ਵਾਸਤੂ ਸ਼ਾਸਤਰ: ਘਰ ''ਚ ਹਾਂ-ਪੱਖੀ ਊਰਜਾ ਲਿਆਉਣ ਲਈ ਅਪਣਾਓ ਇਹ ਟਿਪਸ
1/8/2022 4:38:11 PM
ਵਾਸਤੂ ਟਿਪਸ- ਅਸੀਂ ਸਭ ਅਜਿਹੇ ਘਰ 'ਚ ਰਹਿਣਾ ਚਾਹੁੰਦੇ ਹਾਂ ਜਿਥੇ ਸ਼ਾਂਤੀ ਅਤੇ ਸੁਕੂਨ ਦਾ ਮਾਹੌਲ ਹੋਵੇ ਪਰ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੋਵੇ ਕਿ ਸਾਡੇ ਘਰ ਦੀ ਊਰਜਾ ਕਿਸ ਤਰ੍ਹਾਂ ਦੀ ਹੈ। ਤੁਹਾਡੀ ਖੁਸ਼ੀ, ਤਰੱਕੀ ਅਤੇ ਮਾਨਸਿਕ ਸ਼ਾਂਤੀ ਲਈ ਤੁਹਾਡੇ ਆਲੇ-ਦੁਆਲੇ ਹਾਂ-ਪੱਖੀ ਊਰਜਾ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਵਾਸਤੂ ਦੇ ਕੁਝ ਨਿਯਮਾਂ ਨੂੰ ਅਪਣਾ ਕੇ ਆਪਣੇ ਆਲੇ-ਦੁਆਲੇ ਹਾਂ-ਪੱਖੀ ਵਾਤਾਵਰਣ ਬਣਾ ਸਕਦੇ ਹੋ, ਜੋ ਘਰ 'ਚ ਰਹਿਣ ਵਾਲਿਆਂ ਨੂੰ ਸਰੀਰਿਕ, ਮਾਨਸਿਕ ਅਤੇ ਆਰਥਿਕ ਰੂਪ ਨਾਲ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।
-ਘਰ ਦੀ ਸਾਰੀ ਨਾ-ਪੱਖੀ ਊਰਜਾ ਨੂੰ ਸੋਕਣ ਲਈ ਕੱਚਾ ਸਮੁੰਦਰੀ ਨਮਕ ਰੱਖੋ। ਇਸ ਤੋਂ ਇਲਾਵਾ ਫਰਸ਼ ਨੂੰ ਸਾਫ ਕਰਨ ਲਈ ਇਸਤੇਮਾਲ ਹੋਣ ਵਾਲੇ ਪਾਣੀ 'ਚ ਇਕ ਚੁਟਕੀ ਸਮੁੰਦਰੀ ਨਮਕ ਮਿਲਾ ਸਕਦੇ ਹੋ।
-ਜੇਕਰ ਤੁਹਾਨੂੰ ਅਜਿਹਾ ਲੱਗ ਰਿਹਾ ਹੈ ਕਿ ਖੂਬ ਮਿਹਨਤ ਕਰਨ ਤੋਂ ਬਾਅਦ ਤੁਹਾਡਾ ਕੰਮ ਰੁੱਕ ਗਿਆ ਹੈ ਜਾਂ ਫਿਰ ਪਲਾਨ ਅਨੁਸਾਰ ਤੁਹਾਡੇ ਕੰਮ ਨਹੀਂ ਹੋ ਰਹੇ ਹਨ ਤਾਂ ਘਰ 'ਚ ਦੋ ਕਪੂਰ ਦੀਆਂ ਗੋਲੀਆਂ ਜਾਂ ਕਿਊਬਸ ਰੱਖੋ ਤੇ ਜਦੋਂ ਉਹ ਸੁੱਕ ਜਾਵੇ ਤਾਂ ਉਨ੍ਹਾਂ ਨੂੰ ਬਦਲ ਲਓ।
