ਵਾਸਤੂ ਸ਼ਾਸਤਰ : ‘ਕਾਰੋਬਾਰ ਤੇ ਧਨ’ ’ਚ ਵਾਧਾ ਕਰਨ ਲਈ ਘਰ ’ਚ ਰੱਖੋ ਇਹ ਖ਼ਾਸ ਚੀਜ਼ਾਂ, ਹੋਵੇਗਾ ਫ਼ਾਇਦਾ
6/14/2021 1:51:53 PM
ਜਲੰਧਰ (ਬਿਊਰੋ) - ਘਰ 'ਚ ਪੈਸਿਆਂ ਦੀ ਕਿੱਲਤ ਲੰਬੇ ਸਮੇਂ ਤੋਂ ਬਣੀ ਹੋਵੇ ਤਾਂ ਇਸ ਦਾ ਕਾਰਨ ਵਾਸਤੂ ਦੋਸ਼ ਵੀ ਹੋ ਸਕਦਾ ਹੈ। ਚਾਹੇ ਤੁਸੀਂ ਜ਼ਿਆਦਾ ਕਮਾਓ ਜਾਂ ਘੱਟ। ਵਾਸਤੂ ਦੋਸ਼ ਚੱਲ ਰਿਹਾ ਹੋਵੇ ਤਾਂ ਘਰ 'ਚ ਪੈਸਿਆਂ ਦੀ ਕਿੱਲਤ ਬਣੀ ਰਹਿੰਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਵਾਸਤੂ ਟਿਪਸ ਦੱਸਣ ਜਾ ਰਹੇ ਜਿਸ ਨਾਲ ਨਾ ਸਿਰਫ਼ ਪੈਸਿਆਂ ਦੀ ਕਿੱਲਤ ਦੂਰ ਹੋਵੇਗੀ ਸਗੋਂ ਘਰ 'ਚ ਸਾਕਾਰਾਤਮਕ ਊਰਜਾ ਆਵੇਗੀ ਅਤੇ ਤੁਹਾਡੇ ਕਾਰੋਬਾਨ ’ਚ ਵੀ ਵਾਧਾ ਹੋਵੇਗਾ। ਇਸੇ ਲਈ ਆਓ ਜਾਣਦੇ ਹਾਂ ਉਨ੍ਹਾਂ ਵਾਸਤੂ ਟਿਪਸ ਦੇ ਬਾਰੇ, ਜੋ ਧਨ ਲਾਭ ਲਈ ਫ਼ਾਇਦੇਮੰਦ ਹਨ...
ਪੈਸਿਆਂ ਵਾਲੀ ਤਿਜੌਰੀ
ਜਿਸ ਅਲਮਾਰੀ ਜਾਂ ਤਿਜੌਰੀ 'ਚ ਤੁਸੀਂ ਆਪਣਾ ਪੈਸਾ ਰੱਖਦੇ ਹੋ, ਉਸ ਅਲਮਾਰੀ ਨੂੰ ਦੱਖਣ-ਪੱਛਮ ਦਿਸ਼ਾ 'ਚ ਰੱਖੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਅਲਮਾਰੀ ਖ਼ੋਲ੍ਹਦੇ ਸਮੇਂ ਉਸ ਦਾ ਮੂੰਹ ਉੱਤਰ-ਪੂਰਬ ਦਿਸ਼ਾ 'ਚ ਖੁੱਲ੍ਹੇ, ਕਿਉਂਕਿ ਉੱਤਰ ਦਿਸ਼ਾ ਧਨ ਦੇ ਸੁਆਮੀ ਕੁਬੇਰ ਦੀ ਹੁੰਦੀ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ‘ਲੀਵਰ’ ’ਚ ਦਰਦ ਦੇ ਇਨ੍ਹਾਂ ਕਾਰਨਾਂ ਨੂੰ ਨਾ ਕਰੋ ਨਜ਼ਰਅੰਦਾਜ਼, ਦੂਰ ਕਰਨ ਲਈ ਅਪਣਾਓ ਘਰੇਲੂ ਨੁਸਖ਼ੇ
ਲਾਫਿੰਗ ਬੁੱਧਾ
ਉੱਤਰ-ਪੱਛਮ ਕੋਨੇ 'ਚ ਧਨ ਦੀ ਗਠਰੀ ਫੜੇ ਹੋਏ ਲਾਫਿੰਗ ਬੁੱਧਾ ਦੀ ਮੂਰਤੀ ਜ਼ਰੂਰ ਰੱਖੋ। ਲਾਫਿੰਗ ਬੁੱਧਾ ਨੂੰ ਸਮਰਿੱਧੀ ਦਾ ਦੇਵਤਾ ਕਿਹਾ ਜਾਂਦਾ ਹੈ। ਘਰ ਦੇ ਕੋਨੇ 'ਚ ਇਸ ਨੂੰ ਰੱਖਣ ਨਾਲ ਆਰਥਿਕ ਪ੍ਰੇਸ਼ਾਨੀ ਦੂਰ ਹੁੰਦੀ ਹੈ। ਨਾਲ ਹੀ ਘਰ 'ਚ ਲਾਫਿੰਗ ਬੁੱਧਾ ਰੱਖਣ ਨਾਲ ਸਮਰਿੱਧੀ ਅਤੇ ਸਾਕਾਰਾਤਮਕ ਊਰਜਾ ਵੀ ਆਉਂਦੀ ਹੈ ਅਤੇ ਕਾਰੋਬਾਨ ’ਚ ਵਾਧਾ ਹੁੰਦਾ ਹੈ।
ਪੰਛੀਆਂ ਲਈ ਪਾਣੀ ਦਾ ਬਾਊਲ
ਵਾਸਤੂ ਮੁਤਾਬਕ ਘਰ ਦੇ ਬਾਹਰ ਦੱਖਣ-ਪੂਰਬ ਕੋਨੇ 'ਚ ਪੰਛੀਆਂ ਲਈ ਪਾਣੀ ਦਾ ਬਾਊਲ ਰੱਖਣਾ ਚਾਹੀਦਾ ਹੈ। ਇਸ ਨਾਲ ਧਨ ਲਾਭ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਸਰੀਰ ਦੀ ਸਖ਼ਤ ਚਰਬੀ ਨੂੰ ਤੇਜ਼ੀ ਨਾਲ ਘੱਟ ਕਰਦੈ ਇਹ ‘ਜੂਸ’, ਰੋਜ਼ਾਨਾ ਕਰੋ ਵਰਤੋਂ
ਘਰ 'ਚ ਮਨੀ ਪਲਾਂਟ ਲਗਾਓ
ਮਨੀ ਪਲਾਂਟ ਲਗਾਉਣ ਨਾਲ ਘਰ 'ਚ ਸਾਕਾਰਾਤਮਕ ਊਰਜਾ ਆਉਂਦੀ ਹੈ, ਜਿਸ ਨਾਲ ਧਨ ਲਾਭ ਹੋਣ ਦੇ ਨਾਲ-ਨਾਲ ਘਰ 'ਚ ਸੁੱਖ-ਸਮਰਿੱਧੀ ਬਣੀ ਰਹਿੰਦੀ ਹੈ। ਇਸ ਪੌਦੇ ਨੂੰ ਘਰ ਦੀ ਦੱਖਣ-ਪੂਰਬ ਦਿਸ਼ਾ 'ਚ ਲਗਾਓ, ਇਸ ਨਾਲ ਬਹੁਤ ਫ਼ਾਇਦਾ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਢਿੱਡ ਫੁੱਲਣ, ਗੈਸ ਅਤੇ ਬਦਹਜ਼ਮੀ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਨੁਸਖ਼ੇ
ਘਰ ਦੇ ਕੋਨਿਆਂ 'ਚ ਨਮਕ ਰੱਖੋ
ਕੱਚ ਦੇ ਜਾਰ 'ਚ ਨਮਕ ਅਤੇ ਲੌਂਗ ਪਾ ਲਓ। ਫਿਰ ਸਵੇਰੇ ਉੱਠ ਕੇ ਇਸ ਨੂੰ ਘਰ ਦੇ ਚਾਰਾਂ ਕੋਨਿਆਂ 'ਚ ਰੱਖੋ। ਵਾਸਤੂ ਮਾਹਿਰਾਂ ਮੁਤਾਬਕ ਇਸ ਨਾਲ ਘਰ 'ਚ ਸੁੱਖ-ਸਮਰਿੱਧੀ ਅਤੇ ਪੈਸਾ ਆਉਂਦਾ ਹੈ।
ਕੱਛੂਆ ਅਤੇ ਮੱਛੀ
ਪੈਸਿਆਂ ਦੀ ਕਿੱਲਤ ਤੋਂ ਛੁਟਕਾਰਾ ਪਾਉਣ ਲਈ ਘਰ 'ਚ ਧਾਤੂ ਨਾਲ ਬਣਿਆ ਕੱਛੂਆ ਅਤੇ ਮੱਛੀ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਢਿੱਡ ਫੁੱਲਣ, ਗੈਸ ਅਤੇ ਬਦਹਜ਼ਮੀ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਨੁਸਖ਼ੇ