''ਜਲ'' ਨਾਲ ਜੁੜੇ ਇਹ ਵਾਸਤੂ ਦੋਸ਼ ਖੋਹ ਸਕਦੇ ਹਨ ਤੁਹਾਡੇ ਘਰ ਦੀਆਂ ਖੁਸ਼ੀਆਂ ਅਤੇ ਦੌਲਤ

5/18/2023 5:52:19 PM

ਨਵੀਂ ਦਿੱਲੀ - ਜਦੋਂ ਵੀ ਅਸੀਂ ਨਵਾਂ ਘਰ ਖ਼ਰੀਦਦੇ ਹਾਂ ਤਾਂ ਕਈ ਗੱਲਾਂ ਦਾ ਧਿਆਨ ਰੱਖਦੇ ਹਾਂ। ਪਰ ਫਿਰ ਵੀ ਅਸੀਂ ਕੁਝ ਗਲਤੀਆਂ ਕਰ ਜਾਂਦੇ ਹਾਂ। ਉਦਾਹਰਨ ਲਈ, ਘਰ ਬਣਾਉਂਦੇ ਸਮੇਂ ਅਸੀਂ ਇਸ ਗੱਲ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਕਿ ਪਾਣੀ ਕਿਸ ਦਿਸ਼ਾ ਵਿੱਚ ਬਾਹਰ ਨਿਕਲੇਗਾ। ਜਦੋਂ ਕਿ ਵਾਸਤੂ ਸ਼ਾਸਤਰ ਦੇ ਅਨੁਸਾਰ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਘਰ ਵਿੱਚ ਪਾਣੀ ਦਾ ਨਿਕਾਸ ਵਾਸਤੂ ਮੁਤਾਬਕ ਨਹੀਂ ਹੋ ਰਿਹਾ ਹੁੰਦਾ ਹੈ ਉਸ ਘਰ ਵਿੱਚ  ਵਾਸਤੂਦੋਸ਼ ਹੁੰਦਾ ਹੈ। ਨਹਾਉਣ ਵੇਲੇ, ਕੱਪੜੇ ਧੋਣ ਵੇਲੇ , ਇਸ਼ਨਾਨ ਕਰਦੇ ਸਮੇਂ, ਕੱਪੜੇ ਧੋਂਦੇ ਸਮੇਂ ਜਾਂ ਭਾਂਡੇ ਧੋਂਦੇ ਸਮੇਂ ਪਾਣੀ ਗਲਤ ਦਿਸ਼ਾ ਤੋਂ ਬਾਹਰ ਆ ਰਿਹਾ ਹੋਵੇ ਤਾਂ ਇਸ ਦਾ ਪਰਿਵਾਰ ਦੇ ਮੈਂਬਰਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ।

ਇਹ ਵੀ ਪੜ੍ਹੋ :  Vastu Tips : ਗ਼ਲਤੀ ਨਾਲ ਵੀ ਦੂਸਰਿਆਂ ਤੋਂ ਨਾ ਲਵੋ ਇਹ ਚੀਜ਼ਾਂ, ਨਹੀਂ ਤਾਂ ਸ਼ੁਰੂ ਹੋ ਜਾਵੇਗਾ ਤੁਹਾਡਾ ਬੁਰਾ ਸਮਾਂ।

ਵਾਸਤੂ ਦੇ ਕੁਝ ਨਿਯਮ

1 ਜਿਸ ਘਰ 'ਚ ਪਾਣੀ ਸਹੀ ਦਿਸ਼ਾ 'ਚ ਹੋਵੇ, ਅਜਿਹੇ ਘਰ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।
2 ਜਿਸ ਘਰ ਦਾ ਪ੍ਰਵੇਸ਼ ਦੁਆਰ ਉਲਟ ਦਿਸ਼ਾ ਵਿੱਚ ਹੋਵੇ, ਉਸ ਘਰ ਵਿੱਚ ਵਾਸਤੂ ਦੋਸ਼ ਹੋ ਸਕਦਾ ਹੈ।
3 ਆਪਣੇ ਘਰ ਦੇ ਮੁੱਖ ਦਰਵਾਜ਼ੇ ਜਾਂ ਪ੍ਰਵੇਸ਼ ਦੁਆਰ ਦੇ ਨੇੜੇ ਜੁੱਤੀਆਂ ਦੇ ਰੈਕ ਅਤੇ ਡਸਟਬਿਨ ਨਾ ਰੱਖੋ।
4 ਘਰ ਬਣਾਉਂਦੇ ਸਮੇਂ ਪ੍ਰਵੇਸ਼ ਦੁਆਰ ਦੇ ਨੇੜੇ ਬਾਥਰੂਮ ਨਾ ਬਣਾਓ।

