ਘਰ ਦੀਆਂ ਇਹ ਚੀਜ਼ਾਂ ਤੁਹਾਨੂੰ ਕਰ ਸਕਦੀਆਂ ਨੇ ਬਰਬਾਦ, ਵਾਸਤੂ ਦੋਸ਼ ਤੋਂ ਬਚਣ ਲਈ ਤੁਰੰਤ ਕਰ ਲਓ ਠੀਕ
3/2/2023 2:30:45 PM
ਨਵੀਂ ਦਿੱਲੀ- ਹਰ ਵਿਅਕਤੀ ਚਾਹੁੰਦਾ ਹੈ ਕਿ ਘਰ ਦੀ ਸੁੱਖ-ਸ਼ਾਂਤੀ ਬਣੀ ਰਹੇ। ਧਨ ਦੀ ਦੇਵੀ ਮਾਂ ਲਕਸ਼ਮੀ ਜੀ ਦੀ ਕਿਰਪਾ ਹਮੇਸ਼ਾ ਪਰਿਵਾਰ 'ਤੇ ਬਣੀ ਰਹੇ। ਪਰ ਕਈ ਵਾਰ ਪੂਰੀ ਮਿਹਨਤ ਕਰਨ ਦੇ ਬਾਅਦ ਵੀ ਮਿਹਨਤ ਅਨੁਸਾਰ ਕੰਮ ਦਾ ਫਲ ਨਹੀਂ ਮਿਲ ਪਾਉਂਦਾ। ਇਸ ਦਾ ਕਾਰਨ ਘਰ 'ਚ ਮੌਜੂਦ ਨੈਗੇਟਿਵ ਐਨਰਜੀ ਅਤੇ ਵਾਸਤੂ ਦੋਸ਼ ਹੋ ਸਕਦਾ ਹੈ। ਘਰ 'ਚ ਮੌਜੂਦ ਨੈਗੇਟਿਵ ਐਨਰਜੀ ਹੋਣ ਕਾਰਨ ਕੋਈ ਵੀ ਕੰਮ ਨਹੀਂ ਬਣ ਪਾਉਂਦਾ ਅਤੇ ਕਲੇਸ਼ ਦੀ ਸਥਿਤੀ ਪੈਦਾ ਹੋਣ ਲੱਗਦੀ ਹੈ। ਅਜਿਹੇ 'ਚ ਵਾਸਤੂ ਸ਼ਾਸਤਰ 'ਚ ਕੁਝ ਚੀਜ਼ਾਂ ਦੱਸੀਆਂ ਗਈਆਂ ਹਨ ਜੋ ਘਰ 'ਚ ਨੈਗੇਟਿਵ ਐਨਰਜੀ ਦਾ ਕਾਰਨ ਬਣ ਸਕਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਘਰ 'ਚ ਹੋਣ ਨਾਲ ਤੁਸੀਂ ਕੰਗਾਲ ਵੀ ਹੋ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ...
