ਵਾਸਤੂ ਸ਼ਾਸਤਰ : ਪਰਸ ’ਚ ਲੋਕ ਭੁੱਲ ਕੇ ਵੀ ਕਦੇ ਨਾ ਰੱਖਣ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

2/2/2022 6:16:47 PM

ਜਲੰਧਰ (ਬਿਊਰੋ) - ਜੇਬ 'ਚ ਪੈਸਿਆਂ ਨਾਲ ਭਰਿਆ ਹੋਇਆ ਪਰਸ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਜਿੰਨ੍ਹੀ ਮਰਜ਼ੀ ਮਿਹਨਤ ਕਰ ਲੈਣ, ਉਨ੍ਹਾਂ ਕੋਲ ਪੈਸਾ ਨਹੀਂ ਰਹਿੰਦਾ। ਜੇਕਰ ਤੁਸੀਂ ਵੀ ਉਨ੍ਹਾਂ 'ਚੋਂ ਇਕ ਹੋ ਤਾਂ ਅੱਜ ਅਸੀਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਪਰਸ 'ਚ ਰੱਖਣ ਨਾਲ ਪੈਸੇ ਦੀ ਕਿੱਲਤ ਹੋ ਸਕਦੀ ਹੈ। ਤਾਂ ਆਓ ਜਾਣਦੇ ਹਾਂ ਵਾਸਤੂ ਅਨੁਸਾਰ ਉਹ ਕਿਹੜੀਆਂ ਚੀਜ਼ਾਂ ਹਨ, ਜੋ ਪਰਸ 'ਚ ਨਹੀਂ ਰੱਖਣੀਆਂ ਚਾਹੀਦੀਆਂ।

1. ਫੱਟੇ ਹੋਏ ਪਰਸ ਨੂੰ ਨਾ ਕਰੋ ਇਸਤੇਮਾਲ
ਵਾਸਤੂ ਸ਼ਾਸਤਰ ਅਨੁਸਾਰ ਫੱਟਿਆ ਹੋਇਆ ਫੱਟੇ ਹੋਏ ਪਰਸ ਦੀ ਵਰਤੋਂ ਨਾ ਕਰੋ। ਫੱਟਿਆ ਪਰਸ ਰੱਖਣ ਨਾਲ ਆਰਥਿਕ ਨੁਕਸਾਨ ਹੁੰਦਾ ਹੈ। ਹਮੇਸ਼ਾ ਲਈ ਮਾਲਾਮਾਲ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕੋਲ ਨਵਾਂ ਪਰਸ ਰੱਖੋ। 

2. ਮਰੇ ਹੋਏ ਵਿਅਕਤੀ ਦੀ ਤਸਵੀਰ ਰੱਖਣੀ ਅਸ਼ੁੱਭ
ਕੁਝ ਲੋਕ ਆਪਣੇ ਪਰਸ ਵਿਚ ਪੁਰਖਿਆਂ ਦੀਆਂ ਤਸਵੀਰਾਂ ਵੀ ਰੱਖਦੇ ਹਨ। ਵਾਸਤੂ ਦਾ ਕਹਿਣਾ ਹੈ ਕਿ ਪਰਸ ਵਿਚ ਕਿਸੇ ਮਰੇ ਹੋਏ ਵਿਅਕਤੀ ਦੀ ਤਸਵੀਰ ਰੱਖਣੀ ਅਸ਼ੁੱਭ ਹੁੰਦੀ ਹੈ। ਪਰਸ ਵਿਚ ਅਜਿਹੀਆਂ ਚੀਜ਼ਾਂ ਰੱਖਣ ਨਾਲ ਕੰਮ ਵਿਚ ਰੁਕਾਵਟਾਂ ਆਉਂਦੀਆਂ ਹਨ।

3. ਨੋਟ ਅਤੇ ਸਿੱਕੇ ਨੂੰ ਇਕੱਠੇ ਨਾ ਰੱਖੋ
ਪਰਸ ਵਿਚ ਕਦੇ ਵੀ ਨੋਟ ਅਤੇ ਸਿੱਕੇ ਨੂੰ ਇਕੱਠੇ ਨਾ ਰੱਖੋ। ਇਸ ਨਾਲ ਪੈਸਿਆਂ ਦੇ ਨੁਕਸਾਨ ਦੀ ਸੰਭਾਵਨਾ ਹੈ। ਇਸ ਲਈ ਪਰਸ ’ਚ ਹਮੇਸ਼ਾ ਨੋਟ ਅਤੇ ਸਿੱਕੇ ਨੂੰ ਵੱਖਰੇ ਥਾਂ ’ਤੇ ਰੱਖੋ।

4. ਨਾ ਰੱਖੋ ਖਾਣ ਦੀਆਂ ਚੀਜ਼ਾਂ 
ਮੁੰਡੇ ਆਪਣੇ ਪਰਸ 'ਚ ਸਿਗਰਟ, ਪਾਨ ਮਸਾਲਾ ਅਤੇ ਕੁੜੀਆਂ ਆਪਣੇ ਪਰਸ 'ਚ ਟੋਫੀ, ਚਾਕਲੇਟ ਜਾਂ ਫਿਰ ਹੋਰ ਖਾਣ-ਪੀਣ ਦਾ ਸਾਮਾਨ ਰੱਖ ਲੈਂਦੀਆਂ ਹਨ। ਅਜਿਹਾ ਕਰਨ ਨਾਲ ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

5. ਕਦੇ ਵੀ ਪਰਸ ਵਿਚ ਨਾ ਰੱਖੋ ਪੇਪਰ
ਪਰਸ ਦਾ ਇਸਤੇਮਾਲ ਸਿਰਫ਼ ਪੈਸੇ ਰੱਖਣ ਲਈ ਹੀ ਕਰੋ। ਇਸ ਵਿਚ ਕਦੇ ਵੀ ਪੁਰਾਣੀਆਂ ਪਰਚੀਆਂ ਨਾ ਰੱਖੋ। ਵਾਸਤੂ ਸ਼ਾਸਤਰ ਅਨੁਸਾਰ ਪਰਸ ਵਿਚ ਕਾਗਜ਼ ਰੱਖਣ ਨਾਲ ਧਨ ਦੀ ਹਾਨੀ ਹੁੰਦੀ ਹੈ।

6. ਦਵਾਈਆਂ ਰੱਖਣ ਨਾਲ
ਬਹੁਤ ਸਾਰੀਆਂ ਜਨਾਨੀਆਂ ਅਜਿਹੀਆਂ ਹਨ, ਜੋ ਆਪਣੇ ਪਰਸ ਵਿਚ ਦਵਾਈਆਂ ਰੱਖਦੀਆਂ ਹਨ। ਵਾਸਤੂ ਸ਼ਾਸਤਰ ਅਨੁਸਾਰ ਪਰਸ ਵਿਚ ਅਜਿਹੀਆਂ ਚੀਜ਼ਾਂ ਰੱਖਣ ਨਾਲ ਨੈਗੇਟਿਵ ਐਨਰਜੀ ਵਧਦੀ ਹੈ, ਜੋ ਸਹੀ ਨਹੀਂ ਹੁੰਦੀ।
 


rajwinder kaur

Content Editor rajwinder kaur