ਵਾਸਤੂ ਮੁਤਾਬਕ ਜੇਕਰ ਤੁਹਾਨੂੰ ਵੀ ਆਉਂਦਾ ਹੈ ਬੇਹੱਦ ਗੁੱਸਾ ਤਾਂ ਜ਼ਰੂਰ ਅਪਣਾਓ ਇਹ ਟਿਪਸ
3/8/2022 5:37:26 PM
ਨਵੀਂ ਦਿੱਲੀ- ਸਿਆਣੇ ਸਹੀ ਕਹਿੰਦੇ ਹਨ ਕਿ ਗੁੱਸਾ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ। ਇਹ ਸਿਹਤ ਲਈ ਬਹੁਤ ਖ਼ਤਰਨਾਕ ਹੁੰਦਾ ਹੈ, ਜਿਸ ਕਾਰਨ ਕਈ ਨੁਕਸਾਨ ਹੋ ਜਾਂਦੇ ਹਨ। ਸਾਡਾ ਗੁੱਸਾ ਕਦੀ-ਕਦੀ ਭਿਆਨਕ ਰੂਪ ਧਾਰਨ ਕਰ ਲੈਦਾਂ ਹੈ, ਜਿਸ ਕਾਰਨ ਬਹੁਤ ਨੁਕਸਾਨ ਹੁੰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸੇ ਹੋ ਜਾਂਦੇ ਹਨ। ਇਹ ਗੁੱਸਾ ਜਦੋਂ ਘਰ ਤੋਂ ਬਾਹਰ ਤੁਹਾਡੇ ਦਫ਼ਤਰ ਪਹੁੰਚ ਜਾਂਦਾ ਹੈ ਤਾਂ ਸਥਿਤੀ ਹੋਰ ਖ਼ਰਾਬ ਹੋ ਜਾਂਦੀ ਹੈ। ਗੁੱਸੇ ‘ਚ ਆਉਣ ਦਾ ਸਭ ਤੋਂ ਵੱਡਾ ਕਾਰਣ ਮਨ ਦਾ ਅਸ਼ਾਤ ਹੋਣਾ ਹੁੰਦਾ ਹੈ। ਇਸ ਲਈ ਹਮੇਸ਼ਾ ਆਪਣੇ ਮਨ ਨੂੰ ਸ਼ਾਤ ਰੱਖਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਤੁਹਾਡਾ ਖੁਦ ਦਾ ਆਪਣੇ ਗੁੱਸੇ ‘ਤੇ ਕਾਬੂ ਹੋ ਜਾਵੇਗਾ। ਤੁਹਾਨੂੰ ਆਪਣੇ ਗੁੱਸੇ 'ਤੇ ਕਾਬੂ ਪਾਉਣਾ ਆਉਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਤਰੀਕੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀ ਗੁੱਸੇ 'ਤੇ ਕਾਬੂ ਪਾ ਸਕਦੇ ਹੋ।
1. ਸੈਰ ਕਰਨ ਜਾਓ
ਮਨ ਸ਼ਾਤ ਕਰਨ ਲਈ ਤੁਹਾਨੂੰ ਰੋਜ਼ ਸਵੇਰੇ ਸੈਰ ਕਰਨ ਲਈ ਜਾਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਅੰਦਰ ਤਾਜ਼ੀ ਹਵਾ ਦਾਖਲ ਹੋਵੇਗੀ ਅਤੇ ਤੁਸੀ ਦਿਨ ਭਰ ਤਾਜ਼ਾ ਮਹਿਸੂਸ ਕਰੋਗੇ।
2. ਲੰਬਾ ਸਾਹ ਲਵੋ
ਜਦੋਂ ਵੀ ਤੁਹਾਨੂੰ ਗੁੱਸਾ ਆਉਂਦਾ ਹੈ ਤੁਸੀਂ ਆਪਣੀਆਂ ਅੱਖਾਂ ਨੂੰ ਉਸੇ ਸਮੇਂ ਬੰਦ ਕਰ ਲਓ। ਇਸ ਤੋਂ ਬਾਅਦ ਲੰਬਾ ਸਾਹ ਲੈਣਾ ਸ਼ੁਰੂ ਕਰ ਦਿਓ। ਅਜਿਹਾ ਕਰਨ ਨਾਲ ਤੁਹਾਨੂੰ ਰਾਹਤ ਮਿਲੇਗੀ।
3. ਸੰਗੀਤ ਸੁਣੋ
