ਪੈਸਾ ਖਤਮ ਕਰ ਦਿੰਦੀਆਂ ਹਨ ਪਰਸ ''ਚ ਰੱਖੀਆਂ ਇਹ ਚੀਜ਼ਾਂ
5/28/2020 2:18:36 PM
ਜਲੰਧਰ(ਬਿਊਰੋ)— ਜੇਬ 'ਚ ਪੈਸਿਆਂ ਨਾਲ ਭਰਿਆ ਪਰਸ ਹਰੇਕ ਨੂੰ ਪਸੰਦ ਹੁੰਦਾ ਹੈ ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਜਿੰਨ੍ਹੀ ਮਰਜ਼ੀ ਮਿਹਨਤ ਕਰ ਲੈਣ ਉਨ੍ਹਾਂ ਕੋਲ ਪੈਸਾ ਨਹੀਂ ਰਹਿੰਦਾ। ਜੇਕਰ ਤੁਸੀਂ ਵੀ ਉਨ੍ਹਾਂ 'ਚੋਂ ਇਕ ਹੋ ਤਾਂ ਅੱਜ ਅਸੀਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਅਜਿਹੀਆਂ ਹੀ ਕੁਝ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਪਰਸ 'ਚ ਰੱਖਣ ਨਾਲ ਉਹ ਹਮੇਸ਼ਾ ਖਾਲੀ ਰਹਿੰਦਾ ਹੈ। ਤਾਂ ਆਓ ਜਾਣਦੇ ਹਾਂ ਵਾਸਤੂ ਅਨੁਸਾਰ ਉਹ ਕਿਹੜੀਆਂ ਚੀਜ਼ਾਂ ਹਨ ਜੋ ਪਰਸ 'ਚ ਨਹੀਂ ਰੱਖਣੀਆਂ ਚਾਹੀਦੀਆਂ।
1. ਫੱਟੇ ਹੋਏ ਪਰਸ ਨੂੰ ਨਾ ਕਰੋ ਇਸਤੇਮਾਲ
ਵਾਸਤੂ ਅਨੁਸਾਰ ਫੱਟਿਆ ਹੋਇਾ ਪਰਸ ਰੱਖਣ ਨਾਲ ਆਰਥਿਕ ਨੁਕਸਾਨ ਹੁੰਦਾ ਹੈ। ਹਮੇਸ਼ਾ ਮਾਲਾਮਾਲ ਰਹਿਣ ਲਈ ਨਵਾਂ ਪਰਸ ਆਪਣੇ ਕੋਲ ਰੱਖੋ।
2. ਖਾਣ ਦੀਆਂ ਚੀਜ਼ਾਂ ਨਾ ਰੱਖੋ
ਲੜਕਿਆਂ ਦੇ ਪਰਸ 'ਚ ਸਿਗਰਟ, ਪਾਨ ਮਸਾਲਾ ਅਤੇ ਲੜਕੀਆਂ ਦੇ ਪਰਸ 'ਚ ਟੋਫੀ, ਚਾਕਲੇਟ ਜਾਂ ਫਿਰ ਹੋਰ ਖਾਣ-ਪੀਣ ਦਾ ਸਾਮਾਨ ਪਰਸ 'ਚ ਰੱਖ ਦਿੰਦੀਆਂ ਹਨ ਪਰ ਇਸ ਤਰ੍ਹਾਂ ਕਰਨ ਨਾਲ ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ।
3. ਪਰਸ ਵਿਚ ਨਾ ਰੱਖੋ ਪੇਪਰ
ਪਰਸ ਦਾ ਇਸਤੇਮਾਲ ਸਿਰਫ ਪੈਸੇ ਰੱਖਣ ਲਈ ਹੀ ਕਰੋ। ਇਸ ਵਿਚ ਕਦੀ ਵੀ ਪੁਰਾਣੀਆਂ ਪਰਚੀਆਂ ਨਾ ਰੱਖੋ। ਵਾਸਤੂ ਸ਼ਾਸਤਰ ਅਨੁਸਾਰ ਪਰਸ ਵਿਚ ਕਾਗਜ਼ ਰੱਖਣ ਨਾਲ ਧਨ ਦੀ ਹਾਨੀ ਹੁੰਦੀ ਹੈ।
4. ਦਵਾਈਆਂ ਰੱਖਣ ਨਾਲ
ਬਹੁਤ ਸਾਰੀਆਂ ਮਹਿਲਾਵਾਂ ਹਨ ਜੋ ਆਪਣੇ ਪਰਸ ਵਿਚ ਦਵਾਈਆਂ ਰੱਖਦੀਆਂ ਹਨ ਪਰ ਵਾਸਤੂ ਸ਼ਾਸਤਰ ਅਨੁਸਾਰ ਪਰਸ ਵਿਚ ਅਜਿਹੀਆਂ ਚੀਜ਼ਾਂ ਰੱਖਣ ਨਾਲ ਨੈਗੇਟਿਵ ਅੈਨਰਜੀ ਵਧਦੀ ਹੈ।