ਨਵਾਂ ਘਰ ਬਣਾਉਣ ਤੋਂ ਪਹਿਲਾਂ ਦਿਸ਼ਾਵਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਲੱਗ ਜਾਵੇਗਾ ਵਾਸਤੂ ਦੋਸ਼
2/23/2023 5:57:01 PM
ਨਵੀਂ ਦਿੱਲੀ- ਨਵਾਂ ਘਰ ਹਰ ਕਿਸੇ ਦਾ ਸੁਫ਼ਨਾ ਹੁੰਦਾ ਹੈ ਪਰ ਜੇਕਰ ਘਰ ਬਣਾਉਂਦੇ ਸਮੇਂ ਵਾਸਤੂ ਨਿਯਮਾਂ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਘਰ 'ਚ ਵਾਸਤੂ ਦੋਸ਼ ਵੀ ਲੱਗ ਸਕਦਾ ਹੈ। ਜਿਸ ਕਾਰਨ ਘਰ 'ਚ ਕਲੇਸ਼ ਅਤੇ ਪਰਿਵਾਰ 'ਚ ਆਪਸੀ ਮਨ-ਮੁਟਾਅ ਵੀ ਰਹਿ ਸਕਦਾ ਹੈ। ਇਸ ਲਈ ਇਸ ਦਾ ਨਿਰਮਾਣ ਕਰਵਾਉਣ ਤੋਂ ਪਹਿਲਾਂ ਕੁਝ ਵਾਸਤੂ ਨਿਯਮਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਜਿਸ ਨਾਲ ਘਰ 'ਚ ਸਕਾਰਾਤਮਕ ਐਨਰਜੀ ਅਤੇ ਮਾਂ ਲਕਸ਼ਮੀ ਦਾ ਵਾਸ ਰਹੇਗਾ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਨਵਾਂ ਘਰ ਬਣਾਉਂਦੇ ਸਮੇਂ ਕਿਹੜੀਆਂ ਦਿਸ਼ਾਵਾਂ 'ਚ ਬੈਂਡਰੂਮ, ਮੇਨ ਗੇਟ ਆਦਿ ਬਣਵਾਉਣਾ ਚਾਹੀਦਾ...
ਘਰ ਦਾ ਮੇਨ ਗੇਟ
ਘਰ ਦਾ ਮੇਨ ਗੇਟ ਉੱਤਰ ਜਾਂ ਪੱਛਮੀ ਦਿਸ਼ਾ 'ਚ ਹੋਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਮੇਨਗੇਟ ਹੋਣ ਨਾਲ ਘਰ 'ਚ ਚੰਗੀ ਕਿਸਮਤ ਅਤੇ ਸ਼ੁਖ-ਸ਼ਾਂਤੀ ਦਾ ਵਾਸ ਹੁੰਦਾ ਹੈ। ਇਸ ਤੋਂ ਇਲਾਵਾ ਦੱਖਣ-ਪੱਛਮ, ਦੱਖਣੀ, ਉੱਤਰ-ਪੱਛਮੀ ਜਾਂ ਫਿਰ ਦੱਖਣ-ਪੂਰਬ ਦਿਸ਼ਾ 'ਚ ਮੁੱਖ ਦਰਵਾਜ਼ੇ ਦਾ ਨਿਰਮਾਣ ਕਰਵਾਉਣਾ ਚਾਹੀਦਾ।
ਇਹ ਵੀ ਪੜ੍ਹੋ-SEBI ਦਾ ਆਦੇਸ਼, ਨਵੀਆਂ ਸੂਚੀਬੱਧ ਕੰਪਨੀਆਂ 'ਚ 3 ਮਹੀਨੇ ਤੋਂ ਜ਼ਿਆਦਾ ਖਾਲੀ ਨਹੀਂ ਰਹਿ ਸਕਦੇ ਇਹ ਅਹੁਦੇ
ਵਿਹੜਾ
ਵਿਹੜਾ ਵੀ ਘਰ ਦਾ ਮੁੱਖ ਹਿੱਸਾ ਮੰਨਿਆ ਜਾਂਦਾ ਹੈ। ਇਸ ਨੂੰ ਪੂਰਬ ਜਾਂ ਉੱਤਰ ਦਿਸ਼ਾ 'ਚ ਬਣਵਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਵਿਹੜਾ ਘਰ ਦੇ ਵਿਚਕਾਰ ਬਣਾਉਣ ਵਾਲੇ ਹੋ ਤਾਂ ਇਸ ਦੇ ਉੱਤਰ ਦਿਸ਼ਾ 'ਚ ਪੂਜਾ ਘਰ ਅਤੇ ਦੱਖਣ ਪੂਰਬ ਦਿਸ਼ਾ 'ਚ ਰਸੋਈ ਘਰ ਬਣਵਾ ਸਕਦੇ ਹੋ। ਵਿਹੜਾ ਘਰ ਦਾ ਮੁੱਖ ਬਿੰਦੂ ਮੰਨਿਆ ਜਾਂਦਾ ਹੈ। ਇਸ ਲਈ ਇਸ ਨੂੰ ਬ੍ਰਹਮਾ ਸਥਾਨ ਵੀ ਕਹਿੰਦੇ ਹਨ। ਮਾਨਵਤਾਵਾਂ ਦੇ ਅਨੁਸਾਰ ਬ੍ਰਹਮਾ ਸਥਾਨ ਨੂੰ ਹਮੇਸ਼ਾ ਸਾਫ਼ ਅਤੇ ਖੁੱਲ੍ਹਾ ਰੱਖਣਾ ਚਾਹੀਦਾ ਹੈ।
ਬੈੱਡਰੂਮ
ਘਰ ਦੇ ਮੁਖੀਆ ਦਾ ਬੈੱਡਰੂਮ ਪੱਛਮ ਦਿਸ਼ਾ 'ਚ ਹੋਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਵਿਆਹੁਤਾ ਜੋੜੇ ਦਾ ਬੈੱਡਰੂਮ ਉੱਤਰ ਅਤੇ ਉੱਤਰ-ਪੱਛਮ ਦਿਸ਼ਾਵਾਂ 'ਚ ਹੋਣਾ ਚਾਹੀਦਾ ਹੈ। ਪਰ ਬੈੱਡਰੂਮ ਨੂੰ ਕਦੇ ਵੀ ਦੱਖਣ ਪੂਰਬ ਦਿਸ਼ਾ 'ਚ ਨਹੀਂ ਬਣਵਾਉਣਾ ਚਾਹੀਦਾ।
