Vastu Shastra : ਜੇਕਰ ਵਿਆਹ ਲਈ ਨਹੀਂ ਮਿਲ ਰਿਹੈ ਯੋਗ ਰਿਸ਼ਤਾ ਤਾਂ ਕਰੋ ਇਹ ਉਪਾਅ

11/15/2021 4:50:13 PM

Vastu for unmarried: ਅਜਿਹੇ ਨੌਜਵਾਨ ਲੜਕੇ-ਲੜਕੀਆਂ ਜੋ ਵਿਆਹ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਆਪਣੇ ਲਈ ਯੋਗ ਲੜਕਾ-ਲੜਕੀ ਦੀ ਭਾਲ ਕਰ ਰਹੇ ਹਨ। ਜੇਕਰ ਉਹ ਇਹ ਗਲਤ ਕੰਮ ਕਰ ਰਹੇ ਹਨ ਤਾਂ ਉਹ ਬੈਚਲਰ ਹੀ ਰਹਿਣਗੇ। ਵਾਸਤੂ ਨੁਕਸ ਦਾ ਜੀਵਨ 'ਤੇ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ। ਜਾਣੇ-ਅਣਜਾਣੇ 'ਚ ਤੁਸੀਂ ਵੀ ਕੁਝ ਗਲਤੀਆਂ ਕਰ ਰਹੇ ਹੋ ਤਾਂ ਇਨ੍ਹਾਂ ਵਾਸਤੂ ਦੋਸ਼ਾਂ ਦਾ ਧਿਆਨ ਰੱਖੋ-

ਇਹ ਵੀ ਪੜ੍ਹੋ : ਤੁਲਸੀ ਵਿਆਹ ਵਾਲੇ ਦਿਨ ਜਰੂਰ ਕਰੋ ਇਹ ਕੰਮ ਮਿਲੇਗਾ ਮਨਚਾਹਿਆ ਜੀਵਨ ਸਾਥੀ

  • ਜਿਸ ਬਿਸਤਰੇ  'ਤੇ ਅਣਵਿਆਹੇ ਸੌਂਦੇ ਹਨ ਉਸ ਦੇ ਹੇਠਾਂ ਬੇਲੋੜੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ।
  • ਜੋ ਕਮਰਾ ਉੱਤਰ ਜਾਂ ਉੱਤਰ-ਪੱਛਮ ਦਿਸ਼ਾ ਵਿੱਚ ਹੈ, ਉਸ ਨੂੰ ਆਪਣਾ ਅਣਵਿਆਹਿਆ ਲੋਕ ਆਪਣਾ ਬੈੱਡਰੂਮ ਬਣਾ ਲੈਣ। ਤੁਹਾਡੀ ਪਸੰਦ ਦੇ ਵਿਆਹ ਦੇ ਪ੍ਰਸਤਾਵ ਆਉਣੇ ਸ਼ੁਰੂ ਹੋ ਜਾਣਗੇ।
  • ਵਿਆਹ 'ਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ 'ਚ ਵੀ ਪੇਂਟ ਕਾਫੀ ਹੱਦ ਤੱਕ ਮਦਦਗਾਰ ਸਾਬਤ ਹੋ ਸਕਦਾ ਹੈ। ਗੁਲਾਬੀ, ਹਲਕਾ ਨੀਲਾ, ਕਰੀਮ, ਪੀਲਾ ਅਤੇ ਚਮਕੀਲਾ ਚਿੱਟਾ ਰੰਗ ਅਣਵਿਆਹੇ ਲੋਕ ਆਪਣੇ ਬੈੱਡਰੂਮ ਵਿੱਚ ਕਰਵਾਉਣ।
  • ਜੇਕਰ ਮੰਗਲ ਅਸ਼ੁਭ ਪ੍ਰਭਾਵ ਦੇ ਰਿਹਾ ਹੈ, ਤਾਂ ਦਰਵਾਜ਼ੇ ਦਾ ਰੰਗ ਲਾਲ ਜਾਂ ਗੁਲਾਬੀ ਕਰਵਾਓ। ਮਨਭਾਉਂਦੇ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ।
  • ਵਿਆਹ ਦੀ ਉਮਰ ਹੋਣ ਦੇ ਬਾਵਜੂਦ, ਕੁਝ ਲੜਕੇ-ਲੜਕੀਆਂ ਵਿਆਹ ਨਹੀਂ ਕਰਵਾਉਣਾ ਚਾਹੁੰਦੇ, ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ  ਕਮਰੇ ਦੀ ਉੱਤਰ ਦਿਸ਼ਾ ਵਿੱਚ ਇੱਕ ਸ਼ੀਸ਼ੇ ਦੀ ਪਲੇਟ ਵਿੱਚ ਕ੍ਰਿਸਟਲ ਬਾਲ ਰੱਖੋ। ਜਲਦੀ ਹੀ ਉਨ੍ਹਾਂ ਦੀ ਨਾਂਹ ਹਾਂ ਵਿੱਚ ਬਦਲ ਜਾਵੇਗੀ।
  • ਲੜਕੇ-ਲੜਕੀ ਨੂੰ ਦੇਖਣ ਆਏ ਕਿਸੇ ਵੀ ਮਹਿਮਾਨ ਨੂੰ ਇਸ ਤਰ੍ਹਾਂ ਬਿਠਾਓ ਕਿ ਉਨ੍ਹਾਂ ਦਾ ਚਿਹਰਾ ਘਰ ਦੇ ਅੰਦਰ ਵੱਲ ਰਹੇ। ਇਸ ਨਾਲ ਵਿਆਹ ਸੰਬੰਧੀ ਯੋਗ ਬਣਨੇ ਸ਼ੁਰੂ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਆਂਵਲਾ ਨਵਮੀ 'ਤੇ ਜ਼ਰੂਰ ਲਗਾਓ ਇਕ ਬੂਟਾ , ਖੁਸ਼ਹਾਲੀ ਤੇ ਸਮਰਿੱਧੀ 'ਚ ਹੋਵੇਗਾ ਵਾਧਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur