ਘਰ ਦੀ ਇਸ ਦਿਸ਼ਾ 'ਚ ਲਗਾਓ ਐਲੋਵੀਰਾ ਦਾ ਬੂਟਾ, ਕਰੀਅਰ 'ਚ ਆ ਰਹੀਆਂ ਪਰੇਸ਼ਾਨੀਆਂ ਹੋਣਗੀਆਂ ਦੂਰ

7/11/2023 5:29:02 PM

ਨਵੀਂ ਦਿੱਲੀ- ਵਾਸਤੂ ਸ਼ਾਸਤਰ 'ਚ ਹਰ ਚੀਜ਼ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਦੂਜੇ ਪਾਸੇ ਇਸ ਸ਼ਾਸਤਰ ਦੌਰਾਨ ਘਰ 'ਚ ਰੱਖੇ ਰੁੱਖਾਂ-ਬੂਟਿਆਂ 'ਚ ਵੀ ਊਰਜਾ ਹੁੰਦੀ ਹੈ ਜੋ ਘਰ ਦੇ ਮੈਂਬਰਾਂ ਦੀ ਤਰੱਕੀ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਪੌਦਿਆਂ 'ਚੋਂ ਇੱਕ ਹੈ ਐਲੋਵੀਰਾ। ਐਲੋਵੀਰਾ ਸਿਰਫ਼ ਸਿਹਤ ਲਈ ਹੀ ਨਹੀਂ, ਸਗੋਂ ਵਾਸਤੂ ਸ਼ਾਸਤਰ 'ਚ ਵੀ ਇਸ ਦੀ ਮਹੱਤਤਾ ਦੱਸੀ ਗਈ ਹੈ। ਇਸ ਸ਼ਾਸਤਰ ਦੇ ਅਨੁਸਾਰ, ਇਸ ਨੂੰ ਸਕਾਰਾਤਮਕ ਊਰਜਾ ਵਾਲਾ ਬੂਟਾ ਮੰਨਿਆ ਜਾਂਦਾ ਹੈ ਜੋ ਤਰੱਕੀ 'ਚ ਰੁਕਾਵਟਾਂ ਨੂੰ ਦੂਰ ਕਰਦਾ ਹੈ। ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਇਸ ਬੂਟੇ ਨਾਲ ਸਬੰਧਤ ਕੁਝ ਵਾਸਤੂ ਟਿਪਸ…
ਕੰਮ 'ਚ ਆ ਰਹੀਆਂ ਰੁਕਾਵਟਾਂ ਹੋਣਗੀਆਂ ਦੂਰ 
ਮਾਨਤਾਵਾਂ ਮੁਤਾਬਕ ਇਸ ਬੂਟੇ ਨੂੰ ਘਰ 'ਚ ਲਗਾਉਣ ਨਾਲ ਚੰਗੀ ਕਿਸਮਤ ਵਧਦੀ ਹੈ। ਸਫ਼ਲਤਾ 'ਚ ਆਉਣ ਵਾਲੀ ਕੋਈ ਰੁਕਾਵਟ ਵੀ ਦੂਰ ਹੋ ਜਾਂਦੀ ਹੈ।
ਇਸ ਦਿਸ਼ਾ 'ਚ ਲਗਾਓ
ਵਾਸਤੂ ਸ਼ਾਸਤਰ ਦੇ ਅਨੁਸਾਰ ਇਸ ਬੂਟੇ ਨੂੰ ਪੱਛਮ ਦਿਸ਼ਾ 'ਚ ਲਗਾਉਣਾ ਸ਼ੁਭ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਕਾਰਨ ਤੁਸੀਂ ਇਸ ਨੂੰ ਪੱਛਮ ਦਿਸ਼ਾ 'ਚ ਨਹੀਂ ਲਗਾ ਸਕਦੇ ਤਾਂ ਘਰ ਦੇ ਦੱਖਣ-ਪੂਰਬ ਕੋਨੇ 'ਚ ਵੀ ਲਗਾ ਸਕਦੇ ਹੋ।
ਘਰ 'ਚ ਆਵੇਗਾ ਪੈਸਾ
ਇਹ ਬੂਟਾ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਦਾ ਹੈ। ਇਸ ਨੂੰ ਘਰ 'ਚ ਲਗਾਉਣ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ ਅਤੇ ਘਰ 'ਚ ਸ਼ਾਂਤੀ ਦਾ ਮਾਹੌਲ ਵੀ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਬੂਟੇ ਦੇ ਨਾਲ-ਨਾਲ ਘਰ 'ਚ ਪੈਸਾ ਵੀ ਆਉਣ ਲੱਗਦਾ ਹੈ।
ਮਨ ਨੂੰ ਮਿਲੇਗੀ ਸ਼ਾਂਤੀ
ਇਸ ਬੂਟੇ ਦੀ ਵਰਤੋਂ ਕਰਨ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ। ਇਸ ਤੋਂ ਇਲਾਵਾ ਘਰ 'ਚ ਲਗਾਏ ਗਏ ਇਸ ਬੂਟੇ ਨਾਲ ਤਰੱਕੀ, ਪਿਆਰ, ਧਨ ਅਤੇ ਮਾਣ ਵਧਦਾ ਹੈ। ਇਸ ਬੂਟੇ ਨੂੰ ਪੂਰਬ ਦਿਸ਼ਾ 'ਚ ਲਗਾਉਣ ਨਾਲ ਮਨ ਨੂੰ ਸ਼ਾਂਤੀ ਮਿਲੇਗੀ।
ਆਰਥਿਕ ਤੌਰ 'ਤੇ ਆਵੇਗੀ ਸਥਿਰਤਾ 
ਐਲੋਵੇਰਾ ਨੂੰ ਘਰ ਦੀ ਬਾਲਕੋਨੀ 'ਚ ਰੱਖਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਇਸ ਨੂੰ ਇੱਥੇ ਲਗਾਉਣ ਨਾਲ ਨਕਾਰਾਤਮਕ ਸ਼ਕਤੀਆਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਇਸ ਬੂਟੇ ਨੂੰ ਧਨ ਅਤੇ ਖੁਸ਼ਹਾਲੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਇਸ ਨੂੰ ਘਰ 'ਚ ਲਗਾਉਣ ਨਾਲ ਆਰਥਿਕ ਸਥਿਰਤਾ ਆਉਂਦੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor Aarti dhillon