ਵਾਸਤੂ ਸ਼ਾਸਤਰ : ਪਰਿਵਾਰਿਕ ਮੈਂਬਰਾਂ ਦੀ ਤਰੱਕੀ ''ਚ ਰੁਕਾਵਟ ਪਾਉਂਦੀਆਂ ਨੇ ਇਹ ਗੱਲਾਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
1/9/2022 5:05:18 PM
ਨਵੀਂ ਦਿੱਲੀ- ਵਾਸਤੂ ਸ਼ਾਸਤਰ ਮੁਤਾਬਕ ਘਰ ਦੀ ਨਾ-ਪੱਖੀ ਊਰਜਾ ਪਰਿਵਾਰ ਦੇ ਮੈਂਬਰਾਂ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ। ਵਾਸਤੂ ਸ਼ਾਸਤਰ ਮੁਤਾਬਕ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ 'ਚੋਂ ਇਕ ਹੈ ਘਰ ਵੀ ਬਨਾਵਟ। ਜ਼ਿਆਦਾਤਰ ਲੋਕ ਵਾਸਤੂ ਦੇ ਨਿਯਮਾਂ ਮੁਤਾਬਕ ਹੀ ਘਰ ਬਣਾਉਂਦੇ ਹਨ ਅਤੇ ਉਸ ਨੂੰ ਬਣਾਉਂਦੇ ਸਮੇਂ ਦਿਸ਼ਾ ਦਾ ਖਾਸ ਧਿਆਨ ਰੱਖਦੇ ਹਨ ਪਰ ਕੁਝ ਅਜਿਹੀਆਂ ਚੀਜ਼ਾਂ ਵੀ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ ਕਰਨ ਨਾਲ ਘਰ ਦੀ ਨਾ-ਪੱਖੀ ਊਰਜਾ 'ਚ ਵਾਧਾ ਹੁੰਦਾ ਹੈ। ਵਾਸਤੂ ਸ਼ਾਸਤਰ ਮੁਤਾਬਕ ਇਹ ਦੋਸ਼ ਕੋਈ ਆਮ ਦੋਸ਼ ਨਹੀਂ ਸਗੋਂ ਬਹੁਤ ਹੀ ਵੱਡਾ ਵਾਸਤੂ ਦੋਸ਼ ਹੈ। ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਦੇ ਬਾਰੇ 'ਚ...
ਦੀਵਾਰ
ਘਰ ਦੀ ਖੂਬਸੂਰਤ ਦੀਵਾਰ ਨਾ ਸਿਰਫ ਦੇਖਣ 'ਚ ਸੋਹਣੀ ਲੱਗਦੀ ਹੈ ਸਗੋਂ ਇਹ ਤੁਹਾਡੇ ਘਰ 'ਚ ਹਾਂ-ਪੱਖੀ ਊਰਜਾ ਦਾ ਸੰਚਾਰ ਵੀ ਕਰਦੀ ਹੈ। ਵਾਸਤੂ ਮੁਤਾਬਕ ਘਰ ਦੀ ਦੀਵਾਰਾਂ 'ਚ ਪਈ ਦਰਾੜ ਵਾਸਤੂ ਦੋਸ਼ ਪੈਦਾ ਕਰਦੀ ਹੈ। ਇਸ ਕਾਰਨ ਘਰ 'ਚ ਹਮੇਸ਼ਾ ਬੀਮਾਰੀ ਅਤੇ ਕਲੇਸ਼ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸ ਲਈ ਜੇ ਘਰ ਦੀਆਂ ਦੀਵਾਰਾਂ 'ਚ ਦਰਾੜ ਆ ਗਈ ਹੋਵੇ ਤਾਂ ਇਸ ਨੂੰ ਤੁਰੰਤ ਠੀਕ ਕਰਵਾਉਣਾ ਚਾਹੀਦਾ ਹੈ ਅਜਿਹਾ ਨਾ ਕਰਨ ਨਾਲ ਘਰ 'ਚ ਨਾ-ਪੱਖੀ ਊਰਜਾ ਦਾ ਪ੍ਰਵੇਸ਼ ਹੁੰਦਾ ਹੈ।
ਸਜਾਵਟੀ ਪੌਦੇ
ਘਰ ਦੀ ਸਜਾਵਟ ਕਰਨ ਲਈ ਅਕਸਰ ਲੋਕ ਘਰ 'ਚ ਸਜਾਵਟੀ ਫੁੱਲ ਜਾਂ ਪੌਦੇ ਲਗਾਉਂਦੇ ਹਨ ਪਰ ਇਹ ਗੱਲ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਮੁਰਝਾਏ ਹੋਏ ਫੁੱਲ ਘਰ ਦੇ ਮੈਂਬਰਾਂ 'ਚ ਮਨ-ਮੁਟਾਅ ਪੈਦਾ ਕਰਦੇ ਹਨ। ਇੰਨਾ ਹੀ ਨਹੀਂ ਇਹ ਪੌਦੇ ਘਰ ਦੇ ਹਰ ਮੈਂਬਰ ਦੀ ਤਰੱਕੀ 'ਚ ਰੁਕਾਵਟ ਵੀ ਪਾਉਂਦੇ ਹਨ।
ਮੁੱਖ ਦੁਆਰ
ਘਰ ਦੇ ਮੁੱਖ ਦੁਆਰ ਦੇ ਸਾਹਮਣੇ ਕੋਈ ਵੱਡਾ ਰੁੱਖ ਜਾਂ ਬਿਜਲੀ ਦਾ ਖੰਬਾ ਨਹੀਂ ਹੋਣਾ ਚਾਹੀਦਾ। ਇਹ ਵਾਸਤੂ ਦੋਸ਼ ਨੂੰ ਪੈਦਾ ਕਰਦਾ ਹੈ। ਅਜਿਹੀ ਸਥਿਤੀ 'ਚ ਤੁਰੰਤ ਇਸ ਦਾ ਉਪਾਅ ਕਰਨਾ ਚਾਹੀਦਾ ਹੈ।