ਵਾਸਤੂ ਸ਼ਾਸਤਰ : ਘਰ ਦੀਆਂ ਕੰਧਾਂ ’ਤੇ ਜ਼ਰੂਰ ਲਗਾਓ ਇਹ ਤਸਵੀਰਾਂ, ਦੂਰ ਹੋਣਗੀਆਂ ਆਰਥਿਕ ਪਰੇਸ਼ਾਨੀਆਂ

9/12/2025 5:56:17 PM

ਵੈੱਬ ਡੈਸਕ- ਵਾਸਤੂ ਸ਼ਾਸਤਰ ਅਨੁਸਾਰ ਘਰ 'ਚ ਰੱਖੀਆਂ ਕਈ ਚੀਜ਼ਾਂ ਅਤੇ ਘਰ ਦੀ ਬਨਾਵਟ ਨਾਲ ਹਾਂ-ਪੱਖੀ ਅਤੇ ਨਾ-ਪੱਖੀ ਦੋਵਾਂ ਤਰ੍ਹਾਂ ਦੀਆਂ ਊਰਜਾ ਪ੍ਰਾਪਤ ਹੁੰਦੀਆਂ ਹਨ। ਹਾਂ-ਪੱਖੀ ਊਰਜਾ ਨਾਲ ਜਿਥੇ ਇਕ ਪਾਸੇ ਸਾਡਾ ਮਨ ਖੁਸ਼ ਰਹਿੰਦਾ ਹੈ ਅਤੇ ਘਰ 'ਚ ਖੁਸ਼ਵਾਲੀ ਦਾ ਵਾਸ ਹੁੰਦਾ ਹੈ। ਦੂਜੇ ਪਾਸੇ ਨਾ-ਪੱਖੀ ਊਰਜਾ ਨਾਲ ਆਰਥਿਕ ਪਰੇਸ਼ਾਨੀਆਂ ਅਤੇ ਬੀਮਾਰੀਆਂ ਆਉਂਦੀਆਂ ਹਨ। ਘਰ 'ਚ ਵਾਸਤੂਦੋਸ਼ ਹੋਣ 'ਤੇ ਕੰਮ 'ਚ ਹਮੇਸ਼ਾ ਅਸਫਲਤਾ ਪ੍ਰਾਪਤ ਹੁੰਦੀ ਹੈ। ਵਾਸਤੂ ਸ਼ਾਸਤਰ ਅਨੁਸਾਰ ਕੁਝ ਉਪਾਅ ਅਜਿਹੇ ਹਨ, ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਘਰ ਦੇ ਵਾਸਤੂਦੋਸ਼ ਨੂੰ ਦੂਰ ਕਰ ਸਕਦੇ ਹਾਂ ਅਤੇ ਘਰ 'ਚ ਖੁਸ਼ਹਾਲੀ ਲਿਆ ਸਕਦੇ ਹਾਂ।

ਹੱਸਦੇ ਹੋਏ ਬੱਚੇ ਦੀ ਤਸਵੀਰ
ਵਾਸਤੂ ਸ਼ਾਸਤਰ ਅਨੁਸਾਰ ਘਰ 'ਚ ਹੱਸਦੇ ਹੋਏ ਛੋਟੇ ਬੱਚਿਆਂ ਦੀ ਤਸਵੀਰ ਲਗਾਉਣ ਨਾਲ ਘਰ 'ਚ ਹਮੇਸ਼ਾ ਹਾਂ-ਪੱਖੀ ਊਰਜਾ ਪੈਦਾ ਹੁੰਦੀ ਰਹਿੰਦੀ ਹੈ। ਬੱਚਿਆਂ ਦੀਆਂ ਤਸਵੀਰਾਂ ਨੂੰ ਪੂਰਬ ਅਤੇ ਉੱਤਰ ਦੀ ਦਿਸ਼ਾ 'ਚ ਲਗਾਉਣਾ ਸ਼ੁੱਭ ਰਹਿੰਦਾ ਹੈ।

