Vastu shastra : ਘਰ ''ਚ ਨਾ ਲਗਾਓ ਸੱਤ ਘੋੜਿਆਂ ਦੀ ਅਜਿਹੀ ਤਸਵੀਰ
9/13/2024 6:31:46 PM
ਨਵੀਂ ਦਿੱਲੀ - ਜੋਤਿਸ਼ ਵਿੱਚ ਵਾਸਤੂ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਖੁਸ਼ਹਾਲੀ ਅਤੇ ਧਨ-ਦੌਲਤ ਲਿਆਉਣ ਲਈ ਵਾਸਤੂ ਸ਼ਾਸਤਰ ਵਿੱਚ ਕੁਝ ਨਿਯਮ ਦੱਸੇ ਗਏ ਹਨ। ਇਸ ਨੂੰ ਅਪਣਾਉਣ ਨਾਲ ਤੁਹਾਡੇ ਘਰ ਵਿਚ ਹਮੇਸ਼ਾ ਖੁਸ਼ਹਾਲੀ ਬਣੀ ਰਹੇਗੀ। ਉਨ੍ਹਾਂ ਵਿੱਚੋਂ ਇੱਕ ਨਿਯਮ ਘਰ ਵਿੱਚ ਸੱਤ ਘੋੜਿਆਂ ਦੀ ਤਸਵੀਰ ਰੱਖਣਾ ਹੈ। ਵਾਸਤੂ ਅਨੁਸਾਰ ਸੱਤ ਘੋੜਿਆਂ ਦੀ ਤਸਵੀਰ ਘਰ ਵਿੱਚ ਗਤੀ, ਸਫਲਤਾ ਅਤੇ ਸ਼ਕਤੀ ਦਾ ਪ੍ਰਤੀਕ ਮੰਨੀ ਜਾਂਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਤਸਵੀਰ ਨਾਲ ਜੁੜੇ ਕੁਝ ਵਾਸਤੂ ਟਿਪਸ...
ਤੁਸੀਂ ਕਿਸੇ ਵੀ ਦਿਸ਼ਾ ਵਿੱਚ ਦੌੜਦੇ ਘੋੜੇ ਦੀ ਤਸਵੀਰ ਲਗਾ ਸਕਦੇ ਹੋ ਪਰ ਪੂਰਬ ਦਿਸ਼ਾ 'ਚ ਦੌੜ ਰਹੇ ਘੋੜੇ ਦੀ ਤਸਵੀਰ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ।
ਨਾ ਲਗਾਓ ਵੱਖ-ਵੱਖ ਦਿਸ਼ਾਵਾਂ ਵਿੱਚ ਦੌੜਦੇ ਹੋਏ ਘੋੜੇ
ਵਾਸਤੂ ਸ਼ਾਸਤਰ ਦੇ ਅਨੁਸਾਰ, ਤੁਹਾਨੂੰ ਆਪਣੇ ਘਰ ਵਿੱਚ ਵੱਖ-ਵੱਖ ਦਿਸ਼ਾਵਾਂ ਵਿੱਚ ਦੌੜ ਰਹੇ ਸੱਤ ਘੋੜਿਆਂ ਦੀ ਤਸਵੀਰ ਨਹੀਂ ਲਗਾਉਣੀ ਚਾਹੀਦੀ। ਅਜਿਹੀ ਤਸਵੀਰ ਘਰ 'ਚ ਰੱਖਣ ਨਾਲ ਦੋਸ਼ ਪੈਦਾ ਹੁੰਦੇ ਹਨ।
ਦਫ਼ਤਰ ਵਿੱਚ ਸੱਤ ਘੋੜਿਆਂ ਤੋਂ ਘੱਟ ਦੀ ਤਸਵੀਰ ਨਾ ਲਗਾਓ
ਦਫ਼ਤਰ ਜਾਂ ਕਿਸੇ ਕਾਰੋਬਾਰੀ ਥਾਂ 'ਤੇ ਕਦੇ ਵੀ ਸੱਤ ਘੋੜਿਆਂ ਤੋਂ ਘੱਟ ਦੀ ਤਸਵੀਰ ਨਾ ਲਗਾਓ। ਇਸ ਨਾਲ ਤੁਹਾਡੇ ਕੰਮ ਵਾਲੀ ਥਾਂ 'ਤੇ ਵਾਸਤੂ ਦੋਸ਼ ਪੈਦਾ ਹੋ ਜਾਣਗੇ।
ਘੋੜੇ ਦੀ ਗੁੱਸੇ ਵਾਲੀ ਤਸਵੀਰ ਨਾ ਲਗਾਓ
ਘਰ 'ਚ ਕਦੇ ਵੀ ਘੋੜੇ ਦੀ ਅਜਿਹੀ ਤਸਵੀਰ ਨਾ ਲਗਾਓ, ਜਿਸ 'ਚ ਉਹ ਗੁੱਸੇ 'ਚ ਨਜ਼ਰ ਆ ਰਿਹਾ ਹੋਵੇ। ਅਜਿਹੀ ਤਸਵੀਰ ਲਗਾਉਣ ਨਾਲ ਪਰਿਵਾਰ ਦੇ ਮੈਂਬਰਾਂ ਵਿਚ ਝਗੜਾ ਹੁੰਦਾ ਹੈ।
ਇਕੱਲੇ ਘੋੜੇ ਦੀ ਤਸਵੀਰ ਨਾ ਲਗਾਓ
ਘਰ ਵਿਚ ਕਦੇ ਵੀ ਇਕੱਲੇ ਘੋੜੇ ਦੀ ਤਸਵੀਰ ਨਾ ਲਗਾਓ। ਅਜਿਹਾ ਕਰਨ ਨਾਲ ਘਰ ਵਿਚ ਪੈਸੇ ਦੀ ਕਮੀ ਹੋ ਸਕਦੀ ਹੈ। ਇਕੱਲੇ ਘੋੜੇ ਦੀ ਤਸਵੀਰ ਕਦੇ ਵੀ ਘਰ ਵਿਚ ਨਹੀਂ ਲਗਾਉਣੀ ਚਾਹੀਦੀ।
ਸਫ਼ੈਦ ਘੋੜੇ ਦੀ ਤਸਵੀਰ ਲਗਾਓ
ਘਰ ਵਿਚ ਹਮੇਸ਼ਾ ਹੀ ਸਫ਼ੈਦ ਘੋੜੇ ਦੀ ਤਸਵੀਰ ਹੀ ਲਗਾਓ। ਸਫ਼ੈਦ ਰੰਗ ਨੂੰ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੌੜਦੇ ਹੋਏ ਘੋੜੇ ਦੀ ਤਸਵੀਰ ਲਗਾਉਣ ਨਾਲ ਘਰ ਵਿਚ ਸੁੱਖ-ਸ਼ਾਂਤੀ ਦਾ ਮਾਹੌਲ ਬਣਿਆ ਰਹਿੰਦਾ ਹੈ।