-ਘਰ 'ਚ ਵਾਸਤੂ ਦੋਸ਼ ਦੇ ਕਾਰਨ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ ਤਾਂ ਛੇ ਜਾਂ ਅੱਠ ਛੜਾਂ ਵਾਲੀ ਵਿੰਡ ਚਾਈਮਸ ਦੀ ਵਰਤੋਂ ਕਰੋ, ਕਿਉਂਕਿ ਇਸ ਨਾਲ ਹਾਂ-ਪੱਖੀ ਊਰਜਾ ਵਧਦੀ ਹੈ।
ਘੋੜੇ ਦੀ ਨਾਲ ਜੋ ਆਪਣੇ ਆਪ ਡਿੱਗੀ ਹੋਵੇ, ਉਸ ਨੂੰ ਉਸ ਦੇ ਵੱਲ ਪੁਆਇੰਟ ਕਰਦੇ ਹੋਏ ਲਟਕਾਓ, ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਸਭ ਚੰਗੀ ਊਰਜਾ ਨੂੰ ਆਕਰਸ਼ਿਤ ਕਰਦੀ ਹੈ ਇਸ ਦੇ ਲਈ ਮੇਨ ਗੇਟ ਇਕਦਮ ਸਹੀ ਜਗ੍ਹਾ ਹੈ।
-ਲਿਵਿੰਗ ਰੂਮ 'ਚ ਆਪਣੇ ਪਰਿਵਾਰ ਦੀਆਂ ਹੱਸਦੀਆਂ ਹੋਈਆਂ ਤਸਵੀਰਾਂ ਲਗਾਉਣ ਨਾਲ ਰਿਸ਼ਤਿਆਂ 'ਚ ਮਜ਼ਬੂਤੀ ਅਤੇ ਹਾਂ-ਪੱਖੀ ਆ ਸਕਦੀ ਹੈ।
-ਆਪਣੇ ਘਰ ਦੇ ਬਾਗ 'ਚ ਸੁੱਕੇ ਅਤੇ ਬੁਰੇ ਦਿਖਣ ਵਾਲੇ ਦਰਖਤ ਨਹੀਂ ਹੋਣੇ ਚਾਹੀਦੇ। ਇਹ ਨੈਗੇਟਿਵ ਐਨਰਜੀ ਨੂੰ ਵਧਾਉਂਦੇ ਹਨ, ਜਿਸ ਨਾਲ ਘਰ 'ਚ ਕਲੇਸ਼ ਦਾ ਮਾਹੌਲ ਬਣਦਾ ਹੈ।
-ਜੇਕਰ ਤੁਹਾਨੂੰ ਘਰ 'ਚ ਫੁੱਲ ਸਜਾਉਣ ਦਾ ਸ਼ੌਂਕ ਹੈ ਤਾਂ ਧਿਆਨ ਦਿਓ ਕਿ ਉਨ੍ਹਾਂ ਨੂੰ ਪ੍ਰਤੀਦਿਨ ਬਦਲਦੇ ਰਹਿਣਾ ਜ਼ਰੂਰੀ ਹੈ। ਸੁੱਕੇ ਹੋਏ ਫੁੱਲ ਘਰ ਦੀ ਪਾਜ਼ੇਟਿਵ ਐਨਰਜੀ ਦੇ ਸੰਚਾਰ 'ਚ ਰੁਕਾਵਟ ਪੈਦਾ ਕਰਦੇ ਹਨ।
-ਘਰ ਦੀਆਂ ਕੰਧਾਂ 'ਤੇ ਦਰਾਰ ਅਤੇ ਸੀਲਨ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਘਰ 'ਚ ਕਿਤੇ ਵੀ ਮਕੜੀ ਦੇ ਜਾਲੇ ਨਹੀਂ ਹੋਣੇ ਚਾਹੀਦੇ। ਇਸ ਨਾਲ ਘਰ 'ਚ ਨੈਗੇਟਿਵ ਐਨਰਜੀ ਦਾ ਸੰਚਾਰ ਹੁੰਦਾ ਹੈ। ਇਸ ਤਰ੍ਹਾਂ ਵਾਸਤੂ 'ਚ ਘਰ 'ਚ ਕਿਤੇ ਵੀ ਪਾਣੀ ਦੀ ਬਰਬਾਦੀ ਹੋਣੀ ਅਸ਼ੁੱਭ ਹੈ।
-ਘਰ 'ਚ ਸੌਂਦੇ ਸਮੇਂ ਸਾਰੇ ਇਲੈਕਟ੍ਰੋਨਿਕ ਉਪਕਰਣ ਅਤੇ ਵਾਈ-ਫਾਈ ਆਫ ਕਰ ਦਿਓ