ਜਦੋਂ ਵੀ ਗੁੱਸਾ ਆਵੇ, ਉਸ ਸਮੇਂ ਤੁਹਾਨੂੰ ਸੰਗੀਤ ਸੁਣਨਾ ਚਾਹੀਦਾ ਹੈ। ਸੰਗੀਤ ਸੁਣਨ ਨਾਲ ਤੁਹਾਡਾ ਧਿਆਨ ਭਟਕੇਗਾ ਅਤੇ ਤੁਹਾਨੂੰ ਤਾਜ਼ਗੀ ਮਹਿਸੂਸ ਹੋਵੇਗੀ।
4. ਗੱਲ ਨੂੰ ਭੁੱਲ ਜਾਓ
ਜੇਕਰ ਕਿਸੇ ਵਿਅਕਤੀ ਦੀ ਵਜ੍ਹਾਂ ਨਾਲ ਤੁਹਾਨੂੰ ਗੁੱਸਾ ਆ ਰਿਹਾ ਹੈ ਤਾਂ ਜ਼ਰੂਰੀ ਹੈ ਕਿ ਤੁਸੀ ਉਸ ਨੂੰ ਮਾਫ਼ ਕਰ ਦਿਓ। ਇਸ ਨਾਲ ਤੁਸੀਂ ਗੱਲ ਨੂੰ ਭੁੱਲ ਜਾਓ। ਅਜਿਹਾ ਕਰਨ ’ਤੇ ਤੁਹਾਡੇ ਰਿਸ਼ਤੇ 'ਚ ਦੂਰੀ ਵੀ ਨਹੀਂ ਆਵੇਗੀ ਅਤੇ ਤੁਸੀਂ ਸ਼ਾਂਤੀ ਮਹਿਸੂਸ ਕਰੋਗੇ।
5. ਸਾਕਾਰਾਤਮਕ ਸੋਚ ਪੈਦਾ ਕਰੋ
ਗੁੱਸੇ 'ਚ ਅਸੀਂ ਚੀਜ਼ਾਂ ਨੂੰ ਨਾਕਾਰਾਤਮਕ ਰੂਪ 'ਚ ਦੇਖਣਾ ਸ਼ੁਰੂ ਕਰ ਦਿੰਦੇ ਹਾਂ, ਤੁਹਾਨੂੰ ਇਹ ਸੋਚ ਬਦਲਣੀ ਪਵੇਗੀ। ਜੇਕਰ ਸਾਹਮਣੇ ਵਾਲੇ ਦੀ ਗੱਲ ਤੁਹਾਨੂੰ ਪਸੰਦ ਨਹੀਂ ਆ ਰਹੀ ਤਾਂ ਉਸ ਨੂੰ ਆਰਾਮ ਨਾਲ ਸਮਝਾਓ ਨਾਂ ਕੀ ਉਸ ’ਤੇ ਗੁੱਸਾ ਕਰੋ।
6. ਸਥਿਤੀ ’ਚੋਂ ਖੁਦ ਨੂੰ ਬਾਹਰ ਕੱਢੋ
ਗੁੱਸਾ ਆਉਣ 'ਤੇ ਜ਼ਰੂਰੀ ਹੈ ਕਿ ਤੁਸੀ ਆਪਣੇ ਪਸੰਦ ਦੇ ਕੰਮ ਕਰਨ ਲੱਗ ਜਾਓ। ਜੇਕਰ ਤੁਹਾਨੂੰ ਪੜਨਾਂ ਚੰਗਾਂ ਲੱਗਦਾ ਹੈ ਤਾਂ ਕਿਤਾਬਾਂ ਪੜੋ ਜਾਂ ਫਿਰ ਖੇਡਣਾ ਪਸੰਦ ਹੈ ਤਾਂ ਖੇਡ ਵੀ ਸਕਦੇ ਹੋ। ਬਸ ਉਸ ਸਥਿਤੀ ’ਚੋਂ ਖੁਦ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੋ।
7. ਮੈਡੀਟੇਸ਼ਨ ਕਰੋ
ਗੁੱਸੇ ਨੂੰ ਆਪਣੇ ਤੋਂ ਦੂਰ ਰੱਖਣ ਲਈ ਤੁਹਾਨੂੰ ਆਪਣਾ ਧਿਆਨ (ਮੈਡੀਟੇਸ਼ਨ) ’ਚ ਲਾਉਂਣਾ ਚਾਹੀਦਾ ਹੈ। ਜੇਕਰ ਤੁਹਾਡੀ ਆਦਤ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸਾ ਕਰਨ ਦੀ ਹੈ ਤਾਂ ਤੁਹਾਨੂੰ ਇਹ ਕਿਰਿਆ ਜ਼ਰੂਰ ਕਰਨੀ ਚਾਹੀਦੀ ਹੈ ।
8. ਬੁਰੀਆਂ ਆਦਤਾਂ ਤੋਂ ਪਿੱਛਾ ਛੁਡਾਓ
ਜੇਕਰ ਤੁਸੀ ਸਿਗਰਟ, ਸ਼ਰਾਬ, ਜਾਂ ਕੋਈ ਹੋਰ ਨਸ਼ਾ ਕਰਦਾ ਹੋ ਤਾਂ ਇਨ੍ਹਾਂ ਚੀਜ਼ਾਂ ਨੂੰ ਛੱਡ ਦਿਓ। ਕਿਉਂਕਿ ਇਹ ਸਭ ਚੀਜ਼ਾਂ ਗੁੱਸਾ ਵਧਾਉਂਦੀਆਂ ਹਨ। ਨਾਲ ਹੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ।