ਵਾਸਤੂ ਸ਼ਾਸਤਰ : ‘ਕਾਰੋਬਾਰ ਤੇ ਧਨ’ ’ਚ ਵਾਧਾ ਕਰਨ ਲਈ ਘਰ ’ਚ ਜ਼ਰੂਰ ਰੱਖੋ ਇਹ ਚੀਜ਼ਾਂ, ਹੋਵੇਗਾ ਫ਼ਾਇਦਾ

7/6/2022 6:53:48 PM

ਜਲੰਧਰ (ਬਿਊਰੋ) - ਘਰ 'ਚ ਪੈਸਿਆਂ ਦੀ ਕਿੱਲਤ ਲੰਬੇ ਸਮੇਂ ਤੋਂ ਬਣੀ ਹੋਵੇ ਤਾਂ ਇਸ ਦਾ ਕਾਰਨ ਵਾਸਤੂ ਦੋਸ਼ ਵੀ ਹੋ ਸਕਦਾ ਹੈ। ਚਾਹੇ ਤੁਸੀਂ ਜ਼ਿਆਦਾ ਕਮਾਓ ਜਾਂ ਘੱਟ। ਵਾਸਤੂ ਦੋਸ਼ ਚੱਲ ਰਿਹਾ ਹੋਵੇ ਤਾਂ ਘਰ 'ਚ ਪੈਸਿਆਂ ਦੀ ਕਿੱਲਤ ਬਣੀ ਰਹਿੰਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਵਾਸਤੂ ਟਿਪਸ ਦੱਸਣ ਜਾ ਰਹੇ, ਜਿਸ ਨਾਲ ਨਾ ਸਿਰਫ਼ ਪੈਸਿਆਂ ਦੀ ਕਿੱਲਤ ਦੂਰ ਹੋਵੇਗੀ ਸਗੋਂ ਘਰ 'ਚ ਸਾਕਾਰਾਤਮਕ ਊਰਜਾ ਆਵੇਗੀ ਅਤੇ ਤੁਹਾਡੇ ਕਾਰੋਬਾਨ ’ਚ ਵੀ ਵਾਧਾ ਹੋਵੇਗਾ। ਇਸੇ ਲਈ ਆਓ ਜਾਣਦੇ ਹਾਂ ਉਨ੍ਹਾਂ ਵਾਸਤੂ ਟਿਪਸ ਦੇ ਬਾਰੇ, ਜੋ ਧਨ ਲਾਭ ਲਈ ਫ਼ਾਇਦੇਮੰਦ ਹਨ...

ਪੈਸਿਆਂ ਵਾਲੀ ਤਿਜੌਰੀ 
ਜਿਸ ਅਲਮਾਰੀ ਜਾਂ ਤਿਜੌਰੀ 'ਚ ਤੁਸੀਂ ਆਪਣਾ ਪੈਸਾ ਰੱਖਦੇ ਹੋ, ਉਸ ਅਲਮਾਰੀ ਨੂੰ ਦੱਖਣ-ਪੱਛਮ ਦਿਸ਼ਾ 'ਚ ਰੱਖੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਅਲਮਾਰੀ ਖ਼ੋਲ੍ਹਦੇ ਸਮੇਂ ਉਸ ਦਾ ਮੂੰਹ ਉੱਤਰ-ਪੂਰਬ ਦਿਸ਼ਾ 'ਚ ਖੁੱਲ੍ਹੇ, ਕਿਉਂਕਿ ਉੱਤਰ ਦਿਸ਼ਾ ਧਨ ਦੇ ਸੁਆਮੀ ਕੁਬੇਰ ਦੀ ਹੁੰਦੀ ਹੈ।

