Valentine Day 2023: ਵਾਸਤੂ ਮੁਤਾਬਕ ਵੈਲੇਨਟਾਈਨ ਡੇ ''ਤੇ ਪਾਰਟਨਰ ਨੂੰ ਭੁੱਲ ਕੇ ਵੀ ਨਾ ਦਿਓ ਇਹ ਚੀਜ਼ਾਂ

2/5/2023 4:36:13 PM

ਨਵੀਂ ਦਿੱਲੀ- ਵੈਲੇਨਟਾਈਨ ਡੇ ਦਾ ਦਿਨ ਪਿਆਰ ਕਰਨ ਵਾਲਿਆਂ ਲਈ ਬਹੁਤ ਖ਼ਾਸ ਹੁੰਦਾ ਹੈ। ਪ੍ਰੇਮੀ ਜੋੜਾ ਸਾਲ ਭਰ ਇਸ ਦਿਨ ਦਾ ਬੇਸਬਰੀ ਨਾਲ ਇਤਜ਼ਾਰ ਕਰਦਾ ਹੈ। ਵੈਲੇਨਟਾਈਨ ਡੇਅ 'ਤੇ ਲੋਕ ਆਪਣੇ ਦਿਲ ਦੀ ਗੱਲ ਆਪਣੇ ਬੁੱਲ੍ਹਾਂ 'ਤੇ ਲਿਆਉਂਦੇ ਹਨ ਅਤੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਹਰ ਕੋਈ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਕੁਝ ਖ਼ਾਸ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਕੁਝ ਲੋਕ ਵੈਲੇਨਟਾਈਨ ਡੇਅ 'ਤੇ ਆਪਣੇ ਪਾਰਟਨਰ ਨੂੰ ਤੋਹਫ਼ੇ ਵੀ ਦਿੰਦੇ ਹਨ ਪਰ ਕਈ ਵਾਰ ਲੋਕ ਜਾਣੇ-ਅਣਜਾਣੇ 'ਚ ਅਜਿਹੇ ਤੋਹਫ਼ੇ ਚੁਣ ਲੈਂਦੇ ਹਨ ਜੋ ਵਾਸਤੂ ਸ਼ਾਸਤਰ ਦੇ ਮੁਤਾਬਕ ਸਹੀ ਨਹੀਂ ਮੰਨੇ ਜਾਂਦੇ। ਅਜਿਹੇ ਤੋਹਫ਼ੇ ਰਿਸ਼ਤੇ 'ਚ ਮਿਠਾਸ ਦੀ ਥਾਂ ਕੜਵਾਹਟ ਲਿਆ ਸਕਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਇਸ ਵੈਲੇਨਟਾਈਨ ਡੇਅ 'ਤੇ ਆਪਣੇ ਪਾਰਟਨਰ ਨੂੰ ਕੁਝ ਤੋਹਫ਼ਾ ਦੇਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਵਾਸਤੂ ਦੇ ਨਿਯਮਾਂ ਨੂੰ ਜਾਣੋ। ਆਓ ਜਾਣਦੇ ਹਾਂ ਵਾਸਤੂ ਮੁਤਾਬਕ ਪਾਰਟਨਰ ਨੂੰ ਕਿਹੋ ਜਿਹਾ ਤੋਹਫ਼ਾ ਨਹੀਂ ਦੇਣਾ ਚਾਹੀਦਾ...