ਧਨ ਲਾਭ ਦੇ ਲਈ
ਜੇਕਰ ਤੁਹਾਡੇ ਘਰ 'ਚ ਹਮੇਸ਼ਾ ਆਰਥਿਕ ਤੰਗੀ ਬਣੀ ਰਹਿੰਦੀ ਹੈ ਤਾਂ ਆਪਣੇ ਘਰ 'ਚ ਮਾਂ ਲਕਸ਼ਮੀ ਅਤੇ ਕੁਬੇਰ ਦੀ ਪ੍ਰਤਿਮਾ ਜ਼ਰੂਰ ਰੱਖੋ। ਧਿਆਨ ਰੱਖੋ ਕਿ ਤੁਸੀਂ ਇਨ੍ਹਾਂ ਤਸਵੀਰਾਂ ਨੂੰ ਹਮੇਸ਼ਾ ਘਰ ਦੀ ਉੱਤਰ ਦਿਸ਼ਾ 'ਚ ਲਗਾਓ। ਧਨ ਪ੍ਰਾਪਤੀ ਲਈ ਉੱਤਰ ਦਿਸ਼ਾ ਵਾਸਤੂ ਸ਼ਾਸਤਰ 'ਚ ਚੰਗੀ ਮੰਨੀ ਗਈ ਹੈ। ਵਾਸਤੂ ਸ਼ਾਸਤਰ ਅਨੁਸਾਰ ਉੱਤਰ ਦਿਸ਼ਾ 'ਚ ਇਨ੍ਹਾਂ ਤਸਵੀਰਾਂ ਨੂੰ ਲਗਾਉਣ 'ਤੇ ਆਰਥਿਕ ਤੰਗੀ ਤੋਂ ਨਿਜ਼ਾਤ ਮਿਲ ਜਾਂਦੀ ਹੈ। 

ਸੁੰਦਰ ਤਸਵੀਰਾਂ
ਘਰ ਦੀਆਂ ਕੰਧਾਂ 'ਤੇ ਜਿਥੇ ਸੁੰਦਰ ਤਸਵੀਰਾਂ ਲਗਾਉਣ ਨਾਲ ਘਰ ਦੀ ਖੂਬਸੂਰਤੀ ਵੱਧ ਜਾਂਦੀ ਹੈ ਉਧਰ ਇਸ ਨਾਲ ਧਨ ਦੌਲਤ 'ਚ ਵਾਧਾ ਹੁੰਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਘਰ ਦੇ ਦੱਖਣੀ ਅਤੇ ਪੂਰਬੀ ਦਿਸ਼ਾ ਦੀਆਂ ਕੰਧਾਂ 'ਚ ਕੁਦਰਤ ਨਾਲ ਜੁੜੀਆਂ ਚੀਜ਼ਾਂ ਦੀ ਤਸਵੀਰ ਲਗਾਉਣੀ ਚਾਹੀਦੀ ਹੈ।

ਤਿਤਲੀਆਂ ਦੀ ਤਸਵੀਰ 
ਫੇਂਗ ਸ਼ੂਈ ਅਨੁਸਾਰ ਘਰ ਵਿੱਚ ਤਿਤਲੀਆਂ ਦੀ ਤਸਵੀਰ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ। ਜੀਵਨ ਅਤੇ ਘਰ-ਪਰਿਵਾਰ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਘਰ ਵਿਚ ਖੁਸ਼ਹਾਲੀ ਅਤੇ ਸੁੱਖ ਆਉਂਦਾ ਹੈ।

ਨਦੀ ਅਤੇ ਝਰਨੇ ਦੀ ਤਸਵੀਰ
ਘਰ ਦੀ ਉੱਤਰ-ਪੂਰਬ ਦਿਸ਼ਾ 'ਚ ਨਦੀਆਂ ਅਤੇ ਝਰਨਿਆਂ ਦੀ ਤਸਵੀਰ ਲਗਾਉਣ ਨਾਲ ਘਰ 'ਚ ਹਾਂ-ਪੱਖੀ ਵੱਧ ਜਾਂਦੀ ਹੈ। ਜੇਕਰ ਆਪਣੇ ਘਰ 'ਚ ਪੂਜਾ ਘਰ ਬਣਿਆ ਹੋਇਆ ਹੈ ਤਾਂ ਸ਼ੁੱਭ ਫਲਾਂ ਦੀ ਪ੍ਰਾਪਤੀ ਲਈ ਉਸ 'ਚ ਨਿਯਮਿਤ ਰੂਪ ਨਾਲ ਪੂਜਾ ਹੋਣੀ ਚਾਹੀਦੀ ਹੈ।


Aarti dhillon

Content Editor Aarti dhillon