ਵਾਸਤੂ ਸ਼ਾਸਤਰ : ਘਰ 'ਚ ਇਨ੍ਹਾਂ ਥਾਂਵਾਂ 'ਤੇ ਚਾਬੀਆਂ ਨੂੰ ਰੱਖਣਾ ਮੰਨਿਆ ਜਾਂਦੈ ਅਸ਼ੁੱਭ

9/18/2023 12:19:25 AM

ਨਵੀਂ ਦਿੱਲੀ- ਹਰ ਘਰ 'ਚ ਚਾਬੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਲਮਾਰੀ ਤੋਂ ਲੈ ਕੇ ਘਰ ਦੇ ਦਰਵਾਜ਼ੇ ਅਤੇ ਗੱਡੀਆਂ ਦੀ ਚਾਬੀ ਨੂੰ ਰੱਖਣ ਲਈ ਘਰ 'ਚ ਇਕ ਥਾਂ ਸੁਨਿਸ਼ਚਿਤ ਹੁੰਦੀ ਹੈ। ਅਜਿਹਾ ਇਸ ਲਈ ਕਿਉਂਕਿ ਜੇਕਰ ਗਲਤੀ ਨਾਲ ਚਾਬੀ ਗੁੰਮ ਨਾ ਹੋ ਜਾਵੇ ਜਿਸ ਨੂੰ ਲੱਭਣ 'ਚ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਵਾਸਤੂ ਸ਼ਾਸਤਰ 'ਚ ਚਾਬੀਆਂ ਨੂੰ ਰੱਖਣ ਲਈ ਵੀ ਕੁਝ ਨਿਯਮ ਦੱਸੇ ਗਏ ਹਨ। ਜੀ ਹਾਂ ਦਰਅਸਲ ਚਾਬੀਆਂ ਨੂੰ ਗਲਤ ਤਰੀਕੇ ਨਾਲ ਰੱਖਣ ਨਾਲ ਵੀ ਤੁਸੀਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਸੱਦਾ ਦੇ ਸਕਦੇ ਹੋ। 
ਉਧਰ ਜੇਕਰ ਤੁਸੀਂ ਵਾਸਤੂ 'ਚ ਦੱਸੇ ਗਏ ਨਿਯਮਾਂ ਅਨੁਸਾਰ ਚਾਬੀਆਂ ਨੂੰ ਰੱਖਦੇ ਹੋ ਤਾਂ ਘਰ 'ਚ ਸਕਾਰਾਤਮਕਤਾ ਆਉਂਦੀ ਹੈ। ਵਾਸਤੂ ਸ਼ਾਸਤਰ ਦਾ ਕਹਿਣਾ ਹੈ ਕਿ ਜੇਕਰ ਘਰ 'ਚ ਚਾਬੀਆਂ ਸਹੀ ਥਾਂ ਰੱਖੀਆਂ ਹੋਣ ਤਾਂ ਇਹ ਸ਼ੁੱਭ ਫ਼ਲ ਦਿੰਦੀਆਂ ਹਨ। ਇਸ ਲਈ ਜਾਣਦੇ ਹਾਂ ਕਿ ਵਾਸਤੂ ਅਨੁਸਾਰ ਘਰ 'ਚ ਚਾਬੀਆਂ ਨੂੰ ਰੱਖਣ ਲਈ ਕੀ ਨਿਯਮ ਹਨ...
ਡਰਾਇੰਗ ਰੂਮ 'ਚ ਨਾ ਰੱਖੋ
ਵਾਸਤੂ ਸ਼ਾਸਤਰ ਮੁਤਾਬਕ ਕਦੇ ਵੀ ਡਰਾਇੰਗ ਰੂਮ 'ਚ ਚਾਬੀਆਂ ਨੂੰ ਨਹੀਂ ਰੱਖਣਾ ਚਾਹੀਦਾ। ਅਜਿਹਾ ਇਸ ਲਈ ਕਿਉਂਕਿ ਡਰਾਇੰਗ ਰੂਮ 'ਚ ਚਾਬੀਆਂ ਰੱਖਣ ਨਾਲ ਬਾਹਰ ਤੋਂ ਆਉਣ ਵਾਲੇ ਲੋਕ ਵੀ ਉਨ੍ਹਾਂ ਨੂੰ ਦੇਖਦੇ ਹਨ ਜਿਸ ਨਾਲ ਨਜ਼ਰ ਲੱਗ ਜਾਂਦੀ ਹੈ। 
ਪੂਜਾ ਸਥਾਨ 'ਚ ਨਾ ਰੱਖੋ ਚਾਬੀਆਂ
