ਵਾਸਤੂ ਸ਼ਾਸਤਰ : ਘਰ ''ਚ ਸੁੱਖ ਪ੍ਰਾਪਤੀ ਲਈ ਜ਼ਰੂਰ ਰੱਖੋ ਮਿੱਟੀ ਨਾਲ ਬਣੀਆਂ ਇਹ ਚੀਜ਼ਾਂ
12/28/2021 2:46:00 PM
ਨਵੀਂ ਦਿੱਲੀ- ਵਾਸਤੂ ਸ਼ਾਸਤਰ 'ਚ ਮਨੁੱਖ ਦੇ ਹਿੱਤ ਸੰਬੰਧੀ ਬਹੁਤ ਸਾਰੀਆਂ ਗੱਲਾਂ ਦਾ ਵਰਣਨ ਦੇਖਣ ਅਤੇ ਸੁਣਨ ਨੂੰ ਮਿਲਦਾ ਹੈ। ਇਸ 'ਚ ਬਹੁਤ ਸਾਰੀਆਂ ਚੀਜ਼ਾਂ ਬਾਰੇ ਦੱਸਿਆ ਵੀ ਗਿਆ ਹੈ, ਜਿਨ੍ਹਾਂ ਨੂੰ ਜੇਕਰ ਵਿਅਕਤੀ ਆਪਣੇ ਜੀਵਨ 'ਚ ਅਪਣਾਉਂਦਾ ਹੈ ਤਾਂ ਉਸ ਦੇ ਜੀਵਨ 'ਚ ਸੁੱਖ-ਸਮਰਿੱਧੀ ਦਾ ਆਗਮਨ ਹੁੰਦਾ ਹੈ। ਇੰਨਾ ਹੀ ਨਹੀਂ ਇਹ ਲੋਕਾਂ ਦੇ ਵਿਗੜੇ ਜੀਵਨ ਨੂੰ ਸੁਧਾਰ ਕੇ ਉਨ੍ਹਾਂ ਨੂੰ ਸਫਲਤਾ ਦੇ ਰਾਸਤੇ ਵੱਲ ਵੀ ਲੈ ਜਾਂਦਾ ਹੈ। ਇਸੇ ਲਈ ਆਓ ਜਾਣਦੇ ਹਾਂ ਵਾਸਤੂ ਸੰਬੰਧੀ ਘਰ ’ਚ ਰੱਖੀਆਂ ਜਾਣ ਵਾਲੀਆਂ ਕੁਝ ਖਾਸ ਚੀਜ਼ਾਂ ਦੇ ਬਾਰੇ...
ਮਿੱਟੀ ਦੀਆਂ ਚੀਜ਼ਾਂ ਦੀ ਕਰੋ ਵਰਤੋਂ
ਵਾਸਤੂ 'ਚ ਮਿੱਟੀ ਨੂੰ ਬਹੁਤ ਮਹੱਤਵਪੂਰਣ ਅਤੇ ਉਪਯੋਗੀ ਮੰਨਿਆ ਜਾਂਦਾ ਹੈ। ਮਿੱਟੀ ਸੁੱਖ-ਸ਼ਾਂਤੀ ਅਤੇ ਚੰਗੀ ਕਿਸਮਤ ਦੀ ਪ੍ਰਤੀਕ ਹੁੰਦੀ ਹੈ। ਕੁਝ ਧਾਰਮਿਕ ਅਤੇ ਵਿਗਿਆਨਿਕ ਕਾਰਨਾਂ ਦੀ ਮਨੀਏ ਤਾਂ ਹਰ ਕਿਸੇ ਨੂੰ ਘਰ 'ਚ ਜ਼ਿਆਦਾ ਤੋਂ ਜ਼ਿਆਦਾ ਮਿੱਟੀ ਦੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਮਾਨਤਾ ਹੈ ਕਿ ਇਨ੍ਹਾਂ ਨੂੰ ਰੱਖਣ ਨਾਲ ਜੀਵਨ 'ਚ ਸੁੱਖ-ਸ਼ਾਂਤੀ ਆਉਂਦੀ ਹੈ, ਨਾਲ ਹੀ ਵਿਅਕਤੀ ਦੀ ਮਾੜੀ ਕਿਸਮਤ ਚੰਗੀ ਕਿਸਮਤ 'ਚ ਤਬਦੀਲ ਹੋ ਜਾਂਦੀ ਹੈ।
ਮਿੱਟੀ ਦੇ ਬਣੇ ਪੰਛੀ ਰੱਖੋ