ਲਾਫਿੰਗ ਬੁੱਧਾ 
ਉੱਤਰ-ਪੱਛਮ ਕੋਨੇ 'ਚ ਧਨ ਦੀ ਗਠਰੀ ਫੜੇ ਹੋਏ ਲਾਫਿੰਗ ਬੁੱਧਾ ਦੀ ਮੂਰਤੀ ਜ਼ਰੂਰ ਰੱਖੋ। ਲਾਫਿੰਗ ਬੁੱਧਾ ਨੂੰ ਸਮਰਿੱਧੀ ਦਾ ਦੇਵਤਾ ਕਿਹਾ ਜਾਂਦਾ ਹੈ। ਘਰ ਦੇ ਕੋਨੇ 'ਚ ਇਸ ਨੂੰ ਰੱਖਣ ਨਾਲ ਆਰਥਿਕ ਪ੍ਰੇਸ਼ਾਨੀ ਦੂਰ ਹੁੰਦੀ ਹੈ। ਨਾਲ ਹੀ ਘਰ 'ਚ ਲਾਫਿੰਗ ਬੁੱਧਾ ਰੱਖਣ ਨਾਲ ਸਮਰਿੱਧੀ ਅਤੇ ਸਾਕਾਰਾਤਮਕ ਊਰਜਾ ਵੀ ਆਉਂਦੀ ਹੈ ਅਤੇ ਕਾਰੋਬਾਨ ’ਚ ਵਾਧਾ ਹੁੰਦਾ ਹੈ।

ਪੰਛੀਆਂ ਲਈ ਪਾਣੀ ਦਾ ਬਾਊਲ
ਵਾਸਤੂ ਮੁਤਾਬਕ ਘਰ ਦੇ ਬਾਹਰ ਦੱਖਣ-ਪੂਰਬ ਕੋਨੇ 'ਚ ਪੰਛੀਆਂ ਲਈ ਪਾਣੀ ਦਾ ਬਾਊਲ ਰੱਖਣਾ ਚਾਹੀਦਾ ਹੈ। ਇਸ ਨਾਲ ਧਨ ਲਾਭ ਹੁੰਦਾ ਹੈ।

ਘਰ 'ਚ ਮਨੀ ਪਲਾਂਟ ਲਗਾਓ
ਮਨੀ ਪਲਾਂਟ ਲਗਾਉਣ ਨਾਲ ਘਰ 'ਚ ਸਾਕਾਰਾਤਮਕ ਊਰਜਾ ਆਉਂਦੀ ਹੈ, ਜਿਸ ਨਾਲ ਧਨ ਲਾਭ ਹੋਣ ਦੇ ਨਾਲ-ਨਾਲ ਘਰ 'ਚ ਸੁੱਖ-ਸਮਰਿੱਧੀ ਬਣੀ ਰਹਿੰਦੀ ਹੈ। ਇਸ ਪੌਦੇ ਨੂੰ ਘਰ ਦੀ ਦੱਖਣ-ਪੂਰਬ ਦਿਸ਼ਾ 'ਚ ਲਗਾਓ, ਇਸ ਨਾਲ ਬਹੁਤ ਫ਼ਾਇਦਾ ਹੁੰਦਾ ਹੈ। 

ਘਰ ਦੇ ਕੋਨਿਆਂ 'ਚ ਲੂਣ ਰੱਖੋ 
ਕੱਚ ਦੇ ਜਾਰ 'ਚ ਲੂਣ ਅਤੇ ਲੌਂਗ ਪਾ ਲਓ। ਫਿਰ ਸਵੇਰੇ ਉੱਠ ਕੇ ਇਸ ਨੂੰ ਘਰ ਦੇ ਚਾਰਾਂ ਕੋਨਿਆਂ 'ਚ ਰੱਖੋ। ਵਾਸਤੂ ਮਾਹਿਰਾਂ ਮੁਤਾਬਕ ਇਸ ਨਾਲ ਘਰ 'ਚ ਸੁੱਖ-ਸਮਰਿੱਧੀ ਅਤੇ ਪੈਸਾ ਆਉਂਦਾ ਹੈ।

ਕੱਛੂਆ ਅਤੇ ਮੱਛੀ 
ਪੈਸਿਆਂ ਦੀ ਕਿੱਲਤ ਤੋਂ ਛੁਟਕਾਰਾ ਪਾਉਣ ਲਈ ਘਰ 'ਚ ਧਾਤੂ ਨਾਲ ਬਣਿਆ ਕੱਛੂਆ ਅਤੇ ਮੱਛੀ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ।
 


rajwinder kaur

Content Editor rajwinder kaur