ਇਹ ਵੀ ਪੜ੍ਹੋ- 3200 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਸੋਨਾ, ਇਹ ਹੈ ਸੋਨੇ ਦਾ ਭਾਅ ਘਟਣ ਦੀ ਵਜ੍ਹਾ
ਸੀਲਨ
ਘਰ 'ਚ ਸੀਲਨ ਹੋਣਾ ਜਾਂ ਪਾਣੀ ਟਪਕਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ। ਮਾਨਵਤਾਵਾਂ ਦੇ ਅਨੁਸਾਰ ਪਾਣੀ ਨੂੰ ਧਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹੇ 'ਚ ਇਥੇ ਕੰਧਾਂ 'ਚ ਸੀਲਨ ਹੋਵੇ ਉਥੇ ਮਾਂ ਲਕਸ਼ਮੀ ਦਾ ਵਾਸ ਨਹੀਂ ਹੁੰਦਾ ਹੈ ਅਤੇ ਘਰ ਦੇ ਮੈਂਬਰਾਂ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਬੂਤਰ ਦਾ ਆਲ੍ਹਣਾ
ਘਰ 'ਚ ਕਬੂਤਰ ਦਾ ਆਲ੍ਹਣਾ ਗਰੀਬੀ ਲਿਆਉਂਦਾ ਹੈ। ਜੇਕਰ ਕਿਸੇ ਦੇ ਘਰ ਕਬੂਤਰ ਦਾ ਆਂਡਾ ਟੁੱਟ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਉਸ ਵਿਅਕਤੀ ਨੂੰ ਜੀਵਨ 'ਚ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ- ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਜਾਲੇ ਅਤੇ ਕਬਾੜ ਦੀਆਂ ਚੀਜ਼ਾਂ
ਘਰ 'ਚ ਸਾਫ਼-ਸਫ਼ਾਈ ਰੱਖਣੀ ਵੀ ਜ਼ਰੂਰੀ ਹੈ ਜੇਕਰ ਘਰ 'ਚ ਜਾਲੇ ਅਤੇ ਕਬਾੜ ਹਨ ਤਾਂ ਨਕਾਰਾਤਮਕ ਊਰਜਾ ਪੈਦਾ ਹੋ ਸਕਦੀ ਹੈ। ਜੇਕਰ ਘਰ 'ਚ ਕੋਈ ਖਰਾਬ ਸਾਮਾਨ ਪਿਆ ਹੈ ਤਾਂ ਉਸ ਨੂੰ ਵੀ ਠੀਕ ਕਰਵਾ ਲਓ ਇਸ ਨਾਲ ਵੀ ਘਰ 'ਚ ਵਾਸਤੂ ਨੁਕਸ ਹੋ ਸਕਦਾ ਹੈ।
ਝਾੜੂ
ਝਾੜੂ ਨੂੰ ਦੇਵੀ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਇਸ ਨੂੰ ਹਮੇਸ਼ਾ ਲੁਕਾ ਕੇ ਰੱਖਣਾ ਚਾਹੀਦਾ ਹੈ। ਘਰ 'ਚ ਝਾੜੂ ਨੂੰ ਖੜ੍ਹਾ ਰੱਖਣਾ ਸ਼ੁਭ ਨਹੀਂ ਮੰਨਿਆ ਜਾਂਦਾ, ਜਿਸ ਕਾਰਨ ਤੁਹਾਨੂੰ ਪੈਸੇ ਨਾਲ ਜੁੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ- ਇਸ ਦੇਸ਼ 'ਚ ਮੀਟ-ਮਟਨ ਤੋਂ ਵੀ ਜ਼ਿਆਦਾ ਮਹਿੰਗੇ ਹੋਏ ਗੰਢੇ, ਕੀਮਤ ਕਰ ਦੇਵੇਗੀ ਹੈਰਾਨ
ਕੰਡੇਦਾਰ ਪੌਦੇ
ਘਰ 'ਚ ਕੰਡੇਦਾਰ ਪੌਦੇ ਲਗਾਉਣ ਨਾਲ ਆਰਥਿਕ ਸਮੱਸਿਆਵਾਂ ਵੀ ਪੈਦਾ ਹੋਣ ਲੱਗਦੀਆਂ ਹਨ। ਇਸ ਤੋਂ ਇਲਾਵਾ ਘਰ 'ਚ ਅਜਿਹੇ ਪੌਦੇ ਵੀ ਨਹੀਂ ਲਗਾਉਣੇ ਚਾਹੀਦੇ, ਜਿਨ੍ਹਾਂ 'ਚੋਂ ਦੁੱਧ ਨਿਕਲਦਾ ਹੈ, ਇਸ ਨਾਲ ਘਰ 'ਚ ਵਾਸਤੂ ਦੋਸ਼ ਲੱਗ ਸਕਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।