ਇਹ ਵੀ ਪੜ੍ਹੋ-ਅਡਾਨੀ ਮਾਮਲੇ 'ਤੇ ਵਿੱਤ ਮੰਤਰੀ ਸੀਤਾਰਮਨ ਨੇ ਦਿੱਤਾ ਜਵਾਬ, ਕਿਹਾ-ਇਸ ਨਾਲ ਦੇਸ਼ ਦੇ ਅਕਸ ਨੂੰ ਕੋਈ ਨੁਕਸਾਨ ਨਹੀਂ
ਰੂਮਾਲ ਅਤੇ ਪੈੱਨ
ਵਾਸਤੂ ਸ਼ਾਸਤਰ ਦੇ ਅਨੁਸਾਰ, ਰੂਮਾਲ ਅਤੇ ਪੈੱਨ ਨੂੰ ਤੋਹਫ਼ੇ 'ਚ ਨਹੀਂ ਦੇਣਾ ਚਾਹੀਦਾ। ਇਸ ਦਾ ਲੈਣ ਵਾਲੇ ਅਤੇ ਦੇਣ ਵਾਲੇ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਕੰਮ ਨਾਲ ਜੁੜੀ ਕੋਈ ਚੀਜ਼ ਤੋਹਫ਼ੇ ਕਰਦੇ ਹੋ ਤਾਂ ਤੁਹਾਨੂੰ ਆਪਣੇ ਕਾਰੋਬਾਰ 'ਚ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਰਿਸ਼ਤਿਆਂ 'ਚ ਵੀ ਕੜਵਾਹਟ ਬਣੀ ਰਹਿੰਦੀ ਹੈ।
ਕਾਲੇ ਕੱਪੜੇ ਗਿਫ਼ਟ ਨਾ ਕਰੋ
ਹਿੰਦੂ ਧਰਮ 'ਚ ਕਾਲੇ ਰੰਗ ਨੂੰ ਅਸ਼ੁਭ ਮੰਨਿਆ ਜਾਂਦਾ ਹੈ, ਇਸ ਲਈ ਕਾਲੇ ਕੱਪੜੇ ਕਦੇ ਵੀ ਕਿਸੇ ਨੂੰ ਗਿਫ਼ਟ ਨਹੀਂ ਕਰਨੇ ਚਾਹੀਦੇ। ਜੇਕਰ ਕਿਸੇ ਨੇ ਤੁਹਾਨੂੰ ਇਸ ਰੰਗ ਦੇ ਕੱਪੜੇ ਗਿਫ਼ਟ ਕੀਤੇ ਹਨ, ਤਾਂ ਇਸ ਕਾਰਨ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਭਵਿੱਖ 'ਚ ਦੁੱਖ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

\ਇਹ ਵੀ ਪੜ੍ਹੋ-ਹਿੰਡਨਬਰਗ-ਅਡਾਨੀ ਸਮੂਹ ਮਾਮਲੇ 'ਚ SEBI ਨੇ ਤੋੜੀ ਚੁੱਪੀ, ਕਿਹਾ-ਬਾਜ਼ਾਰ ਨਾਲ ਨਹੀਂ ਹੋਣ ਦੇਵਾਂਗੇ ਖਿਲਵਾੜ
ਜੁੱਤੀਆਂ
ਆਪਣੇ ਪਾਰਟਨਰ ਨੂੰ ਗਲਤੀ ਨਾਲ ਜੁੱਤੀਆਂ ਗਿਫ਼ਟ ਨਾ ਕਰੋ। ਵਾਸਤੂ ਸ਼ਾਸਤਰ ਦੇ ਅਨੁਸਾਰ, ਇਹ ਕਿਹਾ ਜਾਂਦਾ ਹੈ ਕਿ ਜੁੱਤੀ ਵਿਛੋੜੇ ਦਾ ਪ੍ਰਤੀਕ ਹੈ। ਅਜਿਹੇ 'ਚ ਤੁਹਾਨੂੰ ਜੁੱਤੀਆਂ ਗਿਫ਼ਟ ਦੇ ਨਾਲ ਜੁਦਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇੱਕ ਘੜੀ ਗਿਫ਼ਟ ਨਾ ਕਰੋ
ਅਕਸਰ ਲੋਕ ਘੜੀ ਗਿਫ਼ਟ ਕਰਨ ਨੂੰ ਵਧੀਆ ਵਿਕਲਪ ਮੰਨਦੇ ਹਨ। ਪਰ ਵਾਸਤੂ ਅਨੁਸਾਰ ਘੜੀ ਗਿਫ਼ਟ ਕਰਨਾ ਠੀਕ ਨਹੀਂ ਹੈ। ਅਜਿਹਾ ਕਰਨ ਨਾਲ ਵਿਅਕਤੀ ਦੇ ਜੀਵਨ ਦੀ ਤਰੱਕੀ ਰੁਕ ਜਾਂਦੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor Aarti dhillon