ਘਰ ਦੀ ਦੁਕਾਨ ਦੀ ਉੱਤਰ-ਪੂਰਬ ਦਿਸ਼ਾ 'ਚ ਮਿੱਟੀ ਦੇ ਬਣੇ ਪੰਛੀ ਰੱਖਣ ਨਾਲ ਕਿਸੇ ਤਰ੍ਹਾਂ ਦੀ ਨਕਾਰਾਤਮਕ ਊਰਜਾ ਦਾ ਅਸਰ ਨਹੀਂ ਪੈਂਦਾ। ਨਾਲ ਹੀ ਤੁਹਾਡਾ ਮਾੜਾ ਸਮਾਂ ਚੰਗੇ ਸਮੇਂ 'ਚ ਬਦਲ ਜਾਂਦਾ ਹੈ।
ਘਰ ਦੇ ਮੰਦਰ 'ਚ ਭਗਵਾਨ ਦੀ ਮਿੱਟੀ ਦੀ ਬਣੀ ਮੂਰਤੀ ਰੱਖੋ
ਘਰ ਦੇ ਮੰਦਰ 'ਚ ਭਗਵਾਨ ਦੀ ਮਿੱਟੀ ਦੀ ਬਣੀ ਹੋਈ ਮੂਰਤੀ ਹੋਣੀ ਚਾਹੀਦੀ ਹੈ। ਅਜਿਹਾ ਹੋਣ 'ਤੇ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਘਰ-ਪਰਿਵਾਰ 'ਚ ਧਨ ਦੀ ਕੋਈ ਘਾਟ ਨਹੀਂ ਹੁੰਦੀ।
ਮਿੱਟੀ ਦਾ ਘੜਾ ਜ਼ਰੂਰ ਰੱਖੋ
ਘਰ ਦੀ ਰਸੋਈ 'ਚ ਹਮੇਸ਼ਾ ਇਕ ਮਿੱਟੀ ਦਾ ਘੜਾ ਜ਼ਰੂਰ ਹੋਣਾ ਚਾਹੀਦਾ ਹੈ। ਮਿੱਟੀ ਦੇ ਘੜੇ ਦਾ ਪਾਣੀ ਪੀਣ ਨਾਲ ਸਰੀਰ ਤਾਂ ਸਿਹਤਮੰਦ ਰਹਿੰਦਾ ਹੈ ਨਾਲ ਹੀ ਉੱਥੇ ਸਾਕਾਰਾਤਮਕ ਊਰਜਾ ਦਾ ਪ੍ਰਭਾਵ ਰਹਿੰਦਾ ਹੈ।
ਘਰ ਅਤੇ ਦੁਕਾਨ 'ਚ ਮਿੱਟੀ ਦੇ ਦੀਵੇ ਜਗਾ ਕੇ ਰੌਸ਼ਨੀ ਕਰੋ
ਰੋਜ਼ ਘਰ ਅਤੇ ਦੁਕਾਨ 'ਚ ਮਿੱਟੀ ਦੇ ਦੀਵੇ ਜਗਾ ਕੇ ਰੌਸ਼ਨੀ ਜ਼ਰੂਰ ਕਰਨੀ ਚਾਹੀਦੀ ਹੈ। ਜੇਕਰ ਤੁਹਾਡੇ ਵਿਆਹੁਤਾ ਜੀਵਨ 'ਚ ਪ੍ਰੇਸ਼ਾਨੀਆਂ ਚੱਲ ਰਹੀਆਂ ਹਨ ਤਾਂ ਰੋਜ਼ਾਨਾ ਤੁਲਸੀ ਦੇ ਪੌਦੇ ਅੱਗੇ ਮਿੱਟੀ ਦਾ ਦੀਵਾ ਜਗਾਉਣ ਚਾਹੀਦਾ ਹੈ।
ਮਿੱਟੀ ਦੇ ਬਣੇ ਭਾਂਡਿਆਂ ਦੀ ਕਰੋ ਵਰਤੋਂ
ਮਿੱਟੀ ਦੇ ਬਣੇ ਭਾਂਡਿਆਂ 'ਚ ਚਾਹ ਜਾਂ ਲੱਸੀ ਪੀਣ ਨਾਲ ਮੰਗਲ ਗ੍ਰਹਿ ਦਾ ਨਕਾਰਾਤਮਕ ਪ੍ਰਭਾਵ ਘੱਟ ਹੁੰਦਾ ਹੈ ਅਤੇ ਜ਼ਰੂਰੀ ਕੰਮਾਂ 'ਚ ਆ ਰਹੀਆਂ ਰੁਕਾਵਟਾਂ ਖ਼ਤਮ ਹੁੰਦੀਆਂ ਹਨ।