Vastu Shastra : ਘਰ ਦੀ ਇਸ ਦਿਸ਼ਾ 'ਚ ਭੁੱਲ ਕੇ ਵੀ ਨਾ ਲਗਾਓ Calendar, ਆ ਸਕਦੀ ਹੈ ਦਲਿੱਦਰਤਾ

5/27/2022 6:40:49 PM

ਨਵੀਂ ਦਿੱਲੀ - ਨਵੇਂ ਸਾਲ ਦੇ ਆਗਮਨ ਨਾਲ ਹੀ ਅਸੀਂ ਘਰ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਨੂੰ ਬਾਹਰ ਕੱਢ ਦਿੰਦੇ ਹਾਂ। ਇਸ ਦੇ ਨਾਲ ਹੀ ਲੋਕ ਨਵੇਂ ਕੈਲੰਡਰ ਵੀ ਘਰ ਲੈ ਕੇ ਆਉਂਦੇ ਹਨ। ਮੰਨਿਆ ਜਾਂਦਾ ਹੈ ਕਿ ਨਵਾਂ ਕੈਲੰਡਰ ਘਰ ਦੀ ਤਰੱਕੀ ਦਾ ਸੰਕੇਤ ਦਿੰਦਾ ਹੈ। ਵਾਸਤੂ ਸ਼ਾਸਤਰ ਵਿੱਚ, ਕੈਲੰਡਰ ਨੂੰ ਘਰ ਵਿਚ ਲਗਾਉਣ ਲਈ ਕੁਝ ਨਿਯਮ ਦਿੱਤੇ ਗਏ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਨਵਾਂ ਸਾਲ ਆਉਂਦੇ ਹੀ ਪੁਰਾਣੇ ਕੈਲੰਡਰ ਨੂੰ ਘਰੋਂ ਹਟਾ ਦੇਣਾ ਚਾਹੀਦਾ ਹੈ। ਪਰ ਬਹੁਤ ਸਾਰੇ ਲੋਕ ਪੁਰਾਣੇ ਕੈਲੰਡਰਾਂ ਨੂੰ ਘਰ ਵਿਚ ਹੀ ਪਿਆ ਰਹਿਣ ਦਿੰਦੇ ਹਨ। ਪੁਰਾਣੇ ਕੈਲੰਡਰ ਨੂੰ ਘਰ 'ਚ ਰੱਖਣ ਨਾਲ ਨਕਾਰਾਤਮਕ ਊਰਜਾ ਦਾ ਆਗਮਨ ਹੁੰਦਾ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦੀ ਤਰੱਕੀ ਵਿੱਚ ਵੀ ਰੁਕਾਵਟ ਆਉਂਦੀ ਹੈ। ਜੇਕਰ ਕੈਲੰਡਰ ਨੂੰ ਕਿਸੇ ਖਾਸ ਦਿਸ਼ਾ 'ਚ ਲਗਾਇਆ ਜਾਵੇ ਤਾਂ ਘਰ 'ਚ ਖੁਸ਼ਹਾਲੀ ਅਤੇ ਸੁੱਖ-ਸਮਰਿੱਧੀ ਬਣੀ ਰਹਿੰਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਵਾਸਤੂ ਅਨੁਸਾਰ ਕੈਲੰਡਰ ਨੂੰ ਕਿਸ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : Vastu Shastra : ਤਿਜੋਰੀ 'ਚ ਰੱਖੋ ਇਹ ਚੀਜ਼ਾਂ, ਨਹੀਂ ਹੋਵੇਗੀ ਕਦੇ ਪੈਸੇ ਦੀ ਘਾਟ

ਪੂਰਬ ਦਿਸ਼ਾ

ਵਾਸਤੂ ਸ਼ਾਸਤਰ ਅਨੁਸਾਰ ਕੈਲੰਡਰ ਨੂੰ ਪੂਰਬ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ। ਇਸ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਜੀਵਨ ਵਿਚ ਤਰੱਕੀ ਮਿਲਦੀ ਹੈ ਕਿਉਂਕਿ ਪੂਰਬ ਦਿਸ਼ਾ ਦੇ ਸੁਆਮੀ ਨੂੰ ਸੂਰਜ ਦੇਵਤਾ ਮੰਨਿਆ ਜਾਂਦਾ ਹੈ। ਪੂਰਬ ਦਿਸ਼ਾ ਵਿੱਚ ਲਾਲ ਜਾਂ ਗੁਲਾਬੀ ਰੰਗ ਦੇ ਕਾਗਜ਼ ਉੱਤੇ ਸੂਰਜ ਦੇਵਤਾ ਦੀ ਤਸਵੀਰ ਵਾਲਾ ਕੈਲੰਡਰ ਲਗਾਉਣਾ ਬਹੁਤ ਸ਼ੁਭ ਹੁੰਦਾ ਹੈ।

ਪੱਛਮੀ ਦਿਸ਼ਾ

ਤੁਸੀਂ ਕੈਲੰਡਰ ਨੂੰ ਪੱਛਮੀ ਦਿਸ਼ਾ ਵਿੱਚ ਵੀ ਲਗਾ ਸਕਦੇ ਹੋ ਕਿਉਂਕਿ ਇਸ ਦਿਸ਼ਾ ਨੂੰ ਪ੍ਰਵਾਹ ਦੀ ਦਿਸ਼ਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਇਸ ਦਿਸ਼ਾ 'ਚ ਕੈਲੰਡਰ ਲਗਾਓਗੇ ਤਾਂ ਤੁਹਾਡੀ ਜ਼ਿੰਦਗੀ 'ਚ ਕਾਫੀ ਤਰੱਕੀ ਹੋਵੇਗੀ। ਇਸ ਤੋਂ ਇਲਾਵਾ ਤੁਹਾਡੇ ਕੰਮ ਕਰਨ ਦੀ ਸਮਰੱਥਾ ਵੀ ਵਧੇਗੀ।

ਇਹ ਵੀ ਪੜ੍ਹੋ : Vastu shastra : ਘਰ 'ਚ ਨਾ ਲਗਾਓ ਸੱਤ ਘੋੜਿਆਂ ਦੀ ਅਜਿਹੀ ਤਸਵੀਰ , ਵਧ ਸਕਦੀ ਹੈ Negativity

ਉੱਤਰ ਦਿਸ਼ਾ

ਤੁਸੀਂ ਕੈਲੰਡਰ ਨੂੰ ਉੱਤਰ ਦਿਸ਼ਾ ਵਿੱਚ ਵੀ ਲਗਾ ਸਕਦੇ ਹੋ। ਕੈਲੰਡਰ ਨੂੰ ਇਸ ਦਿਸ਼ਾ 'ਚ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਭਗਵਾਨ ਕੁਬੇਰ ਉੱਤਰ ਦਿਸ਼ਾ ਦੇ ਸੁਆਮੀ ਹਨ। ਤੁਹਾਨੂੰ ਇਸ ਦਿਸ਼ਾ ਵਿੱਚ ਇੱਕ ਖੁਸ਼ਹਾਲ ਕੈਲੰਡਰ ਰੱਖਣਾ ਚਾਹੀਦਾ ਹੈ। ਤੁਸੀਂ ਇਸ ਦਿਸ਼ਾ 'ਚ ਵਿਆਹ, ਝਰਨੇ, ਨਦੀ, ਸਮੁੰਦਰ, ਹਰਿਆਲੀ ਦਾ ਕੈਲੰਡਰ ਲਗਾ ਸਕਦੇ ਹੋ।

ਇਨ੍ਹਾਂ ਦਿਸ਼ਾਵਾਂ ਵਿੱਚ ਭੁੱਲ ਕੇ ਨਾ ਲਗਾਉਣਾ ਕੈਲੰਡਰ 

ਦੱਖਣ ਦਿਸ਼ਾ

ਘੜੀ ਵਾਂਗ ਕੈਲੰਡਰ ਨੂੰ ਵੀ ਸਮੇਂ ਦਾ ਸੂਚਕ ਮੰਨਿਆ ਜਾਂਦਾ ਹੈ। ਇਸ ਲਈ ਕੈਲੰਡਰ ਨੂੰ ਕਦੇ ਵੀ ਦੱਖਣ ਦਿਸ਼ਾ ਵਿੱਚ ਨਹੀਂ ਲਗਾਉਣਾ ਚਾਹੀਦਾ। ਇਸ ਨਾਲ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ ਰੁਕ ਸਕਦੀ ਹੈ। ਇਸ ਤੋਂ ਇਲਾਵਾ ਪਰਿਵਾਰ ਦੇ ਮੈਂਬਰਾਂ ਦੀ ਸਿਹਤ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ।

ਇਹ ਵੀ ਪੜ੍ਹੋ : VastuShastra : ਇਹ ਪੌਦੇ ਦੂਰ ਕਰਨਗੇ ਘਰ ਦੀ ਗ਼ਰੀਬੀ , ਮਾਂ ਲਕਸ਼ਮੀ ਦੀ ਹੋਵੇਗੀ ਕਿਰਪਾ

ਮੁੱਖ ਦਰਵਾਜ਼ੇ ਦੇ ਸਾਹਮਣੇ

ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਕਦੇ ਵੀ ਕੈਲੰਡਰ ਨਹੀਂ ਲਗਾਉਣਾ ਚਾਹੀਦਾ। ਇਸ ਨਾਲ ਤੁਹਾਡੇ ਘਰ 'ਚ ਆਉਣ ਵਾਲੀ ਊਰਜਾ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।

ਹਵਾਦਾਰ ਜਗ੍ਹਾ ਵਿੱਚ

ਆਪਣੇ ਘਰ 'ਚ ਅਜਿਹੀ ਜਗ੍ਹਾ 'ਤੇ ਵੀ ਕੈਲੰਡਰ ਨਾ ਲਗਾਓ ਜਿੱਥੇ ਤੇਜ਼ ਹਵਾਵਾਂ ਆਉਂਦੀਆਂ ਹਨ। ਤੇਜ਼ ਹਵਾ ਕਾਰਨ ਕੈਲੰਡਰ ਹਿੱਲਦਾ ਰਹਿੰਦਾ ਹੈ, ਜਿਸ ਨੂੰ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : VastuShastra : ਸ਼ਾਮ ਹੋਣ ਦੇ ਬਾਅਦ ਨਾ ਕਰੋ ਇਹ ਕੰਮ, ਮਾਂ ਲਕਸ਼ਮੀ ਹੋ ਸਕਦੀ ਹੈ ਨਾਰਾਜ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


 


Harinder Kaur

Content Editor Harinder Kaur