ਪੂਜਾ ਘਰ
ਪੂਜਾ ਘਰ ਈਸ਼ਾਨ ਕੋਨ 'ਚ ਬਣਾਉਣਾ ਚਾਹੀਦਾ ਹੈ। ਇਸ ਦਿਸ਼ਾ 'ਚ ਪੂਜਾ ਘਰ ਹੋਣ ਕਾਰਨ ਸੂਰਜ ਚੜ੍ਹਦੇ ਸਮੇਂ ਸੂਰਜ ਦੀਆਂ ਕਿਰਨਾਂ ਘਰ 'ਚ ਪੈਂਦੀਆਂ ਹਨ, ਜਿਸ ਨਾਲ ਘਰ 'ਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਇਸ ਦੇ ਆਲੇ-ਦੁਆਲੇ ਜਾਂ ਉੱਪਰ-ਹੇਠਾਂ ਕਦੇ ਵੀ ਟਾਇਲਟ ਜਾਂ ਇਸ਼ਨਾਨ ਘਰ ਨਹੀਂ ਬਣਾਉਣਾ ਚਾਹੀਦਾ।
ਇਹ ਵੀ ਪੜ੍ਹੋ-ਵਿਸ਼ਵ ਵਿਕਾਸ 'ਚ ਭਾਰਤ ਦੀ ਹੋ ਸਕਦੀ ਹੈ 15 ਫ਼ੀਸਦੀ ਹਿੱਸੇਦਾਰੀ, IMF ਨੇ ਕਿਹਾ-ਮਹਿੰਗਾਈ ਦਰ ਬਣੀ ਰਹੇਗੀ ਚੁਣੌਤੀ
ਬਾਥਰੂਮ
ਬਾਥਰੂਮ ਉੱਤਰ-ਪੱਛਮ ਜਾਂ ਫਿਰ ਉੱਤਰੀ ਕੋਨੇ 'ਚ ਹੋਣਾ ਚਾਹੀਦਾ ਹੈ। ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਰਹਿੰਦੀ ਹੈ। ਬਾਥਰੂਮ ਨੂੰ ਉੱਤਰ-ਪੂਰਬ ਜਾਂ ਪੂਰਬ ਵੱਲ ਨਹੀਂ ਬਣਾਉਣਾ ਚਾਹੀਦਾ, ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਦਾ ਵਾਸ ਹੋ ਸਕਦਾ ਹੈ ਅਤੇ ਤੁਹਾਨੂੰ ਜੀਵਨ 'ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰਸੋਈ
ਰਸੋਈ ਦੱਖਣ-ਪੂਰਬ ਦਿਸ਼ਾ 'ਚ ਹੋਣੀ ਚੰਗਾ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਰਸੋਈ 'ਚ ਵਰਤਿਆ ਜਾਣ ਵਾਲਾ ਸਟੋਵ, ਚੁੱਲ੍ਹਾ, ਬਰਨਰ ਆਦਿ ਪੂਰਬ ਦਿਸ਼ਾ 'ਚ ਹੋਣਾ ਚਾਹੀਦਾ ਹੈ। ਰਸੋਈ 'ਚ ਟੂਟੀ, ਵਾਸ਼ ਬੇਸਿਨ ਨੂੰ ਉੱਤਰ-ਪੂਰਬ ਦਿਸ਼ਾ 'ਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ।
ਡਰਾਇੰਗ ਰੂਮ
ਡਰਾਇੰਗ ਰੂਮ ਉੱਤਰ-ਪੂਰਬ ਦਿਸ਼ਾ 'ਚ ਹੋਣਾ ਚਾਹੀਦਾ ਹੈ। ਘਰ ਦੀ ਉੱਤਰ ਦਿਸ਼ਾ 'ਚ ਮਹਿਮਾਨਾਂ ਦਾ ਕਮਰਾ ਬਣਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇੱਥੇ ਪਰਿਵਾਰ ਦੀਆਂ ਤਸਵੀਰਾਂ ਅਤੇ ਦੌੜਦੇ ਹੋਏ ਘੋੜੇ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਡਰਾਇੰਗ ਰੂਮ ਦੀਆਂ ਕੰਧਾਂ ਨੂੰ ਹਲਕੇ ਰੰਗ ਦਾ ਪੇਂਟ ਕਰਵਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ-ਵਿਦੇਸ਼ ਯਾਤਰਾ 'ਤੇ ਹਰ ਮਹੀਨੇ ਇਕ ਅਰਬ ਡਾਲਰ ਖ਼ਰਚ ਕਰ ਰਹੇ ਨੇ ਭਾਰਤੀ, RBI ਨੇ ਪੇਸ਼ ਕੀਤੇ ਅੰਕੜੇ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।