹੈ ਤਾਂ ਇਹ ਤਸਵੀਰ ਵੀ ਵਿਅਕਤੀ ਨੂੰ ਸ਼ੁਭ ਫਲ ਦਿੰਦੀ ਹੈ।
ਖੁਸ਼ਹਾਲੀ ਅਤੇ ਤਰੱਕੀ ਦਾ ਰਾਹ ਖੁੱਲ੍ਹੇਗਾ
ਹਾਥੀ 'ਤੇ ਸਵਾਰ ਮਾਂ ਲਕਸ਼ਮੀ ਨੂੰ ਗਜਲਕਸ਼ਮੀ ਕਿਹਾ ਜਾਂਦਾ ਹੈ। ਮਾਨਤਾਵਾਂ ਅਨੁਸਾਰ ਜੇਕਰ ਮਾਂ ਦੇ ਇਸ ਰੂਪ ਦੀ ਪੂਜਾ ਕੀਤੀ ਜਾਵੇ ਤਾਂ ਵਿਅਕਤੀ ਨੂੰ ਹਰ ਤਰ੍ਹਾਂ ਦੀ ਆਰਥਿਕ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਮਾਂ ਦੀ ਅਜਿਹੀ ਤਸਵੀਰ ਰੱਖਣ ਨਾਲ ਘਰ 'ਚ ਖੁਸ਼ਹਾਲੀ, ਸੁੱਖ-ਸ਼ਾਂਤੀ, ਸ਼ਾਨ, ਅਮੀਰੀ ਅਤੇ ਤਰੱਕੀ ਦੇ ਰਾਹ ਖੁੱਲ੍ਹ ਜਾਂਦੇ ਹਨ।
ਘਰ ਦੀ ਇਸ ਥਾਂ 'ਤੇ ਰੱਖੋ ਗਜਲਕਸ਼ਮੀ ਦੀ ਮੂਰਤੀ
ਗਜਲਕਸ਼ਮੀ ਦੀ ਮੂਰਤੀ ਜਾਂ ਤਸਵੀਰ ਨੂੰ ਘਰ ਦੇ ਉੱਤਰ-ਪੂਰਬ ਕੋਨੇ ਜਾਂ ਮੰਦਰ ਦੇ ਸੱਜੇ ਪਾਸੇ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਗਜ 'ਤੇ ਸਵਾਰ ਮਾਂ ਲਕਸ਼ਮੀ ਦੀ ਮੂਰਤੀ ਨੂੰ ਉੱਤਰ ਦਿਸ਼ਾ 'ਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਅਨੁਸਾਰ ਇਸ ਦਿਸ਼ਾ 'ਚ ਤਸਵੀਰ ਰੱਖਣ ਨਾਲ ਵਿਅਕਤੀ 'ਤੇ ਮਾਂ ਲਕਸ਼ਮੀ ਦੀ ਕਿਰਪਾ ਹੁੰਦੀ ਹੈ ਅਤੇ ਉਸ ਦੀ ਤਰੱਕੀ ਵੀ ਹੁੰਦੀ ਹੈ।
ਮਾਂ ਲਕਸ਼ਮੀ ਦੇ ਨਾਲ-ਨਾਲ ਮਿਲਦਾ ਹੈ ਦੇਵੀ-ਦੇਵਤਿਆਂ ਦਾ ਆਸ਼ੀਰਵਾਦ
ਹਾਥੀ 'ਤੇ ਸਵਾਰ ਮਾਂ ਲਕਸ਼ਮੀ ਜੀ ਦੀ ਮੂਰਤ ਸਿਹਤ, ਚੰਗੀ ਕਿਸਮਤ ਅਤੇ ਸਫਲਤਾ ਦੀ ਪ੍ਰਤੀਕ ਮੰਨੀ ਜਾਂਦੀ ਹੈ। ਘਰ 'ਚ ਮਾਂ ਲਕਸ਼ਮੀ ਦੀ ਅਜਿਹੀ ਮੂਰਤੀ ਰੱਖਣ ਨਾਲ ਹੋਰ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਵੀ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ ਇਹ ਤਸਵੀਰ ਵਿਅਕਤੀ ਦੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਵੀ ਦੂਰ ਕਰਦੀ ਹੈ।