Vastu Shastra:ਕੀ ਤੁਸੀਂ ਵੀ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
7/22/2022 6:34:29 PM
ਨਵੀਂ ਦਿੱਲੀ - ਅੱਜ ਦੇ ਸਮੇਂ ਵਿੱਚ ਲੋਕ ਆਪਣੇ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੇ ਉਪਾਅ ਕਰਨ ਲਈ ਤਿਆਰ ਰਹਿੰਦੇ ਹਨ। ਹਰ ਵਿਅਕਤੀ ਕਾਮਯਾਬ ਹੋਣ ਲਈ ਮੁਕਾਬਲਾ ਕਰ ਰਿਹਾ ਹੈ, ਇਸ ਕਾਰਨ ਲੋਕ ਆਪਣੇ ਘਰਾਂ ਅਤੇ ਪਰਿਵਾਰਾਂ ਤੋਂ ਦੂਰ ਰਹਿਣ ਲਈ ਤਿਆਰ ਹਨ। ਅਜਿਹੀ ਸਥਿਤੀ ਵਿੱਚ, ਕੁਝ ਪੇਇੰਗ ਗੈਸਟ ਜਾਂ ਕਿਰਾਏ ਦਾ ਮਕਾਨ ਲੈ ਕੇ ਰਹਿੰਦੇ ਹਨ। ਭਾਵੇਂ ਲੋਕ ਉਥੇ ਰਹਿੰਦੇ ਹਨ ਪਰ ਆਪਣੇ ਘਰ ਵਰਗਾ ਵਿਹਾਰ ਹੀਂ ਕਰਦੇ ਹਨ, ਕਿਰਾਏ ਦੇ ਘਰ ਵਾਲਾ ਵਿਹਾਰ ਕਰਦੇ ਹਨ। ਇਸ ਨੂੰ ਵਾਸਤੂ ਅਨੁਸਾਰ ਚੰਗਾ ਨਹੀਂ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਮੁਤਾਬਕ ਘਰ ਭਾਵੇਂ ਖ਼ੁਦ ਦਾ ਹੋਵੇ ਜਾਂ ਕਿਰਾਏ ਦਾ, ਵਾਸਤੂ ਦੋਵਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਲਈ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਸਥਿਤੀ ਵਿੱਚ ਘਰ ਵਿੱਚ ਵਾਸਤੂ ਨੁਕਸ ਪੈਦਾ ਨਾ ਹੋਣ। ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਵਾਸਤੂ ਨੁਕਸ ਪੈਦਾ ਹੁੰਦੇ ਹਨ, ਉਸ ਘਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਰਥਿਕ, ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਵਿੱਚੋਂ ਲੰਘਣਾ ਪੈਂਦਾ ਹੈ। ਇਸ ਲਈ ਜੇਕਰ ਤੁਸੀਂ ਵੀ ਕਿਸੇ ਕਾਰਨ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ, ਤਾਂ ਹੇਠਾਂ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ।
ਇਹ ਵੀ ਪੜ੍ਹੋ : ਸਾਵਣ ਦੇ ਮਹੀਨੇ ਘਰ 'ਚ ਲਗਾ ਰਹੇ ਹੋ ਭਗਵਾਨ ਸ਼ਿਵ ਦੀ ਮੂਰਤੀ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਕਿਤੇ ਵੀ ਕਿਰਾਏ ਦਾ ਮਕਾਨ ਲੈਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਉਸ ਜਗ੍ਹਾ 'ਤੇ ਕਿਹੜੀ ਊਰਜਾ ਜ਼ਿਆਦਾ ਸਰਗਰਮ ਰਹਿੰਦੀ ਹੈ ਕਿਉਂਕਿ ਵਾਸਤੂ ਸ਼ਾਸਤਰ ਦੇ ਮੁਤਾਬਕ ਜੋ ਵਿਅਕਤੀ ਕਿਰਾਏ ਦੇ ਘਰ 'ਚ ਸਭ ਤੋਂ ਪਹਿਲਾਂ ਰਹਿੰਦਾ ਹੈ, ਉਸ 'ਤੇ ਸਕਾਰਾਤਮਕ ਅਤੇ ਨਕਾਰਾਤਮਕ ਦੋਹਾਂ ਤਰ੍ਹਾਂ ਦੀਆਂ ਊਰਜਾਵਾਂ ਦਾ ਅਸਰ ਹੋ ਸਕਦਾ ਹੈ ਜਿਹੜਾ ਤੁਹਾਡੇ ਉੱਤੇ ਵੀ ਅਸਰ ਕਰ ਸਕਦਾ ਹੈ। ਅਜਿਹੇ 'ਚ ਨਵੇਂ ਘਰ 'ਚ ਸ਼ਿਫਟ ਹੋਣ ਤੋਂ ਪਹਿਲਾਂ ਪੂਰੇ ਘਰ ਨੂੰ ਸਾਫ ਕਰੋ ਅਤੇ ਉਥੇ ਗੰਗਾਜਲ ਦਾ ਛਿੜਕਾਅ ਕਰੋ। ਹਿੰਦੂ ਧਰਮ ਦੀਆਂ ਪ੍ਰਚਲਿਤ ਮਾਨਤਾਵਾਂ ਦੇ ਅਨੁਸਾਰ, ਗੰਗਾਜਲਵ ਵਿੱਚ ਸ਼ੁੱਧ ਊਰਜਾ ਹੁੰਦੀ ਹੈ ਜੋ ਘਰ ਦੀ ਨਕਾਰਾਤਮਕ ਊਰਜਾ ਨੂੰ ਨਸ਼ਟ ਕਰ ਦਿੰਦੀ ਹੈ।
ਇਹ ਵੀ ਪੜ੍ਹੋ : ਜਦੋਂ ਸ਼ਿਵ ਜੀ ਨੇ ਧਾਰਿਆ ‘ਰਾਧਾ ਦਾ ਰੂਪ’, ਜਾਣੋ ਇਸ ਅਲੌਕਿਕ ਕਥਾ ਬਾਰੇ
ਘਰ ਭਾਵੇਂ ਤੁਹਾਡਾ ਆਪਣਾ ਹੋਵੇ ਜਾਂ ਕਿਰਾਏ ਦਾ, ਉੱਥੇ ਪ੍ਰਵੇਸ਼ ਕਰਦੇ ਸਮੇਂ ਸ਼ੁਭ ਸਮੇਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ 'ਚ ਜਾਣ ਤੋਂ ਪਹਿਲਾਂ ਪਾਣੀ ਨਾਲ ਭਰਿਆ ਤਾਂਬੇ ਦਾ ਕਲਸ਼ ਘਰ ਦੀ ਪੂਰਬ ਦਿਸ਼ਾ 'ਚ ਰੱਖੋ। ਧਿਆਨ ਦਿਓ ਕਿ ਇਸ ਦੇ ਉੱਪਰ ਅੰਬ ਦੇ ਪੱਤੇ ਅਤੇ ਨਾਰੀਅਲ ਜ਼ਰੂਰ ਰੱਖੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ 'ਚ ਮੌਜੂਦ ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ। ਘਰ 'ਚ ਖੁਸ਼ਹਾਲੀ ਦੇ ਨਾਲ-ਨਾਲ ਸਕਾਰਾਤਮਕਤਾ ਦਾ ਪ੍ਰਵੇਸ਼ ਹੁੰਦਾ ਹੈ।
ਇਸ ਸਭ ਤੋਂ ਇਲਾਵਾ ਘਰ ਵਿਚ ਪੂਜਾ ਸਥਾਨ ਕਿੱਥੇ ਬਣਾਉਣਾ ਚਾਹੀਦਾ ਹੈ, ਇਸ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਵਾਸਤੂ ਸ਼ਾਸਤਰ ਅਨੁਸਾਰ, ਘਰ ਵਿੱਚ ਪੂਜਾ ਸਥਾਨ ਹਮੇਸ਼ਾ ਉੱਤਰ ਅਤੇ ਪੂਰਬ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਸ਼ਾਸਤਰਾਂ ਵਿੱਚ ਇਸ ਸਥਾਨ ਨੂੰ ਧਨ ਦੇ ਦੇਵਤਾ ਕੁਬੇਰ ਦਾ ਦੱਸਿਆ ਗਿਆ ਹੈ। ਇਸ ਲਈ ਜਦੋਂ ਵੀ ਤੁਸੀਂ ਕਿਸੇ ਨਵੇਂ ਕਿਰਾਏ ਦੇ ਘਰ ਜਾਂ ਆਪਣੇ ਘਰ ਵਿੱਚ ਸਾਮਾਨ ਰੱਖਦੇ ਹੋ ਤਾਂ ਪੂਜਾ ਸਥਾਨ ਦੀ ਇਸ ਦਿਸ਼ਾ ਨੂੰ ਖਾਲੀ ਰੱਖੋ ਅਤੇ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਸ ਨੂੰ ਗੰਦਾ ਵੀ ਨਾ ਰੱਖੋ, ਇੱਥੇ ਸਫਾਈ ਦਾ ਖਾਸ ਧਿਆਨ ਰੱਖੋ।
ਇਹ ਵੀ ਪੜ੍ਹੋ : ਸਾਵਣ ਦੇ ਮਹੀਨੇ 'ਚ ਕਰੋ ਇਹ ਵਾਸਤੂ ਉਪਾਅ, ਘਰ 'ਚ ਆਵੇਗੀ ਖੁਸ਼ਹਾਲੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।