ਇਹ ਵੀ ਪੜ੍ਹੋ : ਪ੍ਰਸ਼ਾਦ ਲੈਣ ਤੋਂ ਬਾਅਦ ਸਿਰ 'ਤੇ ਕਿਉਂ ਫੇਰਿਆ ਜਾਂਦਾ ਹੈ ਹੱਥ, ਜਾਣੋ ਇਸ ਦੀ ਮਹੱਤਤਾ

ਪ੍ਰਵੇਸ਼ ਦੁਆਰ ਦੇ ਨੇੜੇ ਸਜਾਵਟ ਦੀਆਂ ਚੀਜ਼ਾਂ ਨਾ ਰੱਖੋ

1. ਘਰ ਦੇ ਮੁੱਖ ਦਰਵਾਜ਼ੇ ਨੂੰ ਕਾਲਾ ਰੰਗ ਨਾ ਕਰੋ।
2. ਜਾਨਵਰਾਂ ਦੀਆਂ ਮੂਰਤੀਆਂ ਅਤੇ ਉਨ੍ਹਾਂ ਦੇ ਸਜਾਵਟ ਦੇ ਸਮਾਨ ਨੂੰ ਪ੍ਰਵੇਸ਼ ਦੁਆਰ ਦੇ ਨੇੜੇ ਨਾ ਰੱਖੋ।
3 ਸ਼ਾਮ ਨੂੰ ਹਮੇਸ਼ਾ ਲਾਈਟ ਆਨ ਰੱਖੋ ਅਤੇ ਰਾਤ ਨੂੰ ਸੌਂਦੇ ਸਮੇਂ ਘੱਟ ਵੋਲਟੇਜ ਵਾਲਾ ਨਾਈਟ ਬਲਬ ਚਲਾਓ।
4 ਵਾਸਤੂ ਵਿਚ ਕਿਹਾ ਗਿਆ ਹੈ ਕਿ ਜੇਕਰ ਪਲਾਟ ਦੀ ਦੱਖਣ ਦਿਸ਼ਾ ਵਿਚ ਪਾਣੀ ਦਾ ਪ੍ਰਬੰਧ ਹੋਵੇ ਤਾਂ ਔਰਤ ਨੂੰ ਨੁਕਸਾਨ ਹੋਵੇਗਾ।
5 ਰਸੋਈ ਦੇ ਉੱਤਰ-ਪੂਰਬ ਜਾਂ ਪੂਰਬ ਵੱਲ ਪਾਣੀ ਦਾ ਭਾਂਡਾ ਭਰ ਕੇ ਰੱਖੋ।
6 ਇਸ਼ਨਾਨ ਕਮਰਾ ਪੂਰਬ ਵੱਲ ਸ਼ੁਭ ਹੈ।
7 ਜਲ ਪ੍ਰਣਾਲੀ ਪੱਛਮ ਵੱਲ ਹੋਵੇ ਤਾਂ ਪੁੱਤਰ ਦੀ ਖੁਸ਼ੀ ਪ੍ਰਾਪਤ ਹੋਵੇਗੀ।

ਇਹ ਵੀ ਪੜ੍ਹੋ : Vastu Tips : ਘਰ 'ਚ ਕਲੇਸ਼ ਤੋਂ ਹੋ ਚੁੱਕੇ ਹੋ ਪਰੇਸ਼ਾਨ ਤਾਂ ਜ਼ਰੂਰ ਰੱਖੋ ਇਹ ਚੀਜ਼ਾਂ, ਆਵੇਗੀ Positivity

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor Harinder Kaur