Vastu Shastra : ਸਵੇਰੇ ਉੱਠ ਕੇ ਕਰ ਲਓ ਬਸ ਇਹ ਕੰਮ, ਮਾਂ ਲਕਸ਼ਮੀ ਦੀ ਹੋਵੇਗੀ ਪੂਰੀ ਕਿਰਪਾ
3/11/2022 5:43:41 PM

ਨਵੀਂ ਦਿੱਲੀ - ਬਹੁਤ ਸਾਰੇ ਲੋਕ ਵਾਸਤੂ ਵਿੱਚ ਵਿਸ਼ਵਾਸ ਕਰਦੇ ਹਨ। ਵਾਸਤੂ ਅਨੁਸਾਰ ਆਪਣੇ ਘਰ ਨੂੰ ਸਜਾਉਂਦੇ ਹਨ। ਮਾਤਾ ਲਕਸ਼ਮੀ ਨੂੰ ਧਨ ਦੀ ਦੇਵੀ ਕਿਹਾ ਜਾਂਦਾ ਹੈ। ਜਿਸ ਘਰ ਵਿਚ ਉਸ ਦੀ ਮਿਹਰ ਹੋਵੇ, ਉਸ ਘਰ ਵਿਚ ਭੋਜਨ ਅਤੇ ਧਨ ਦੀ ਕੋਈ ਕਮੀ ਨਹੀਂ ਰਹਿੰਦੀ। ਇਸ ਲਈ ਲੋਕ ਸਭ ਤੋਂ ਪਹਿਲਾਂ ਘਰ 'ਚ ਦੇਵੀ ਲਕਸ਼ਮੀ ਦੀ ਪੂਜਾ ਕਰਦੇ ਹਨ। ਵਾਸਤੂ ਅਨੁਸਾਰ ਕੁਝ ਅਜਿਹੇ ਨੁਸਖੇ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹੋ, ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਘਰ ਵਿੱਚ ਲਗਾਓ ਤੁਲਸੀ ਦਾ ਬੂਟਾ
ਦੇਵੀ ਲਕਸ਼ਮੀ ਦੀ ਕਿਰਪਾ ਪ੍ਰਾਪਤ ਕਰਨ ਲਈ ਘਰ 'ਚ ਤੁਲਸੀ ਦਾ ਬੂਟਾ ਲਗਾਓ ਅਤੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਇਸ ਨੂੰ ਜਲ ਚੜ੍ਹਾਓ। ਜੋਤਿਸ਼ ਸ਼ਾਸਤਰ ਅਨੁਸਾਰ ਅਜਿਹਾ ਕਰਨ ਨਾਲ ਖੁਸ਼ਹਾਲੀ ਅਤੇ ਬਰਕਤ ਮਿਲਦੀ ਹੈ। ਬੂਟਾ ਲਗਾਉਂਦੇ ਸਮੇਂ ਓਮ ਨਮੋ ਭਾਗਵਤ ਦਾ ਜਾਪ ਕਰੋ। ਇਸ ਨਾਲ ਭਗਵਾਨ ਵਿਸ਼ਨੂੰ ਅਤੇ ਮਾਂ ਲਕਸ਼ਮੀ ਦੀ ਕਿਰਪਾ ਤੁਹਾਡੇ 'ਤੇ ਬਣੀ ਰਹੇਗੀ।
ਇਹ ਵੀ ਪੜ੍ਹੋ : Vastu Tips: Pregnancy 'ਚ ਆ ਰਹੀ ਹੈ ਕੋਈ ਸਮੱਸਿਆ ਤਾਂ ਬੈੱਡਰੂਮ 'ਚ ਲਗਾਓ ਅਜਿਹੀ ਤਸਵੀਰ
ਤਾਂਬੇ ਦੇ ਭਾਂਡੇ ਦਾ ਪਾਣੀ ਦਿਓ
ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਤਾਂਬੇ ਦੇ ਭਾਂਡੇ 'ਚ ਥੋੜ੍ਹਾ ਜਿਹਾ ਸਿੰਦੂਰ ਪਾ ਕੇ ਸੂਰਜ ਨੂੰ ਜਲ ਚੜ੍ਹਾਉਣ ਨਾਲ ਦੇਵੀ ਲਕਸ਼ਮੀ ਪ੍ਰਸੰਨ ਹੁੰਦੀ ਹੈ।
ਸਫਾਈ ਕਰਨ ਤੋਂ ਬਾਅਦ ਘਿਓ ਦਾ ਦੀਵਾ ਜਗਾਓ
ਘਰ ਦੀ ਸਫ਼ਾਈ ਕਰਨ ਤੋਂ ਬਾਅਦ ਘਰ ਦੇ ਮੁੱਖ ਦੁਆਰ 'ਤੇ ਘਿਓ ਦਾ ਦੀਵਾ ਜਗਾਓ। ਮੰਨਿਆ ਜਾਂਦਾ ਹੈ ਕਿ ਦੀਵੇ ਵਿੱਚ ਦੇਵਤਿਆਂ ਦਾ ਵਾਸ ਹੁੰਦਾ ਹੈ। ਇਸ ਨਾਲ ਸਾਰੀਆਂ ਬਿਪਤਾਵਾਂ ਅਤੇ ਮੁਸੀਬਤਾਂ ਤੋਂ ਛੁਟਕਾਰਾ ਮਿਲਦਾ ਹੈ।
ਇਹ ਵੀ ਪੜ੍ਹੋ : Vastu Tips: ਦਫ਼ਤਰ ਦੇ ਡੈਸਕ 'ਤੇ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ਤਰੱਕੀ ਦੇ ਰਾਹ
ਲੂਣ ਪਾ ਕੇ ਪੋਚਾ ਲਗਾਓ
ਘਰ ਦੀ ਸਫ਼ਾਈ ਕਰਦੇ ਸਮੇਂ ਪਾਣੀ ਵਿੱਚ ਨਮਕ ਮਿਲਾਓ। ਅਜਿਹਾ ਕਰਨ ਨਾਲ ਘਰ 'ਚ ਨਕਾਰਾਤਮਕਤਾ ਖਤਮ ਹੁੰਦੀ ਹੈ ਅਤੇ ਮਾਂ ਦਾ ਆਸ਼ੀਰਵਾਦ ਤੁਹਾਡੇ ਪਰਿਵਾਰ 'ਤੇ ਬਣਿਆ ਰਹਿੰਦਾ ਹੈ।
ਮਾਂ ਨੂੰ ਤਿਲਕ ਲਗਾਓ
ਪੂਜਾ ਕਰਨ ਤੋਂ ਬਾਅਦ ਦੇਵੀ ਲਕਸ਼ਮੀ ਨੂੰ ਤਿਲਕ ਲਗਾਓ। ਅਜਿਹਾ ਕਰਨ ਨਾਲ ਘਰ 'ਚ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਮਾਂ ਲਕਸ਼ਮੀ ਪ੍ਰਸੰਨ ਹੁੰਦੀ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਇਨ੍ਹਾਂ ਉਪਾਅ ਨੂੰ ਜ਼ਰੂਰ ਅਪਣਾਓ।
ਇਹ ਵੀ ਪੜ੍ਹੋ : ਜੇਕਰ ਤੁਹਾਨੂੰ ਵੀ ਆਉਂਦਾ ਹੈ ਬਹੁਤ ਗੁੱਸਾ ਤਾਂ ਮਹਾਤਮਾ ਬੁੱਧ ਦੀ ਇਹ ਕਥਾ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।