ਵਾਸਤੂ ਸ਼ਾਸਤਰ : ਘਰ 'ਚ ਕਦੇ ਨਾ ਲਗਾਓ ਇਹ ਤਸਵੀਰ, ਮਾਨਸਿਕ ਅਸ਼ਾਂਤੀ ਦੇ ਨਾਲ ਆ ਸਕਦੀ ਹੈ ਰਿਸ਼ਤਿਆਂ 'ਚ ਦਰਾੜ
2/6/2025 6:14:52 PM

ਨਵੀਂ ਦਿੱਲੀ - ਵਾਸਤੂ ਸ਼ਾਸਤਰ ਵਿਚ ਜ਼ਿੰਦਗੀ ਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਦੇ ਹੱਲ ਲਈ ਮਹੱਤਵਪੂਰਣ ਟਿਪਸ ਦੱਸੇ ਗਏ ਹਨ। ਅੱਜ ਵਾਸਤੂ ਸ਼ਾਸਤਰ ਵਿੱਚ ਆਤਮ ਵਿਸ਼ਵਾਸ ਅਤੇ ਮਨੋਬਲ ਵਧਾਉਣ ਲਈ ਘਰ ਵਿੱਚ ਕਿਹੜੀ ਤਸਵੀਰ ਲਗਾਉਣੀ ਹੈ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਕੁਝ ਲੋਕ ਕਈ ਵਾਰ ਕਿਸੇ ਕਾਰਨ ਅਤੇ ਕਈ ਵਾਰੀ ਬਿਨਾਂ ਕਿਸੇ ਕਾਰਨ ਪਰੇਸ਼ਾਨ ਹੋ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦਾ ਆਤਮ ਵਿਸ਼ਵਾਸ ਅਤੇ ਮਨੋਬਲ ਡਗਮਗਾ ਜਾਂਦਾ ਹੈ ਅਤੇ ਉਨ੍ਹਾਂ ਅੰਦਰ ਕੋਈ ਵੀ ਨਵਾਂ ਕੰਮ ਕਰਨ ਦੀ ਰੁਚੀ ਵੀ ਹੌਲੀ-ਹੌਲੀ ਘਟਦੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਇਨ੍ਹਾਂ ਲੋਕਾਂ ਦੇ ਆਲੇ ਦੁਆਲੇ ਹਮੇਸ਼ਾਂ ਸਕਾਰਾਤਮਕਤਾ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਖੁਸ਼ ਰਹਿਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਦਾ ਆਤਮ ਵਿਸ਼ਵਾਸ ਅਤੇ ਮਨੋਬਲ ਵਧਾਉਣ ਲਈ ਉੱਚੇ ਪਹਾੜਾਂ ਜਾਂ ਉੱਡਦੇ ਪੰਛੀਆਂ ਦੀਆਂ ਤਸਵੀਰਾਂ ਲਗਾਓ।
ਇਹ ਵੀ ਪੜ੍ਹੋ-ਕੈਲਸ਼ੀਅਮ ਦੀ ਘਾਟ ਨੂੰ ਦੂਰ ਕਰਨ ਲਈ ਭੁੱਲ ਕੇ ਨਾ ਖਾਓ ਇਹ ਚੀਜ਼ਾਂ, ਫਾਇਦੇ ਦੀ ਥਾਂ ਹੋਵੇਗਾ ਨੁਕਸਾਨ
ਜਿਸ ਤਰ੍ਹਾਂ ਆਸਮਾਨ ਵਿਚ ਪੰਛੀ ਪੂਰੇ ਜੋਸ਼ ਨਾਲ ਅਤੇ ਨਵੀਂ ਮੰਜ਼ਿਲ ਦੀ ਖੋਜ ਵਿਚ ਉਡਦਾ ਜਾਂਦਾ ਹੈ ਅਤੇ ਵੱਡੇ-ਵੱਡੇ ਪਹਾੜਾਂ ਨੂੰ ਪਾਰ ਕਰਦਾ ਹੋਇਆ ਬਿਨਾਂ ਰੁਕੇ ਆਪਣੀ ਮੰਜ਼ਿਲ ਦੀ ਭਾਲ ਕਰਦਾ ਰਹਿੰਦਾ ਹੈ। ਫਿਰ ਭਾਵੇਂ ਤੂਫ਼ਾਨ ਹੋਵੇ ਆਪਣੇ ਭਰੋਸੇ ਰੋਜ਼ ਨਵੀਂ ਮੰਜ਼ਿਲ ਦੀ ਭਾਲ ਵਿਚ ਲੱਗਾ ਰਹਿੰਦਾ ਹੈ। ਉਸੇ ਤਰ੍ਹਾਂ ਇਹ ਤਸਵੀਰਾਂ ਕਿਸੇ ਵੀ ਵਿਅਕਤੀ ਦੇ ਅੰਦਰ ਜੋਸ਼ ਭਰ ਦਿੰਦੀਆਂ ਹਨ ਅਤੇ ਆਤਮਵਿਸ਼ਵਾਸ ਵਧਾਉਣ ਦਾ ਕੰਮ ਕਰਦੀਆਂ ਹਨ।
ਇਹ ਵੀ ਪੜ੍ਹੋ- ਮੁੰਡੇ ਸਮਾਰਟਫੋਨ ਜ਼ਿਆਦਾ ਵਰਤਦੇ ਹਨ ਜਾਂ ਕੁੜੀਆਂ? ਇਹ ਖ਼ਬਰ ਉਡਾ ਦੇਵੇਗੀ ਮਾਪਿਆਂ ਦੇ ਹੋਸ਼
ਦੂਜੇ ਪਾਸੇ ਸਮੁੰਦਰ ਦੀਆਂ ਉਠਦੀਆਂ ਹੋਈਆਂ ਲਹਿਰਾਂ ਦੀ ਤਸਵੀਰ ਕਦੇ ਵੀ ਘਰ ਵਿਚ ਨਹੀਂ ਲਗਾਉਣੀ ਚਾਹੀਦੀ । ਇਸ ਤਰ੍ਹਾਂ ਦੀ ਤਸਵੀਰ ਘਰ ਵਿਚ ਲਗਾਉਣ ਨਾਲ ਮਾਨਸਿਕ ਅਸ਼ਾਂਤੀ ਵਧਦੀ ਹੈ ਅਤੇ ਰਿਸ਼ਤਿਆਂ ਵਿਚ ਤਣਾਅ ਵਧਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।