ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਇੰਝ ਕਰੋ ਲੂਣ ਦਾ ਇਸਤੇਮਾਲ

1/19/2023 10:51:32 AM

ਨਵੀਂ ਦਿੱਲੀ- ਅੱਜ ਦੇ ਸਮੇਂ ’ਚ ਜੇਕਰ ਦੇਖਿਆ ਜਾਵੇ ਤਾਂ ਵਿਵਾਦ ਹਰ ਕਿਸੇ ਦੇ ਘਰ ਹੁੰਦਾ ਹੀ ਰਹਿੰਦਾ ਹੈ। ਇਹੀ ਵਿਵਾਦ ਕਈ ਵਾਰ ਹੌਲੀ-ਹੌਲੀ ਬਹੁਤ ਵੱਡੀ ਲੜਾਈ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਦੇ ਪਿੱਛੇ ਦਾ ਜੇਕਰ ਕਾਰਨ ਲੱਭਿਆ ਜਾਵੇ ਤਾਂ ਇਹ ਘਰ ਦਾ ਵਾਸਤੂ ਦੋਸ਼, ਘਰ ’ਚ ਰੱਖੀਆਂ ਚੀਜ਼ਾਂ ਤੋਂ ਪੈਦਾ ਹੋਣ ਵਾਲਾ ਵਾਸਤੂ ਦੋਸ਼ ਜਾਂ ਉਸ ’ਚੋਂ ਨਿਕਲਣ ਵਾਲੀ ਨਕਾਰਾਤਮਕ ਊਰਜਾ ਦਾ ਪ੍ਰਭਾਵ ਹੋ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚੀਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਸਭ ਦੇ ਘਰਾਂ ’ਚੋਂ ਸੌਖੇ ਤਰੀਕੇ ਨਾਲ ਮਿਲ ਜਾਂਦੀ ਹੈ। ਇਸ ਦੇ ਇਸਤੇਮਾਲ ਨਾਲ ਵਿਅਕਤੀ ਦੀ ਹਰ ਸਮੱਸਿਆ ਦਾ ਹੱਲ ਹੋ ਸਕਦਾ ਹੈ। ਵਾਸਤੂ ਸ਼ਾਸਤਰ ’ਚ ਲੂਣ ਨਾਲ ਕੁਝ ਅਜਿਹੇ ਉਪਾਅ ਦੱਸੇ ਗਏ ਹਨ, ਜਿਨ੍ਹਾਂ ਨੂੰ ਕਰਨ ਨਾਲ ਪਰਿਵਾਰ ’ਚ ਹੋਣ ਵਾਲੇ ਝਗੜੇ ਅਤੇ ਆਰਥਿਕ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
 ਘਰ ’ਚ ਹੋਣ ਵਾਲੀਆਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1. ਛੋਟੀਆਂ-ਛੋਟੀਆਂ ਗੱਲਾਂ ’ਤੇ ਹੋਣ ਵਾਲੇ ਝਗੜੇ

ਛੋਟੀਆਂ-ਛੋਟੀਆਂ ਗੱਲਾਂ ’ਤੇ ਹੋਣ ਵਾਲੇ ਝਗੜੇ ਦੂਰ ਕਰਨ ਲਈ ਪਤੀ-ਪਤਨੀ ਆਪਣੇ ਕਮਰੇ ਦੇ ਕਿਸੇ ਵੀ ਕੋਨੇ ’ਚ ਸੇਂਧਾ ਲੂਣ ਜਾਂ ਲੂਣ ਦਾ ਇਕ ਟੁੱਕੜਾ ਰੱਖਣ। ਇਸ ਟੁੱਕੜੇ ਨੂੰ ਪੂਰਾ ਮਹੀਨੇ ਉਸ ਕੋਨੇ ’ਚ ਰਹਿਣ ਦਿਓ। ਕੁਝ ਹੀ ਮਹੀਨਿਆਂ ’ਚ ਤੁਹਾਨੂੰ ਬਿਹਤਰ ਨਤੀਜੇ ਮਿਲਣੇ ਸ਼ੁਰੂ ਹੋਣਗੇ।
2. ਘਰ ਦਾ ਕੋਈ ਮੈਂਬਰ ਬਹੁਤ ਸਮੇਂ ਤੋਂ ਬੀਮਾਰ ਹੋਣ ’ਤੇ
ਜੇਕਰ ਘਰ ਦਾ ਕੋਈ ਮੈਂਬਰ ਬਹੁਤ ਸਮੇਂ ਤੋਂ ਬੀਮਾਰ ਹੈ ਤਾਂ ਉਸ ਦੇ ਸਿਰ੍ਹਾਣੇ ਦੇ ਕੋਲ ਇਕ ਕੌਲੀ ਸੇਂਧਾ ਲੂਣ ਰੱਖ ਦਿਓ। ਇਸ ਦੇ ਨਾਲ ਹੀ ਧਿਆਨ ਰੱਖੋ ਕਿ ਉਸ ਦਾ ਸਿਰ੍ਹਾਣਾ ਪੂਰਬ ਦਿਸ਼ਾ ਵੱਲ ਹੋਵੇ। ਇਸ ਦੇ ਨਾਲ ਹੀ ਰੋਗੀ ਦੇ ਭੋਜਨ ’ਚ ਵੀ ਸੇਂਧਾ ਲੂਣ ਵਰਤੋਂ।
3. ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ
ਨਕਾਰਾਤਮਕ ਊਰਜਾ ਨੂੰ ਦੂਰ ਕਰਨ ਘਰ 'ਚ ਸੇਂਧਾ ਲੂਣ ਪਾ ਕੇ ਪੋਚਾ ਲਗਾਓ।
4. ਬਾਥਰੂਮ ਸੰਬੰਧੀ ਵਾਸਤੂ ਦੋਸ਼
ਜੇਕਰ ਬਾਥਰੂਮ ਸੰਬੰਧੀ ਕੋਈ ਵਾਸਤੂ ਦੋਸ਼ ਹੈ ਤਾਂ ਕੌਲੀ ’ਚ ਲੂਣ ਪਾ ਕੇ ਬਾਥਰੂਮ ’ਚ ਅਜਿਹੀ ਥਾਂ ’ਤੇ ਰੱਖੋ, ਜਿੱਥੇ ਕਿਸੇ ਦਾ ਹੱਥ ਨਾ ਜਾਵੇ। ਕੁਝ-ਕੁਝ ਦਿਨਾਂ ’ਚ ਲੂਣ ਨੂੰ ਬਦਲਦੇ ਰਹੋ। ਇਸ ਨਾਲ ਬਾਥਰੂਮ ਸੰਬੰਧੀ ਵਾਸਤੂ ਦੋਸ਼ ਦੂਰ ਹੋ ਜਾਣਗੇ।  

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor Aarti dhillon