ਵਾਸਤੂ ਸ਼ਾਸਤਰ: ਸੌਂਦੇ ਸਮੇਂ ''ਸਿਰਹਾਣੇ'' ਭੁੱਲ ਕੇ ਨਾਲ ਰੱਖੋ ਇਹ ਚੀਜ਼ਾਂ, ਹੋ ਸਕਦੈ ਨੁਕਸਾਨ
1/5/2022 2:59:34 PM
ਨਵੀਂ ਦਿੱਲੀ- ਵਾਸਤੂ ਸ਼ਾਸਤਰ ਅਨੁਸਾਰ ਘਰ 'ਚ ਰੱਖੀ ਹਰ ਚੀਜ਼ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਹੈ। ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ ਕਿ ਸੌਂਦੇ ਸਮੇਂ ਤੁਸੀਂ ਜੋ ਵੀ ਚੀਜ਼ ਆਪਣੇ ਸਿਰਹਾਣੇ ਭਾਵ ਸਿਰ ਦੇ ਕੋਲ ਰੱਖਦੇ ਹੋ, ਉਸ ਦਾ ਤੁਹਾਡੇ ਜੀਵਨ ’ਤੇ ਬਹੁਤ ਅਸਰ ਪੈ ਸਕਦਾ ਹੈ। ਵਾਸਤੂ ਦੇ ਹਿਸਾਬ ਨਾਲ ਕੁੱਝ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਸੌਂਦੇ ਸਮਾਂ ਕੋਲ ਰੱਖਣ ਲਈ ਮਨਾ ਕੀਤਾ ਜਾਂਦਾ ਹੈ, ਕਿਉਂਕਿ ਇਸ ਨਾਲ ਨੈਗੇਟੀਵਿਟੀ ਆਉਂਦੀ ਹੈ। ਰਾਤ ਨੂੰ ਸੌਂਦੇ ਸਮੇਂ ਲੋਕ ਅਕਸਰ ਆਪਣੇ ਸਿਰ ਕੋਲ ਕੁੱਝ ਚੀਜ਼ਾਂ ਰੱਖ ਕੇ ਸੌ ਜਾਂਦੇ ਹਨ, ਜੋ ਸਹੀ ਨਹੀਂ ਹੁੰਦੀਆਂ। ਦੱਸ ਦੇਈਏ ਕਿ ਇਨ੍ਹਾਂ ਚੀਜ਼ਾਂ ਦਾ ਗ਼ਲਤ ਅਸਰ ਤੁਹਾਡੀ ਸਿਹਤ, ਕੈਰੀਅਰ ਅਤੇ ਪੈਸੇ ਉੱਤੇ ਪੈ ਸਕਦਾ ਹੈ।
ਸਿਰਹਾਣੇ ਦੇ ਹੇਠ ਅਤੇ ਕੋਲ ਕਦੇ ਨਾ ਰੱਖੋ ਇਹ ਚੀਜ਼ਾਂ
ਸੌਂਦੇ ਸਮੇਂ ਬਟੂਆ ਸਿਰਹਾਣੇ ਹੇਠ ਜਾਂ ਕੋਲ ਕਦੇ ਨਾ ਰੱਖੋ
ਵਾਸਤੂ ਸ਼ਾਸਤਰ ਦੇ ਨੇਮਾਂ ਦੀ ਮੰਨੀਏ ਤਾਂ ਸੋ ਕੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਧਰਤੀ ਮਾਂ ਨੂੰ ਛੂਹਣਾ ਚਾਹੀਦਾ ਹੈ। ਉਸ ਤੋਂ ਬਾਅਦ ਧਰਤੀ ਉੱਤੇ ਨੰਗੇ ਪੈਰ ਖੜੇ ਹੋਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਚੱਪਲ ਪਹਿਨਣੀ ਚਾਹੀਦੀ ਹੈ। ਇਸ ਦੇ ਇਲਾਵਾ ਕਦੇ ਵੀ ਸੌਂਦੇ ਸਮੇਂ ਬਟੂਆ ਸਿਰਹਾਣੇ ਨਹੀਂ ਰੱਖਣਾ ਚਾਹੀਦਾ ਹੈ। ਇਸ ਨਾਲ ਧਨ ਹਾਨੀ ਹੋ ਜਾਂਦੀ ਹੈ।
ਪਾਣੀ ਦੀ ਬੋਤਲ
ਕਈ ਲੋਕ ਪਾਣੀ ਦੀ ਬੋਤਲ ਸਿਰਹਾਣੇ ਰੱਖ ਕਰ ਸੌਂਦੇ ਹਨ। ਵਾਸਤੂ ਅਨੁਸਾਰ ਇਸ ਨਾਲ ਸਿਹਤ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਕਰਕੇ ਪੂਰੇ ਧਿਆਨ ਨਾਲ ਕਿਸੇ ਕੰਮ ਨੂੰ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ ਤੇ ਵਿਅਕਤੀ 'ਚ ਤਣਾਅ ਵੀ ਆਉਣ ਲੱਗਦਾ ਹੈ।
ਫ਼ੋਨ ਨੂੰ ਸਿਰਹਾਣੇ ਹੇਠ ਅਤੇ ਕੋਲ ਰੱਖਣ ਤੋਂ ਬਚੋ
ਅੱਜ ਕੱਲ੍ਹ ਜ਼ਿਆਦਾਤਰ ਲੋਕ ਆਪਣਾ ਮੋਬਾਈਲ ਸਿਰਹਾਣੇ ਰੱਖ ਕਰ ਸੌਂਦੇ ਹਨ। ਵਾਸਤੂ ਸ਼ਾਸਤਰ ਅਨੁਸਾਰ ਰਾਤ ਨੂੰ ਸੌਂਦੇ ਸਮੇਂ ਰੇਡੀਏਸ਼ਨ ਦੀ ਵਜ੍ਹਾ ਨਾਲ ਰਾਹੂ ਮਜ਼ਬੂਤ ਹੋ ਜਾਂਦਾ ਹੈ। ਅਜਿਹੇ 'ਚ ਫ਼ੋਨ ਨੂੰ ਸਿਰਹਾਣੇ ਰੱਖਣ ਤੋਂ ਬਚੋ ਵਰਨਾ ਫ਼ਾਇਦੇ ਦੀ ਥਾਂ ਜ਼ਿਆਦਾ ਨੁਕਸਾਨ ਹੋ ਸਕਦਾ ਹੈ।
ਸਿਰ ਦੇ ਨੇੜੇ ਨਾ ਰੱਖੋ ਕਿਤਾਬਾਂ
ਕਈ ਲੋਕ ਕਿਤਾਬਾਂ ਪੜ੍ਹਦੇ-ਪੜ੍ਹਦੇ ਉਸ ਨੂੰ ਸਿਰਹਾਣੇ ਹੇਠਾਂ ਰੱਖ ਕੇ ਸੌਂ ਜਾਂਦੇ ਹਨ। ਵਾਸਤੂ ਮੁਤਾਬਕ ਕਿਤਾਬ ਨੂੰ ਸਿਰ ਦੇ ਨਜ਼ਦੀਕ ਰੱਖਣ ਨਾਲ ਕੈਰੀਅਰ ਅਤੇ ਸਿਹਤ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। ਜਿੰਨੀ ਵੀ ਲਿਖਣ ਦੀਆਂ ਚੀਜ਼ਾਂ ਹੁੰਦੀਆਂ ਹਨ, ਇਹ ਸਾਰੀ ਬੁੱਧ ਗ੍ਰਹਿ ਨਾਲ ਸਬੰਧਿਤ ਹੁੰਦੀਆਂ ਹਨ। ਅਜਿਹਾ ਕਰਕੇ ਲੋਕ ਆਪਣੇ ਬੁੱਧ ਗ੍ਰਹਿ ਨੂੰ ਖ਼ਰਾਬ ਕਰਦੇ ਹਨ, ਜਿਸ ਦੀ ਵਜ੍ਹਾ ਨਾਲ ਬੁੱਧੀ ਅਤੇ ਕੈਰੀਅਰ ਖ਼ਰਾਬ ਹੋ ਸਕਦਾ ਹੈ।
ਇਅਰਫੋਂਨ ਜਾਂ ਕੁਝ ਖਾਣ-ਪੀਣ ਦੀਆਂ ਚੀਜ਼ਾਂ
