ਵਾਸਤੂ ਸ਼ਾਸਤਰ: ਜੇਕਰ ਖਰੀਦਣ ਜਾ ਰਹੇ ਹਨ ਆਪਣੇ ਸੁਫ਼ਨਿਆਂ ਦਾ ਘਰ, ਤਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ

10/10/2021 1:33:08 PM

ਨਵੀਂ ਦਿੱਲੀ- ਹਰ ਕਿਸੇ ਦਾ ਸੁਫ਼ਨਾ ਹੁੰਦਾ ਹੈ ਕਿ ਉਸ ਦਾ ਆਪਣਾ ਖੁਦ ਦਾ ਘਰ ਹੋਵੇ। ਲੋਕ ਦਿਨ ਰਾਤ ਮਿਹਨਤ ਕਰਕੇ ਇਸ ਸੁਫ਼ਨੇ ਨੂੰ ਪੂਰਾ ਵੀ ਕਰ ਲੈਂਦੇ ਹਨ ਅਤੇ ਚਾਹੁੰਦੇ ਹਨ ਕਿ ਨਵੇਂ ਘਰ ਦੇ ਨਾਲ ਹੀ ਉਨ੍ਹਾਂ ਦਾ ਆਉਣ ਵਾਲਾ ਜੀਵਨ ਵੀ ਸੁੱਖ ਅਤੇ ਖੁਸ਼ਹਾਲੀ ਨਾਲ ਭਰਿਆ ਰਹੇ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਨਵੇਂ ਘਰ 'ਚ ਪ੍ਰਵੇਸ਼ ਕਰਨ ਤੋਂ ਬਾਅਦ ਜੀਵਨ 'ਚ ਕਲੇਸ਼ ਅਤੇ ਪਰੇਸ਼ਾਨੀਆਂ ਵਧਣ ਲੱਗਦੀਆਂ ਹਨ। ਇਸ ਲਈ ਜੇਕਰ ਤੁਸੀਂ ਨਵਾਂ ਘਰ ਲੈਣ ਦੀ ਸੋਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਵਾਸਤੂ 'ਚ ਦੱਸੀਆਂ ਗਈਆਂ ਕੁਝ ਮਹੱਤਵਪੂਰਨ ਗੱਲਾਂ ਨੂੰ ਜਾਣ ਲੈਣਾ ਬਹੁਤ ਜ਼ਰੂਰ ਹੁੰਦਾ ਹੈ। ਤਾਂ ਜੋ ਘਰ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਣ ਅਤੇ ਤੁਹਾਡਾ ਆਉਣ ਵਾਲਾ ਜੀਵਨ ਖੁਸ਼ਹਾਲ ਬਣਿਆ ਰਹੇ। ਤਾਂ ਚਲੋਂ ਜਾਣਦੇ ਹਾਂ ਨਵਾਂ ਘਰ ਖਰੀਦਣ ਤੋਂ ਪਹਿਲਾਂ ਕਿਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਣਾ ਹੈ ਜ਼ਰੂਰੀ। 
ਮੁੱਖ ਦੁਆਰ ਦੀ ਦਿਸ਼ਾ
ਜੇਕਰ ਤੁਸੀਂ ਬਣਿਆ ਬਣਾਇਆ ਘਰ ਖਰੀਦ ਰਹੇ ਹੋ ਤਾਂ ਇਹ ਜ਼ਰੂਰ ਦੇਖ ਲਓ ਕਿ ਮੁਖ ਦੁਆਰ ਕਿਸ ਦਿਸ਼ਾ 'ਚ ਬਣਿਆ ਹੋਇਆ ਹੈ। ਵਾਸਤੂ ਦੇ ਅਨੁਸਾਰ ਉੱਤਰ ਦਿਸ਼ਾ 'ਚ ਦਰਵਾਜ਼ਾ ਹੋਣਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਹੀ ਸਭ ਤੋਂ ਜ਼ਿਆਦਾ ਖਿੜਕੀ ਦਰਵਾਜ਼ੇ ਹੋਣੇ ਚਾਹੀਦੇ ਹਨ। ਇਹ ਦਿਸ਼ਾ ਕੁਬਰੇ ਦੀ ਦਿਸ਼ਾ ਮੰਨੀ ਜਾਂਦੀ ਹੈ। ਇਸ ਦਿਸ਼ਾ ਦਾ ਮੁੱਖ ਦੁਆਰ ਤੁਹਾਡੇ ਘਰ 'ਚ ਸੁੱਖ-ਖੁਸ਼ਹਾਲੀ, ਤਰੱਕੀ ਅਤੇ ਹਾਂ-ਹੱਖੀ ਲੈ ਕੇ ਆਉਂਦਾ ਹੈ। ਜ਼ਮੀਨ ਖਰੀਦਦੇ ਸਮੇਂ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਦੱਖਣੀ ਮੁਖੀ ਨਾ ਹੋਵੇ।
-ਘਰ ਖਰੀਦਦੇ ਸਮੇਂ ਧਿਆਨ ਰੱਖੋ ਕਿ ਘਰ ਦੇ ਠੀਕ ਸਾਹਮਣੇ ਕੋਈ ਖੰਭਾ, ਦਰਖਤ ਜਾਂ ਮੰਦਰ ਆਦਿ ਨਹੀਂ ਹੋਣਾ ਚਾਹੀਦਾ। ਇਸ ਨਾਲ ਤੁਹਾਡੇ ਘਰ 'ਚ ਖੁਸ਼ਹਾਲੀ 'ਚ ਰੁਕਾਵਟ ਦੇ ਨਾਲ ਤਰੱਕੀ ਦੇ ਮਾਰਗ 'ਚ ਰੁਕਾਵਟਾਂ ਵੀ ਆਉਂਦੀਆਂ ਹਨ। 
-ਵਾਸਤੂ ਦੇ ਅਨੁਸਾਰ ਵਰਗਾਕਾਰ ਜਾਂ ਆਯਤਾਕਾਰ ਘਰ ਬਹੁਤ ਸ਼ੁੱਭ ਮੰਨੇ ਜਾਂਦੇ ਹਨ। ਘਰ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ ਦੀ ਕੋਈ ਵੀ ਦਿਸ਼ਾ ਜਾਂ ਕੋਨਾ ਕਿਤੋਂ ਕੱਟਿਆ ਹੋਇਆ ਨਹੀਂ ਹੋਣਾ ਚਾਹੀਦਾ।
-ਵਾਸਤੂ ਦੇ ਅਨੁਸਾਰ ਘਰ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਉਸ 'ਚ ਸੂਰਜ ਦੀ ਰੌਸ਼ਨੀ ਅਤੇ ਹਵਾ ਜਾਣ ਦੀ ਪੂਰੀ ਵਿਵਸਥਾ ਹੋਣੀ ਚਾਹੀਦੀ ਹੈ। ਸੂਰਜ ਦੀ ਰੌਸ਼ਨੀ ਘਰ 'ਚ ਆਉਣੀ ਜ਼ਰੂਰੀ ਹੁੰਦੀ ਹੈ। 
-ਜੇਕਰ ਭੂਮੀ ਦੀ ਖੁਦਾਈ ਕਰਦੇ ਸਮੇਂ ਲਕੜੀ, ਭੂਸਾ, ਕੋਲਾ ਜਾਂ ਕਪਾਲ ਆਦਿ ਨਿਕਲਦੇ ਹਨ ਤਾਂ ਅਜਿਹੀ ਭੂਮੀ ਸ਼ੁੱਭ ਨਹੀਂ ਮੰਨੀ ਜਾਂਦੀ ਹੈ। ਜੇਕਰ ਤੁਸੀਂ ਜ਼ਮੀਨ ਖਰੀਦ ਲਈ ਹੈ ਤਾਂ ਉਚਿਤ ਵਾਸਤੂ ਉਪਾਅ ਕਰਵਾ ਕੇ ਹੀ ਉਸ 'ਤੇ ਘਰ ਬਣਵਾਉਣਾ ਚਾਹੀਦੀ। 
-ਘਰ ਜਾਂ ਜ਼ਮੀਨ ਖਰੀਦਦੇ ਸਮੇਂ ਕਿ ਉਸ ਸਥਾਨ ਜਾਂ ਬਿਲਕੁੱਲ ਆਲੇ-ਦੁਆਲੇ 'ਚ ਕੋਈ ਖੂਹ, ਤਲਾਬ ਜਾਂ ਖੰਡਰ ਆਦਿ ਨਹੀਂ ਹੋਣਾ ਚਾਹੀਦਾ। 
-ਵਾਸਤੂ ਕਹਿੰਦਾ ਹੈ ਕਿ ਜਿਸ ਭੂਮੀ 'ਤੇ ਕੰਡੇਦਾਰ ਦਰਖਤ ਉੱਗੇ ਹੋਏ ਹਨ ਉਥੇ ਮਕਾਨ ਬਣਾਉਣਾ ਸ਼ੁੱਭ ਨਹੀਂ ਹੁੰਦਾ ਹੈ। 


Aarti dhillon

Content Editor Aarti dhillon