ਵਾਸਤੂ ਅਨੁਸਾਰ ਘਰ 'ਚ ਪੂਜਾ ਸਥਾਨ ਦੇ ਆਲੇ-ਦੁਆਲੇ ਚਾਬੀਆਂ ਨਹੀਂ ਰੱਖਣੀਆਂ ਚਾਹੀਦੀਆਂ, ਕਿਉਂਕਿ ਚਾਬੀਆਂ ਘਰ ਤੋਂ ਬਾਹਰ ਲਿਜਾਣ ਅਤੇ ਲਿਆਉਣ ਦੀ ਵਜ੍ਹਾ ਨਾਲ ਉਸ 'ਚ ਗੰਦੇ ਹੱਥ ਲੱਗਦੇ ਰਹਿੰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਪੂਜਾ ਸਥਾਨ 'ਚ ਗੰਦੀਆਂ ਚਾਬੀਆਂ ਨੂੰ ਰੱਖੋਗੇ ਤਾਂ ਇਸ ਨਾਲ ਤੁਹਾਨੂੰ ਨਕਾਰਾਤਮਕ ਅਸਰ ਦੇਖਣ ਨੂੰ ਮਿਲ ਸਕਦੇ ਹਨ। 
ਰਸੋਈ 'ਚ ਵੀ ਨਾ ਰੱਖੋ ਚਾਬੀਆਂ
ਰਸੋਈ ਘਰ 'ਚ ਵੀ ਚਾਬੀਆਂ ਨੂੰ ਰੱਖਣਾ ਸ਼ੁੱਭ ਨਹੀਂ ਮੰਨਿਆ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਰਸੋਈ ਨੂੰ ਵੀ ਇਕ ਸ਼ੁੱਧ ਸਥਾਨ ਮੰਨਿਆ ਜਾਂਦਾ ਹੈ। ਵਾਸਤੂ ਅਨੁਸਾਰ ਰਸੋਈ 'ਚ ਚਾਬੀਆਂ ਨੂੰ ਰੱਖਣ ਤੋਂ ਤੁਹਾਨੂੰ ਬਚਣਾ ਚਾਹੀਦੈ।
ਦਿਸ਼ਾ ਦਾ ਰੱਖੋ ਧਿਆਨ 
ਚਾਬੀਆਂ ਧਾਤੂ ਦੀਆਂ ਬਣੀਆਂ ਹੁੰਦੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਘਰ 'ਚ ਚਾਬੀ ਰੱਖਣ ਦੇ ਲਈ ਕੋਈ ਥਾਂ ਦੀ ਤਲਾਸ਼ 'ਚ ਹੋ ਤਾਂ ਚਾਬੀ ਨੂੰ ਲਾਬੀ 'ਚ ਪੱਛਮ ਦਿਸ਼ਾ ਵੱਲ ਰੱਖ ਸਕਦੇ ਹੋ। 
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਘਰ 'ਚ ਚਾਬੀਆਂ ਨੂੰ ਇਧਰ-ਉਧਰ ਰੱਖਣ ਦੀ ਬਜਾਏ, ਹੈਂਗਰ ਦਾ ਇਸਤੇਮਾਲ ਕਰੋ। ਵਾਸਤੂ ਅਨੁਸਾਰ ਲਕੜੀ ਦਾ ਹੀ ਹੈਂਗਰ ਕਾਫ਼ੀ ਸ਼ੁੱਭ ਮੰਨਿਆ ਜਾਂਦਾ ਹੈ। ਚਾਬੀਆਂ ਨੂੰ ਰੱਖਣ ਲਈ ਅਜਿਹੇ ਕੀ-ਰਿੰਗ ਦਾ ਇਸਤੇਮਾਲ ਨਾ ਕਰੋ, ਜਿਸ 'ਚ ਭਗਵਾਨ ਦੀ ਤਸਵੀਰ ਆਦਿ ਲੱਗੀ ਹੋਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Aarti dhillon

Content Editor Aarti dhillon