ਆਮ ਤੌਰ 'ਤੇ ਸੌਂਦੇ ਸਮੇਂ ਸਿਰਹਾਣੇ ਉੱਤੇ ਕਿਤਾਬਾਂ, ਇਅਰਫੋਂਨ ਜਾਂ ਕੁਝ ਖਾਣ-ਪੀਣ ਦੀਆਂ ਚੀਜ਼ਾਂ ਪਈਆਂ ਹੁੰਦੀਆਂ ਹਨ। ਵਾਸਤੂ ਸ਼ਾਸਤਰ ਇਹ ਕਹਿੰਦਾ ਹੈ ਕਿ ਸੌਂਦੇ ਸਮੇਂ ਸਿਰਹਾਣੇ ਉੱਤੇ ਕੋਈ ਅਜਿਹੀ ਚੀਜ਼ ਨਹੀਂ ਹੋਣੀ ਚਾਹੀਦੀ ਹੈ, ਜੋ ਤੁਹਾਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਨਕਾਰਾਤਮਿਕ ਊਰਜਾ ਵਧਾਉਂਦੀਆਂ ਹਨ। ਇਸ ਨਾਲ ਨਾ ਸਿਰਫ਼ ਪੈਸੇ ਦਾ ਨੁਕਸਾਨ ਹੁੰਦਾ ਹੈ ਸਗੋਂ ਜੀਵਨ ਦੇ ਹਰ ਖੇਤਰ 'ਤੇ ਇਸ ਦਾ ਬੁਰਾ ਅਸਰ ਪੈਂਦਾ ਹੈ।
ਬਿਸਤਰੇ ਉੱਤੇ ਬੈਠ ਕੇ ਕਦੇ ਨਾ ਪੜ੍ਹੋ
ਬਿਸਤਰੇ ਉੱਤੇ ਬੈਠ ਕੇ ਪੜ੍ਹਨ ਨਾਲ ਵੀ ਬੁੱਧ ਗ੍ਰਹਿ ਖ਼ਰਾਬ ਹੁੰਦਾ ਹੈ। ਵਾਸਤੂ ਅਨੁਸਾਰ ਬੁੱਧ ਗ੍ਰਹਿ ਦੀ ਵਜ੍ਹਾ ਨਾਲ ਯੋਗਤਾ, ਮਾਨਸਿਕ ਮਜ਼ਬੂਤੀ ਅਤੇ ਧਿਆਨ ਲਗਾਉਣ ਦੀ ਸਮਰੱਥਾ ਵੀ ਖ਼ਰਾਬ ਹੋ ਜਾਂਦੀ ਹੈ, ਜਿਸ ਦਾ ਅਸਰ ਕੈਰੀਅਰ ਉੱਤੇ ਵੀ ਪੈਂਦਾ ਹੈ।
ਜੁੱਤੇ-ਚੱਪਲ ਬਿਸਤਰੇ ਦੇ ਕੋਲ ਕਦੇ ਨਾ ਰੱਖੋ
ਰਾਤ ਨੂੰ ਸੌਂਦੇ ਸਮੇਂ ਜੁੱਤੇ-ਚੱਪਲ ਬਿਸਤਰੇ ਦੇ ਕੋਲ ਨਹੀਂ ਰੱਖਣੇ ਚਾਹੀਦੇ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਸਵੇਰੇ ਉੱਠਦੇ ਹੀ ਉਨ੍ਹਾਂ ਨੂੰ ਕੁੱਝ ਲੱਭਣ ਦੀ ਜ਼ਰੂਰਤ ਨਾ ਪਏ ਅਤੇ ਅੱਖਾਂ ਖੋਲ੍ਹਦੇ ਹੀ ਉਨ੍ਹਾਂ ਨੂੰ ਜੁੱਤੇ-ਚੱਪਲਾਂ ਮਿਲ ਜਾਣ। ਵਾਸਤੂ ਮੁਤਾਬਕ ਸਿਰਹਾਣੇ ਜੁੱਤੇ- ਚੱਪਲ ਰੱਖਣ ਨਾਲ ਨੀਂਦ ਚੰਗੀ ਨਹੀਂ ਆਉਂਦੀ ਹੈ ਅਤੇ ਸਿਹਤ ਉੱਤੇ ਵੀ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਮਨ ਅਤੇ ਹਿਰਦਾ ਦੋਨੋ ਹੀ ਵਿਕਾਰ ਗ੍ਰਸਤ ਹੋ ਜਾਂਦੇ ਹਨ।